
ਭਾਰਤ ਵਿਚ 2012 ਦੇ ਮੁਕਾਬਲੇ 2016 ਵਿਚ ਲੋਕਾਂ ਨੇ 40 ਮਿਲੀਅਨ ਵਧ ਹੀਟ ਸਟਰੋਕ ਦਾ ਸਾਹਮਣਾ ਕੀਤਾ ਹੈ।
ਨਵੀਂ ਦਿੱਲੀ , ( ਪੀਟੀਆਈ ) : ਵਾਤਾਵਰਣ ਵਿਚ ਹੋ ਰਹੇ ਬਦਲਾਅ ਕਾਰਨ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਵਿਚ ਭਾਰਤ ਸਭ ਤੋਂ ਪਹਿਲੇ ਨਬੰਰ 'ਤੇ ਹੈ। ਸਾਲ 2012 ਤੋਂ 16 ਤੱਕ ਇਸ ਨੇ ਭਾਰਤ ਦੇ ਲਗਭਗ ਹਰ ਘਰ ਨੂੰ ਪ੍ਰਭਾਵਿਤ ਕੀਤਾ ਹੈ। ਇਹ ਅੰਕੜਾ ਲਗਭਗ 40 ਮਿਲੀਅਨ ਹੈ। ਦੁਨੀਆ ਦੀਆਂ 27 ਸਿੱਖਿਆ ਸੰਸਥਾਵਾਂ, ਸੰਯੁਕਤ ਰਾਸ਼ਟਰ ਅਤੇ ਸਰਕਾਰੀ ਅਦਾਰਿਆਂ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਗਰਮ ਹਵਾਵਾਂ ਨਾਲ ਕੰਮ ਦੇ ਘੰਟੇ ਘੱਟ ਰਹੇ ਹਨ। ਰੀਪੋਰਟ ਵਿਚ ਗਰਮ ਹਵਾਵਾਂ ਨਾਲ ਭਾਰਤ 'ਤੇ ਪੈ ਰਹੇ ਖ਼ਤਰਿਆਂ ਅਤੇ ਉਚੇਚੇ ਤੌਰ 'ਤੇ ਸਿਹਤ ਸਬੰਧੀ ਮਾੜੇ ਅਸਰ ਬਾਰੇ ਗੱਲ ਕੀਤੀ ਗਈ ਹੈ।
Indians at higher risk
ਨਾਲ ਹੀ ਸਰਕਾਰ ਤੋਂ ਇਸ ਲਈ ਤੁਰਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ 1901 ਤੋਂ 2007 ਤੱਕ ਭਾਰਤ ਦੇ ਤਾਪਮਾਨ ਵਿਚ 0.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। 21ਵੀਂ ਸਦੀ ਤੱਕ ਉਤਰ, ਕੇਂਦਰੀ ਅਤੇ ਪੱਛਮੀ ਭਾਰਤ ਵਿਚ 2.2 ਤੋਂ 5.5 ਡਿਗਰੀ ਦਾ ਵਾਧਾ ਹੋ ਸਕਦਾ ਹੈ। ਗਰਮ ਹਵਾਵਾਂ ਨਾਲ ਤਣਾਅ ਅਤੇ ਹੀਟ ਸਟਰੋਕ ਦੇ ਮਾਮਲਿਆਂ ਵਿਚ ਤੇਜੀ ਨਾਲ ਵਾਧਾ ਹੋਇਆ ਹੈ।
United Nations
ਇਸ ਨਾਲ ਡੇਗੂੰ, ਚਮੜੀ ਰੋਗ, ਦਿਲ ਦੇ ਦੌਰੇ, ਕਿਡਨੀ ਵਿਚ ਪਰੇਸ਼ਾਨੀ ਅਤੇ ਡਿਹਾਈਡਰੇਸ਼ਨ ਜਿਹੀਆਂ ਸ਼ਿਕਾਇਤਾਂ ਵਧ ਰਹੀਆਂ ਹਨ। 2015 ਵਿਚ ਪ੍ਰਦੂਸ਼ਣ ਕਾਰਨ 2.9 ਮਿਲੀਅਨ ਅਕਾਲ ਮੌਤਾਂ ਦਰਜ ਕੀਤੀਆਂ ਗਈਆਂ ਹਨ। ਮੌਤ ਦਰ ਦੀ ਗੱਲ ਕੀਤੀ ਜਾਵੇ ਤਾਂ 2009 ਦੇ ਮੁਕਾਬਲੇ 2010 ਵਿਚ ਸਿਰਫ ਅਹਿਮਦਾਬਾਦ ਵਿਚ 43 ਫ਼ੀ ਸਦੀ ਦਾ ਵਾਧਾ ਹੋਇਆ। ਭਾਰਤ ਵਿਚ 2012 ਦੇ ਮੁਕਾਬਲੇ 2016 ਵਿਚ ਲੋਕਾਂ ਨੇ 40 ਮਿਲੀਅਨ ਵਧ ਹੀਟ ਸਟਰੋਕ ਦਾ ਸਾਹਮਣਾ ਕੀਤਾ ਹੈ।
People at risk due to heat waves
ਇਸ ਕਾਰਨ 2017 ਵਿਚ ਭਾਰਤ ਦੇ ਲਗਭਗ 75000 ਮਿਲੀਅਨ ਕੰਮਕਾਜ ਦੇ ਘੰਟੇ ਖਰਾਬ ਹੋਏ। ਵਾਤਾਵਰਣ ਵਿਚ ਬਦਲਾਅ ਕਾਰਨ ਹੋ ਰਹੇ ਮਾੜੇ ਅਸਰ ਨੂੰ ਰੋਕਣ ਲਈ ਭਾਰਤ ਸਰਕਾਰ ਅਤੇ ਇਸ ਸਬੰਧੀ ਨੀਤੀਆਂ ਤਿਆਰ ਕਰਨ ਵਾਲਿਆਂ ਨੂੰ ਇਲ ਲਈ ਵੱਡੇ ਪੱਧਰ 'ਤੇ ਤਿਆਰੀ ਕਰਨੀ ਪਵੇਗੀ। ਸੜਕਾਂ 'ਤੇ ਪੈਦਲ ਅਤੇ ਸਾਇਕਲ ਚਲਾਉਣ ਵਾਲੇ ਲੋਕਾਂ ਲਈ ਖਾਸ ਪ੍ਰਬੰਧ ਕਰਨੇ ਪੈਣਗੇ। ਸ਼ਹਿਰਾਂ ਵਿਚ ਸੜਕਾਂ 'ਤੇ ਆਵਾਜਾਈ ਅਤੇ ਗੱਡੀਆਂ ਨੂੰ ਘਟਾਉਣ ਲਈ ਵੀ ਕੰਮ ਕਰਨਾ ਪਵੇਗਾ।