ਵਾਤਾਵਰਣ ਬਦਲਾਅ 'ਤੇ ਸੰਭਵ ਹੋ ਸਕੇਗੀ ਸਟੀਕ ਭਵਿੱਖਬਾਣੀ
Published : Dec 23, 2018, 6:27 pm IST
Updated : Dec 23, 2018, 6:27 pm IST
SHARE ARTICLE
Environmental changes
Environmental changes

ਇਸ ਪ੍ਰੋਜੈਕਟ ਦੀ ਸ਼ੁਰੂਆਤ ਜੰਮੂ-ਕਸ਼ਮੀਰ ਤੋਂ ਕੀਤੀ ਜਾ ਰਹੀ ਹੈ ਤਾਂ ਕਿ ਤਾਪਮਾਨ ਵਿਚ ਵਾਧੇ ਦੀ ਦੁਨੀਆਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਰਣਨੀਤੀ ਬਣਾਈ ਜਾ ਸਕੇ।

ਉਤਰਾਖੰਡ , ( ਪੀਟੀਆਈ ) : ਵਾਤਾਵਰਣ ਵਿਚ ਬਦਲਾਅ ਨਾਲ ਜੁੜੀਆਂ ਚੁਣੌਤੀਆਂ ਅਤੇ ਖ਼ਤਰਿਆਂ ਦੇ ਨਿਪਟਾਰੇ ਵਿਚ ਆਧੁਨਿਕ ਪ੍ਰਣਾਲੀ ਡਾਇਨਾਮਿਕ ਮਾਡਲ ਅਹਿਮ ਭੂਮਿਕਾ ਨਿਭਾ ਸਦਕਾ ਹੈ। ਅਲਮੋੜਾ, ਉਤਰਾਖੰਡ ਸਥਿਤ ਜੀਬੀ ਪੰਤ ਹਿਮਾਲਿਅਨ ਵਾਤਾਵਰਣ ਖੋਜ ਕੇਂਦਰ ਤੋਂ ਇਲਾਵਾ ਬੈਂਗਲੁਰੂ ਅਤੇ ਕਸ਼ਮੀਰ ਯੂਨੀਵਰਸਿਟੀ ਨੇ ਸਾਂਝੇ ਪ੍ਰੌਜੈਕਟ 'ਤੇ ਕੰਮ ਸ਼ੁਰੂ ਕੀਤਾ ਹੈ। ਸਿਸਟਮ ਡਾਇਨਾਮਿਕ ਮਾਡਲ ਨਾ ਸਿਰਫ ਹਿਮਾਲਿਆ ਖੇਤਰ ਵਿਚ ਵਾਤਾਵਰਣ ਬਦਲਾਵਾਂ ਨਾਲ ਜੁੜੀ ਹਰ ਛੋਟੀ ਅਤੇ ਵੱਡੀ ਗਤੀਵਿਧੀ 'ਤੇ ਨਜ਼ਰ ਰੱਖੇਗਾ,

Safe EnvironmentSafe Environment

ਸਗੋਂ ਪੁਰਾਣੇ ਅਤੇ ਅਪਡੇਟ ਕੀਤੇ ਜਾਣ ਵਾਲੇ ਸਾਰੇ ਵਾਤਾਵਰਣ ਦੇ ਅੰਕਿੜਆਂ ਦਾ ਅਧਿਐਨ ਕਰ ਕੇ ਭਵਿੱਖ ਦੀਆਂ ਚੁਣੌਤੀਆਂ ਅਤੇ ਖ਼ਤਰਿਆਂ ਬਾਰੇ ਵੀ ਦੱਸੇਗਾ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਤਕਨੀਕ ਵਿਗਿਆਨਕ ਤੌਰ 'ਤੇ ਸਟੀਕ ਭਵਿੱਖਬਾਣੀ ਕਰਨ ਵਿਚ ਸਮਰਥ ਹੈ। ਜਿਸ ਨਾਲ ਵਿਗਿਆਨਕਾਂ ਅਤੇ ਨੀਤੀ ਨਿਯਮ ਬਣਾਉਣ ਵਾਲਿਆਂ ਨੂੰ ਤੁਰਤ ਉਪਯੋਗੀ ਉਪਰਾਲੇ ਕਰਨ ਦਾ ਵਿਕਲਪ ਮਿਲ ਜਾਵੇਗਾ। ਇਸ ਪ੍ਰੋਜੈਕਟ ਦੀ ਸ਼ੁਰੂਆਤ ਜੰਮੂ-ਕਸ਼ਮੀਰ ਤੋਂ ਕੀਤੀ ਜਾ ਰਹੀ ਹੈ ਤਾਂ ਕਿ ਤਾਪਮਾਨ ਵਿਚ ਵਾਧੇ ਦੀ ਦੁਨੀਆਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਰਣਨੀਤੀ ਬਣਾਈ ਜਾ ਸਕੇ।

Global warmingGlobal warming

ਜੀਬੀ ਪੰਤ ਹਿਮਾਲਿਅਨ ਵਾਤਾਵਰਣ ਵਿਕਾਸ ਅਤੇ ਖੋਜ ਕੇਂਦਰ ਦੇ ਸੀਨੀਅਰ ਵਿਗਿਆਨੀ ਪ੍ਰੋਫੈਸਰ ਕਿਰੀਟ ਕੁਮਾਰ ਨੇ ਦੱਸਿਆ ਕਿ ਤਾਪਮਾਨ ਵਿਚ ਵਾਧੇ ਦਾ ਹੀ ਨਤੀਜਾ ਹੈ ਕਿ ਹਿਮਾਲਿਆ ਦੀ ਤਹਿ 'ਤੇ ਪੈਦਾ ਹੋਣ ਵਾਲੀ ਬਨਸਪਤੀ ਅਤੇ ਜੜੀਆਂ ਬੂਟੀਆਂ ਮੱਧ ਹਿਮਾਲਿਆਂ ਵੱਲ ਜਾ ਰਹੀਆਂ ਹਨ। ਜਦਕਿ ਮੱਧ ਹਿਮਾਲਿਆ ਵਿਚ ਪੈਦਾ ਹੋਣ ਵਾਲੀ ਬਨਸਪਤੀਆਂ ਉੱਚ ਹਿਮਾਲਿਆ ਖੇਤਰ ਵਿਚ ਪੈਦਾ ਹੋਣ ਲਗੀਆਂ ਹਨ। ਪ੍ਰੋਫੈਸਰ ਕਿਰੀਟ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਉਤਰਾਖੰਡ ਅਤੇ ਜੰਮੂ-ਕਸ਼ਮੀਰ ਵਿਚ ਪਾਣੀ ਅਤੇ ਖੇਤੀ 'ਤੇ ਖੋਜ ਕਰ ਕੇ ਸਾਲਾਂ ਪੁਰਾਣੇ ਅਤੇ

Effects Of Global WarmingEffects Of Global Warming

ਮੌਜੂਦਾ ਅੰਕੜੇ ਇਕੱਠੇ ਕੀਤੇ ਜਾਣਗੇ ਤਾਂ ਕਿ ਪਤਾ ਲਗ ਸਕੇ ਕਿ ਵਾਤਾਵਰਣ ਵਿਚ ਬਦਲਾਅ ਅਤੇ ਤਾਪਮਾਨ ਵਿਚ ਦਿਨੋ ਦਿਨ ਹੋ ਰਹੇ ਵਾਧੇ ਨਾਲ ਇਹਨਾਂ ਰਾਜਾਂ ਵਿਚ ਨਦੀਆਂ, ਜ਼ਮੀਨੀ ਪਾਣੀ ਦੇ ਭੰਡਾਰ, ਪਾਣੀ ਦੇ ਸਰੋਤਾਂ, ਫਸਲਾਂ ਅਤੇ ਹੋਰ ਬਨਸਪਤੀ 'ਤੇ ਕਿੰਨਾ ਮਾੜਾ ਅਸਰ ਪਿਆ ਹੈ। ਇਹਨਾਂ ਸਾਰਿਆਂ ਅੰਕੜਿਆਂ ਨੂੰ ਇਕੱਠਾ ਕਰ ਕੇ ਇਸ ਨੂੰ ਕੰਪਿਊਟਰ ਗਿਣਤੀ 'ਤੇ ਆਧਾਰਿਤ ਸਿਸਟਮ ਡਾਇਨਾਮਿਕ ਮਾਡਲ ਵਿਚ ਫੀਡ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM
Advertisement