ਅਪਣੀ ਹੀ ਏਜੰਸੀ ‘ਸੀਬੀਆਈ’ ਦੇ ਖ਼ਿਲਾਫ਼ ਕੋਰਟ ਪਹੁੰਚੇ ਦੇਵੇਂਦਰ ਕੁਮਾਰ
Published : Oct 23, 2018, 1:55 pm IST
Updated : Oct 23, 2018, 1:55 pm IST
SHARE ARTICLE
Cbi
Cbi

ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀਬੀਆਈ ‘ਚ ਚਲ ਰਹੀ ਰਾਰ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸੋਮਵਾਰ ਨੂੰ ਸੀਬੀਆਈ ਨੇ

ਨਵੀਂ ਦਿੱਲੀ (ਭਾਸ਼ਾ) : ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀਬੀਆਈ ‘ਚ ਚਲ ਰਹੀ ਰਾਰ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸੋਮਵਾਰ ਨੂੰ ਸੀਬੀਆਈ ਨੇ ਰਿਸ਼ਵਤ ਖੋਰੀ ਕਾਂਡ ਵਿਚ ਅਪਣੇ ਹੀ ਦਫ਼ਤਰ ‘ਤੇ ਛਾਪੇਮਾਰੀ ਕਰਕੇ ਪੁਲਿਸ ਡਿਪਟੀ-ਸੁਪਰਡੈਂਟ ਦੇਵੇਂਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।  ਹੁਣ ਦੇਵੇਂਦਰ ਕੁਮਾਰ ਇਸ ਮੁੱਦੇ ਉਤੇ ਅਪਣੀ ਹੀ ਏਜੰਸੀ ਦੇ ਖ਼ਿਲਾਫ਼ ਕੋਰਟ ਵਿਚ ਪਹੁੰਚ ਗਏ ਹਨ। ਦੇਵੇਂਦਰ ਕੁਮਾਰ ਨੇ ਮੰਗਲਵਾਰ ਨੂੰ ਦਿੱਲੀ ਹਾਈਕੋਰਟ ‘ਚ ਪਟੀਸ਼ਨ ਦਾਖ਼ਲ ਕੀਤੀ। ਦੇਵੇਂਦਰ ਦੀ ਪਟੀਸ਼ਨ ਉਤੇ ਦੁਪਹਿਰ 2 ਵਜੇ ਸੁਣਵਾਈ ਹੋ ਸਕਦੀ ਹੈ।

CbiCbi

ਦੱਸ ਦਈਏ ਕਿ ਦੇਵੇਂਦਰ ਕੁਮਾਰ ਸੀਬੀਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਦੀ ਰਿਸ਼ਵਤਖੋਰੀ ਦੇ ਮਾਮਲੇ ਵਿਚ ਦੋਸ਼ੀ ਹਨ। ਸੀਬੀਆਈ ਨੇ ਅਪਣੇ ਹੀ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਸਮੇਤ ਕਈਂ ਲੋਕਾਂ ਦੇ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ਵਿਚ ਐਫ਼ਆਈਆਰ ਦਰਜ਼ ਕੀਤੀ ਗਈ ਹੈ। ਜਿਸ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਐਤਵਾਰ ਨੂੰ ਕੀਤੀ ਗਈ ਛਾਪੇਮਾਰੀ ਵਿਚ ਦੇਵੇਂਦਰ ਕੁਮਾਰ ਦੇ ਦਫ਼ਤਰ ਤੋਂ ਕਰੀਬ 8 ਮੋਬਾਇਲ ਬਰਾਮਦ ਕੀਤੇ ਗਢਏ ਸੀ। ਐਫ਼ਆਈਆਰ ਦੇ ਮੁਤਾਬਿਕ ਅਧਿਕਾਰੀ ਨੇ ਹੈਦਰਾਬਾਦ ਦੇ ਵਪਾਰੀ ਸਤੀਸ਼ ਕੁਮਾਰ ਸਾਨਾ। 

CbiCbi

ਜਿਸ ਦਾ ਨਾਮ ਮੀਟ ਕਾਰੋਬਾਰੀ ਮੋਈਨ ਕੁਰੈਸ਼ੀ ਦੀ ਜਾਂਚ ਵਿਚ ਜੁੜੇ ਮਾਮਲੇ ਵਿਚ ਸਾਹਮਣੇ ਆਇਆ ਸੀ, ਦੇ ਮਾਮਲੇ ਨੂੰ ਖ਼ਤਮ ਕਰਨ ਲਈ 3 ਕਰੋੜ ਰੁਪਏ ਦੀ ਰਾਸ਼ੀ ਲਈ ਸੀ।  ਸਤੀਸ਼ ਸਾਨਾ ਦੀ ਸ਼ਿਕਾਇਤ ਦੇ ਮੁਤਬਿਕ, 1 ਅਕਤੂਬਰ ਨੂੰ ਸੀਬੀਆਈ ਤੋਂ ਪੁਛ-ਗਿਛ  ਦੇ ਅਧੀਨ ਉਸ ਦੀ ਮੁਲਾਕਤ ਡੀਐਸਪੀ ਦੇਵੇਂਦਰ ਕੁਮਾਰ ਨਾਲ ਹੋਈ ਸੀ। ਜਿਹਨਾਂ ਨੇ ਉਸ ਦੀ ਮੁਲਾਕਾਤ ਐਸਪੀ ਜਗਰੂਪ ਨਾਲ ਕਰਵਾਈ ਸੀ। ਇਸ ਮਾਮਲੇ ਚ ਵਚੌਲੇ ਮਨੋਜ ਨੂੰ 16 ਅਕਤੂਬਰ ਨੂੰ ਦੁਬਈ ਤੋਂ ਦਿੱਲੀ ਆਉਣ ਤੇ ਸੀਬੀਆਈ ਗ੍ਰਿਫ਼ਤਾਰ ਕਰ ਚੁੱਕੀ ਹੈ। ਜ਼ਿਕਰਯੋਗ ਹੈ।

CbiCbi

ਕਿ ਏਜੰਸੀ ਨੇ ਅਸਥਾਨਾ ਅਤੇ ਕਈਂ ਹੋਰ ਦੇ ਖ਼ਿਲਾਫ਼ ਕਥਿਤ ਤੌਰ ਤੇ ਮੀਟ ਐਕਸਪੋਰਟਰ ਮੋਈਨ ਕੁਰੈਸ਼ੀ ਤੋਂ ਰਿਸ਼ਵਤ ਲੈਣ ਦੇ ਦੋਸ਼ ਵਿਚ ਐਤਵਾਰ ਨੂੰ ਐਫ਼ਆਈਆਰ ਦਰਜ਼ ਕੀਤੀ ਸੀ। ਕੁਰੈਸ਼ੀ ਮਨੀ ਲਾਂਡਰਿੰਗ ਅਤੇ ਭ੍ਰਿਸ਼ਟਾਚਾਰ ਦੇ ਕਈਂ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਸੀਬੀਆਈ ਨੇ ਦੋਸ਼ ਲਗਾਇਆ ਹੈ ਕਿ ਦਸੰਬਰ 2017 ਅਤੇ ਅਕਤੂਬਰ 2018 ਦੇ ਵਿਚ ਘੱਟ ਤੋਂ ਘੱਟ ਪੰਜ ਵਾਰ ਰਿਸ਼ਵਤ ਦਿਤੀ ਗਈ। ਇਸ ਤੋਂ ਇਕ ਦਿਨ ਬਾਅਦ ਡੀਐਸਪੀ ਦੇਵੇਂਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement