ਕਿਸਾਨਾਂ ਵਲੋਂ ਤਲਵਾੜਾ ਖੁਰਦ ਵਿਚ ਚੋਣ ਪ੍ਰਚਾਰ ਕਰਨ ਲਈ ਪਹੁੰਚਣ ਵਾਲੇ ਭਾਜਪਾ ਆਗੂਆਂ ਦਾ ਵਿਰੋਧ ਕਰਨ ਲਈ ਪਿੰਡ ਦੇ ਸਾਰੇ ਰਾਸਤੇ ਬੰਦ ਕਰ ਦਿੱਤੇ ਗਏ।
ਸਿਰਸਾ: ਏਲਨਾਬਾਦ ਵਿਧਾਨ ਸਭਾ ਸੀਟ 'ਤੇ 30 ਅਕਤੂਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਦੇ ਕਾਫਿਲੇ ਨੂੰ ਰੋਕਣ ਦੇ ਆਰੋਪ ਵਿਚ ਪੁਲਿਸ ਨੇ 200 ਤੋਂ ਜ਼ਿਆਦਾ ਕਿਸਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਖ਼ਬਰਾਂ ਅਨੁਸਾਰ ਬੀਤੇ ਦਿਨ ਕਿਸਾਨਾਂ ਵਲੋਂ ਤਲਵਾੜਾ ਖੁਰਦ ਵਿਚ ਚੋਣ ਪ੍ਰਚਾਰ ਕਰਨ ਲਈ ਪਹੁੰਚਣ ਵਾਲੇ ਭਾਜਪਾ ਆਗੂਆਂ ਦਾ ਵਿਰੋਧ ਕਰਨ ਲਈ ਪਿੰਡ ਦੇ ਸਾਰੇ ਰਾਸਤੇ ਬੰਦ ਕਰ ਦਿੱਤੇ ਗਏ।
ਹੋਰ ਪੜ੍ਹੋ: ਹਾਈ ਕੋਰਟ ਵੱਲੋਂ ਟੈਕਸ ਡਿਫ਼ਾਲਟਰ ਪ੍ਰਾਈਵੇਟ ਬੱਸ ਕੰਪਨੀ ਦੀ ਪਟੀਸ਼ਨ ਰੱਦ
ਇਸ ਤੋਂ ਬਾਅਦ ਪੁਲਿਸ ਨੇ 16 ਨਾਮਜ਼ਦ ਅਤੇ 150 ਹੋਰ ਕਿਸਾਨਾਂ ਖਿਲਾਫ਼ ਅਤੇ ਕੋਟਲੀ ਵਿਚ ਇਕ ਨਾਮਜ਼ਦ ਅਤੇ 50 ਹੋਰ ਕਿਸਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਦੱਸ ਦਈਏ ਕਿ ਵੀਰਵਾਰ ਨੂੰ ਭਾਜਪਾ ਆਗੂਆਂ ਵਲੋਂ ਪਿੰਡ ਤਲਵਾੜਾ ਖੁਰਦ ਵਿਚ ਚੋਣ ਪ੍ਰਚਾਰ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਕਿਸਾਨਾਂ ਨੂੰ ਜਦੋਂ ਇਸ ਦੀ ਸੂਚਨਾ ਮਿਲੀ ਤਾਂ ਕਿਸਾਨਾਂ ਨੇ ਪਹਿਲਾਂ ਹੀ ਪਿੰਡ ਦੇ ਸਾਰੇ ਰਾਸਤੇ ਰੋਕ ਦਿੱਤੇ ਅਤੇ ਕਾਲੀਆਂ ਝੰਡੀਆਂ ਲੈ ਕੇ ਸੜਕਾਂ ’ਤੇ ਬੈਠ ਗਏ।
ਹੋਰ ਪੜ੍ਹੋ: ਧਾਰਾ 370 ਹਟਣ ਅਤੇ ਨਾਗਰਿਕਾਂ ਦੀ ਹੱਤਿਆ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਦੌਰੇ 'ਤੇ ਅਮਿਤ ਸ਼ਾਹ
ਪਿੰਡਾਂ ਵਿਚ ਚੋਣ ਪ੍ਰਚਾਰ ਕਰਨ ਲਈ ਡਿਪਟੀ ਸਪੀਕਰ ਰਣਬੀਰ ਗੰਗਵਾ, ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ, ਗੋਬਿੰਦ ਕਾਂਡਾ, ਵਿਧਾਇਕ ਗੋਪਾਲ ਕਾਂਡਾ, ਅਜੇ ਚੌਟਾਲਾ ਅਤੇ ਦਿਗਵਿਜੈ ਚੌਟਾਲਾ ਨੇ ਆਉਣਾ ਸੀ। ਹਾਲਾਂਕਿ ਬਾਅਦ ਵਿਚ ਪੁਲਿਸ ਨੇ ਕਿਸਾਨਾਂ ਨੂੰ ਹਟਾ ਦਿੱਤਾ।
ਹੋਰ ਪੜ੍ਹੋ: ਦਿੱਲੀ ਪਹੁੰਚਣ ਤੋਂ ਬਾਅਦ ਅਰੂਸਾ ਆਲਮ ਦੇ ISI ਲਿੰਕ ਦੀ ਜਾਂਚ ਤੋਂ ਮੁਕਰੇ ਸੁਖਜਿੰਦਰ ਰੰਧਾਵਾ
ਭਾਜਪਾ ਨੇਤਾਵਾਂ ਦੇ ਕਾਫਿਲੇ ਦੇ ਚੋਣ ਪ੍ਰਚਾਰ ਵਿਚ ਰੁਕਾਵਟ ਪਾਉਣ ਅਤੇ ਉਹਨਾਂ ਦਾ ਰਸਤਾ ਰੋਕਣ ਦੇ ਲਈ ਸ਼ੀਸ਼ਪਾਲ ਦੇ ਰਹਿਣ ਵਾਲੇ ਮਿੱਠੀ ਸੁਰੇਰਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ 16 ਨਾਮਜ਼ਦ ਅਤੇ 150 ਹੋਰਨਾਂ ਦੇ ਖਿਲਾਫ ਧਾਰਾ 127, 147, 149, 283, 341 ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਕੋਟਲੀ ਵਿਚ ਵੀ ਭਾਜਪਾ ਆਗੂਆਂ ਦੇ ਪਿੰਡ ਵਿਚ ਆਉਣ ਤੋਂ ਪਹਿਲਾਂ ਹੀ ਪਿੰਡ ਦੇ ਆਲੇ-ਦੁਆਲੇ ਦੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਪੁਲਿਸ ਨੇ ਇਕ ਨਾਮਜ਼ਦ ਅਤੇ 50 ਹੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।