ਕੋਰਟ ਨੇ ਸੀਬੀਆਈ ਦੇ ਡੀਐਸਪੀ ਦੇਵੇਂਦਰ ਕੁਮਾਰ ਨੂੰ 7 ਦਿਨਾਂ ਦੇ ਰਿਮਾਂਡ ‘ਤੇ ਭੇਜਿਆ
Published : Oct 23, 2018, 6:15 pm IST
Updated : Oct 23, 2018, 6:15 pm IST
SHARE ARTICLE
Patiala House
Patiala House

ਸੀਬੀਆਈ ਦੇ ਡੀਐਸਪੀ ਦੇਵੇਂਦਰ ਕੁਮਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 7 ਦਿਨਾਂ ਦੀ ਸੀਬੀਆਈ ਰਿਮਾਂਡ ਉਤੇ ਭੇਜ ਦਿਤਾ...

ਨਵੀਂ ਦਿੱਲੀ (ਭਾਸ਼ਾ) : ਸੀਬੀਆਈ ਦੇ ਡੀਐਸਪੀ ਦੇਵੇਂਦਰ ਕੁਮਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 7 ਦਿਨਾਂ ਦੀ ਸੀਬੀਆਈ ਰਿਮਾਂਡ ਉਤੇ ਭੇਜ ਦਿਤਾ ਹੈ। ਸੀਬੀਆਈ ਨੇ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਅਪਣੇ ਇਕ ਡੀਐਸਪੀ ਦੇਵੇਂਦਰ ਕੁਮਾਰ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਇਸ ਮਾਮਲੇ ਵਿਚ ਜਾਂਚ ਏਜੰਸੀ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਉਤੇ ਵੀ ਦੋਸ਼ ਲਗ ਰਿਹਾ ਹੈ। ਵਿਸ਼ੇਸ਼ ਸੀਬੀਆਈ ਜੱਜ ਸੰਤੋਸ਼ ਮਾਨ ਦੀ ਅਦਾਲਤ ਵਿਚ ਦੇਵੇਂਦਰ ਕੁਮਾਰ ਦੀ 10 ਦਿਨ ਦੀ ਹਿਰਾਸਤ ਮੰਗਦੇ ਹੋਏ ਜਾਂਚ ਏਜੰਸੀ ਨੇ ਕਿਹਾ ਹੈ।

Devender KumarDevender Kumar

ਉਹਨਾਂ ਦੇ ਘਰ ਅਤੇ ਏਜੰਸੀ ਉਤੇ ਛਾਪੇ  ਦੇ ਅਧੀਨ ਦਸਤਾਵੇਜ ਅਤੇ ਸਬੂਤ ਮਿਲੇ ਸੀ। ਇਸ ‘ਚ ਦਾਅਵਾ ਕੀਤਾ ਗਿਆ ਕਿ ਕੁਮਾਰ ਜਾਂਚ ਦੀ ਆੜ ਵਿਚ ਵਸੂਲੀ ਕਰਨ ਵਾਲੇ ਗਿਰੋਹ ਦਾ ਹਿਸਾ ਸੀ। ਦੇਵੇਂਦਰ ਕੁਮਾਰ ਦੇ ਵਕੀਲ ਨੇ ਸੀਬੀਆਈ ਦੀਆਂ ਦਲੀਲੀਆਂ ਦਾ ਵਿਰੋਧ ਕੀਤਾ ਅਤੇ ਅਪਣੇ ਕਲਾਈਂਟ ਦੀ ਜਮਾਨਤ ਲਈ ਪਟੀਸ਼ਨ ਦਾਖ਼ਲ ਕੀਤੀ। ਸੀਬੀਆਈ ਨੇ ਅਦਾਲਤ ਵਿਚ ਮੌਜੂਦਾ ਐਫ਼ਆਈਆਰ ਵਿਚ ਦੇਵੇਂਦਰ ਕੁਮਾਰ ਸਮੇਤ ਦੋਸੀਆਂ ਦੇ ਖ਼ਿਲਾਫ਼ ਕੁਝ ਹੋਰ ਵੀ ਧਾਰਾਵਾਂ ਨੂੰ ਜੋੜਮ ਦੀ ਇਜ਼ਾਜਤ ਮੰਗੀ ਹੈ।

Devender KumarDevender Kumar

ਗ੍ਰਿਫ਼ਤਾਰ ਕੀਤੇ ਗਏ ਸੀਬੀਆਈ ਅਧਿਕਾਰੀ ਨੇ ਅਦਾਲਤ ਵਿਚ ਦੋਸ਼ ਲਗਾਇਆ ਕਿ ਮੌਜੂਦਾ ਮਾਮਲਾ ਉਸ ਜਾਂਚ ਨੂੰ ਪਟੜੀ ਤੋਂ ਉਤਾਰਨ ਲਈ ਦਾਖ਼ਲ ਕੀਤਾ ਗਿਆ ਹੈ ਜਿਸ ਵਿਚ ਮੀਟ ਕਾਰੋਬਾਰ ਮੋਈਨ ਕੁਰੈਸ਼ੀ ਦੇ ਖ਼ਿਲਾਫ਼ ਐਫ਼ਆਈਆਰ ਦਰਜ਼ ਕੀਤੀ ਗਈ ਸੀ। ਵਿਸ਼ੇਸ਼ ਅਦਾਲਤ ਨੇ ਸੀਬੀਆਈ ਦੀ ਪਟੀਸ਼ਨ ਉਤੇ ਸ਼ਾਮ ਚਾਰ ਵਜੇ ਤਕ ਅਪਣਾ ਫ਼ੈਸਲਾ ਸੁਰੱਖਿਅਤ ਰੱਖਿਆ ਗਿਆ ਹੈ। ਕੁਮਾਰ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਬੀਆਈ ਨੇ ਦੇਵੇਂਦਰ ਕੁਮਾਰ ਨੂੰ ਰਿਸ਼ਵਤ ਮਾਮਲੇ ਵਿਚ ਏਜੰਸੀ ਦੀ ਸੱਤ ਦਿਨ ਦੀ ਹਿਰਾਸਤ ਵਿਚ ਭੇਜਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement