‘ਹੁਨਰ ਹਾਟ’ ਦੇ ਜ਼ਰੀਏ ਮਿਲੇਗੀ ਲੱਖਾਂ ਲੋਕਾਂ ਨੂੰ ਨੌਕਰੀ!
Published : Oct 23, 2019, 1:30 pm IST
Updated : Oct 23, 2019, 1:30 pm IST
SHARE ARTICLE
Govt to provide employment to lakhs of craftsmen through hunar haat in next 5 yrs
Govt to provide employment to lakhs of craftsmen through hunar haat in next 5 yrs

ਸਰਕਾਰ ਨੇ ਦੱਸੀ ਅਗਲੇ 5 ਸਾਲਾਂ ਦੀ ਯੋਜਨਾ 

ਨਵੀਂ ਦਿੱਲੀ: ਸਰਕਾਰ ਅਗਲੇ ਪੰਜ ਸਾਲਾਂ ਦੌਰਾਨ ਹੁਨਰ ਹਾਟ ਦੁਆਰਾ ਲੱਖਾਂ ਸ਼ਿਲਪਕਾਰਾਂ, ਕਾਰੀਗਰਾਂ ਅਤੇ ਪਰੰਪਰਿਕ ਰਸੋਈਆਂ ਨੂੰ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਵਾਏਗੀ। ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਨਵੀਂ ਦਿੱਲੀ ਵਿਚ ਕਿਹਾ ਕਿ ਅਗਲੀ ਹੁਨਰ ਹਾਟ 1 ਤੋਂ 10 ਨਵੰਬਰ 2019 ਤੱਕ ਪ੍ਰਿਆਗਰਾਜ (ਉੱਤਰ ਪ੍ਰਦੇਸ਼) ਦੇ ਉੱਤਰੀ ਕੇਂਦਰੀ ਜ਼ੋਨ ਸਭਿਆਚਾਰਕ ਕੇਂਦਰ ਵਿਚ ਹੋਵੇਗੀ।

PhotoPhoto

ਇਸ ਹਾਟ ਵਿਚ ਦੇਸ਼ ਦੇ ਸਾਰੇ ਹਿੱਸਿਆਂ ਵਿਚ 300 ਸ਼ਿਲਪਕਾਰ ਅਤੇ ਰਸੋਈਏ ਭਾਗ ਲੈਣਗੇ। ਸਾਲ 2019 ਅਤੇ 2020 ਵਿਚ ਆਯੋਜਿਤ ਹੋਣ ਵਾਲੇ ਹੁਨਰ ਹਾਟਾਂ ਦੀ ਥੀਮ ਇਕ ਭਾਰਤ ਸ੍ਰੇਸ਼ਠ ਭਾਰਤ ਹੋਵੇਗੀ। ਦਸ ਦਈਏ ਕਿ ਹੁਨਰ ਹਾਟ ਸ਼ਿਲਪਕਾਰਾਂ ਨੂੰ ਰੁਜ਼ਗਾਰ ਦੇ ਮੌਕੇ ਕਰਵਾਉਂਦਾ ਹੈ। ਪਿਛਲੇ ਤਿੰਨ ਸਾਲ ਦੌਰਾਨ ਹੁਨਰ ਹਾਟ ਦੁਆਰਾ 2.5 ਲੱਖ ਸ਼ਿਲਪਕਾਰਾਂ, ਕਾਰੀਗਰਾਂ ਨੂੰ ਰੁਜ਼ਗਾਰ ਮਿਲਿਆ ਹੈ।

PhotoPhoto

ਘਟ ਗਿਣਤੀ ਵਿਭਾਗ ਅਗਲੇ ਪੰਜ ਸਾਲਾਂ ਦੌਰਾਨ ਪੂਰੇ ਦੇਸ਼ ਵਿਚ 100 ਹਾਟਾਂ ਦੀ ਯੋਜਨਾ ਬਣਾਵੇਗਾ। ਹੁਨਰ ਹਾਟ ਦਿੱਲੀ, ਗੁਰੂਗ੍ਰਾਮ, ਮੁੰਬਈ, ਚੇਨੱਈ, ਕੋਲਕਾਤਾ, ਬੈਂਗਲੁਰੂ, ਲਖਨਊ, ਅਹਿਮਦਾਬਾਦ, ਦੇਹਰਾਦੂਨ, ਪਟਨਾ, ਇੰਦੌਰ, ਭੋਪਾਲ, ਨਾਗਪੁਰ, ਰਾਇਪੁਰ, ਹੈਦਰਾਬਾਦ, ਪੁਡੁਚੇਰੀ, ਚੰਡੀਗੜ੍ਹ, ਅੰਮ੍ਰਿਤਸਰ, ਜੰਮੂ, ਸ਼ਿਮਲਾ, ਗੋਆ, ਰਾਇਪੁਰ, ਹੈਦਰਾਬਾਦ, ਰਾਂਚੀ, ਭੁਵਨੇਸ਼ਵਰ, ਅਜਮੇਰ ਅਤੇ ਹੋਰ ਸਥਾਨਾਂ ਤੇ ਆਯੋਜਿਤ ਕੀਤੇ ਜਾਣਗੇ।

PhotoPhoto

ਹੁਨਰ ਹਾਟ ਮੇਕ ਇਨ ਇੰਡੀਆ, ਸਟੈਂਡਅਪ ਇੰਡੀਆ, ਸਟਾਰਟਅਪ ਇੰਡੀਆ ਆਦਿ ਪ੍ਰੋਗਰਾਮਾਂ ਲਈ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਵਿਚ ਸਹਾਇਤਾ ਪ੍ਰਦਾਨ ਕਰੇਗਾ। ਪ੍ਰਿਆਗਰਾਜ ਵਿਚ ਹੋਣ ਵਾਲੀ ਹੁਨਰ ਹਾਟ ਵਿਚ ਹੱਥੀਂ ਬਣੇ ਉਤਪਾਦ ਜਿਵੇਂ ਕਿ ਅਸਾਮ, ਵਾਰਾਣਸੀ ਰੇਸ਼ਮ, ਲਖਨਊ ਦੀ ਚਿਕਨਕਰੀ, ਵਸਰਾਵਿਕ, ਸ਼ੀਸ਼ੇ ਅਤੇ ਚਮੜੇ ਦੀਆਂ ਵਸਤਾਂ ਆਦਿ ਦੇ ਬਾਂਸ ਅਤੇ ਜੂਟ ਉਤਪਾਦ ਸ਼ਾਮਲ ਹਨ।

PhotoPhoto

ਉਤਰ ਪੂਰਵੀ ਖੇਤਰ ਦੇ ਪਰੰਪਰਿਕ ਦਸਤਕਾਰੀ, ਗੁਜਰਾਤ ਤੋਂ ਬੰਧੋਜ, ਮਿੱਟੀ ਦਾ ਸਮਾਨ, ਤਾਂਬੇ ਦੇ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਹੋਵੇਗੀ। ਆਂਧਰਾ ਪ੍ਰਦੇਸ਼ ਦੇ ਕਲਮਕਾਰੀ ਅਤੇ ਮੰਗਲਾਗਿਰੀ, ਰਾਜਸਥਾਨ ਤੋਂ ਸੰਗਮਰਮਰ ਦੀਆਂ ਕਲਾਤਮਕ ਸ਼ਖਸੀਅਤਾਂ ਅਤੇ ਦਸਤਕਾਰੀ, ਬਿਹਾਰ ਤੋਂ ਮਧੂਬਨੀ ਪੇਂਟਿੰਗਜ਼, ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਤੋਂ ਲੱਕੜ ਦਾ ਕੰਮ, ਮੱਧ ਪ੍ਰਦੇਸ਼ ਤੋਂ ਬਲਾਕ ਪ੍ਰਿੰਟ, ਪੁਦੁਚੇਰੀ ਤੋਂ ਗਹਿਣੇ ਅਤੇ ਮੋਤੀ, ਤਮਿਲਨਾਡੂ ਤੋਂ ਚੰਦਨ ਦੇ ਉਤਪਾਦ, ਪੱਛਮ ਬੰਗਾਲ ਤੋਂ ਹੱਥ ਦੀ ਕਢਾਈ ਵਾਲੇ ਉਤਪਾਦ, ਕਸ਼ਮੀਰ ਤੋਂ ਲੱਦਾਖ ਦੀਆਂ ਦੁਰਲੱਭ ਜੜੀ-ਬੂਟੀਆਂ ਆਦਿ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement