
ਅਜਿਹੀ ਮਾਨਤਾ ਸੀ ਕਿ ਇਸ ਨੂੰ ਸਜਾਉਣ ਨਾਲ ਘਰ ਦੇ ਬੱਚਿਆਂ ਦੀ ਉਮਰ ਲੰਮੀ ਹੁੰਦੀ ਹੈ।
ਨਵੀਂ ਦਿੱਲੀ, ( ਭਾਸ਼ਾ) ; ਕ੍ਰਿਸਮਸ ਸਬੰਧੀ ਜਸ਼ਨ ਮਨਾਏ ਜਾਣ ਅਤੇ ਕ੍ਰਿਸਮਸ ਟ੍ਰੀ ਨੂੰ ਸਜਾਉਣ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ। ਕ੍ਰਿਸਮਸ ਟ੍ਰੀ ਨੂੰ ਈਸਾਈਆਂ ਦੇ ਜਸ਼ਨ ਵਿਚ ਖਾਸ ਥਾਂ ਦਿਤੀ ਜਾਂਦੀ ਹੈ। ਇਸ ਨੂੰ ਈਸ਼ਵਰ ਵੱਲੋਂ ਲੰਮੀ ਉਮਰ ਲਈ ਦਿਤਾ ਜਾਣ ਵਾਲਾ ਆਸ਼ੀਰਵਾਦ ਮੰਨਿਆ ਜਾਂਦਾ ਹੈ। ਪੁਰਾਤਨ ਸਮੇਂ ਵਿਚ ਕ੍ਰਿਸਮਸ ਟ੍ਰੀ ਨੂੰ ਜਿੰਦਗੀ ਦੀ ਲਗਾਤਾਰਤਾ ਦਾ ਸਰੂਪ ਮੰਨਿਆ ਜਾਂਦਾ ਸੀ। ਅਜਿਹੀ ਮਾਨਤਾ ਸੀ ਕਿ ਇਸ ਨੂੰ ਸਜਾਉਣ ਨਾਲ ਘਰ ਦੇ ਬੱਚਿਆਂ ਦੀ ਉਮਰ ਲੰਮੀ ਹੁੰਦੀ ਹੈ।
Christmas tree decoration
ਹਜ਼ਾਰਾਂ ਸਾਲ ਪਹਿਲਾਂ ਉਤਰੀ ਯੂਰਪ ਵਿਚ ਇਸ ਦੀ ਸ਼ੁਰੂਆਤ ਹੋਈ ਸੀ। ਜਦ ਕ੍ਰਿਸਮਸ ਟ੍ਰੀ ਦੇ ਮੌਕੇ ਟ੍ਰੀ ਨੂੰ ਸਜਾਇਆ ਗਿਆ। ਇਸ ਨੂੰ ਚੇਨ ਦੀ ਮਦਦ ਨਾਲ ਘਰ ਦੇ ਬਾਹਰ ਲਟਕਾਇਆ ਜਾਂਦਾ ਹੈ। ਅਜਿਹੇ ਲੋਕ ਜੋ ਟ੍ਰੀ ਨੂੰ ਖਰੀਦਣ ਵਿਚ ਅਸਮਰਥ ਸਨ, ਉਹ ਲਕੜੀ ਨੂੰ ਪਿਰਾਮਿਡ ਦਾ ਸਾਈਜ਼ ਦੇ ਕੇ ਘਰ ਸਜਾਉਂਦੇ ਸਨ। ਇਹ ਰਵਾਇਤ ਜਰਮਨੀ ਤੋਂ ਸ਼ੁਰੂ ਹੋਈ। 19ਵੀਂ ਸਦੀ ਤੋਂ ਇਹ ਰਵਾਇਤ ਇੰਗਲੈਂਡ ਵਿਚ ਪੁੱਜੀ ਜਿਥੋਂ ਇਹ ਸਾਰੀ ਦੁਨੀਆ ਵਿਚ ਮਨਾਈ ਜਾਣ ਲਗੀ। ਕ੍ਰਿਸਮਸ ਟ੍ਰੀ ਨੂੰ ਸਜਾਉਣ ਦੇ ਨਾਲ ਹੀ ਇਸ ਵਿਚ ਖਾਣ ਦੀਆਂ ਚੀਜ਼ਾਂ ਰੱੱਖਣ ਦਾ ਰਿਵਾਜ਼ ਵੀ ਸੱਭ ਤੋਂ ਪਹਿਲਾਂ ਜਰਮਨੀ ਵਿਚ ਹੀ ਸ਼ੁਰੂ ਹੋਇਆ ਸੀ।
Christmas Candy Tree
ਇਸ ਨੂੰ ਸੋਨੇ ਦੇ ਵਰਕ ਵਿਚ ਲਿਪਟੇ ਸੇਬ ਅਤੇ ਜਿੰਜਰਬ੍ਰੈਡ ਨਾਲ ਸਜਾਇਆ ਗਿਆ ਸੀ। ਅਜਿਹੀ ਮਾਨਤਾ ਹੈ ਕਿ ਕ੍ਰਿਸਮਸ ਟ੍ਰੀ ਦਾ ਸਬੰਧ ਪ੍ਰਭੂ ਯਿਸ਼ੂ ਮਸੀਹ ਦੇ ਜਨਮ ਤੋਂ ਹੈ। ਜਦੋਂ ਉਹਨਾਂ ਦਾ ਜਨਮ ਹੋਇਆ ਤਾਂ ਉਹਨਾਂ ਦੇ ਮਾਤਾ-ਪਿਤਾ ਮਰੀਅਮ ਅਤੇ ਜੋਸੇਫ ਨੂੰ ਵਧਾਈ ਦੇਣ ਵਿਚ ਦੇਵਦੂਤ ਵੀ ਸ਼ਾਮਲ ਸਨ। ਜਿਹਨਾਂ ਨੇ ਸਿਤਾਰਿਆਂ ਨਾਲ ਰੌਸ਼ਨ ਸਦਾਹਬਹਾਰ ਫਰ ਯਿਸ਼ੂ ਦੇ ਮਾਤਾ-ਪਿਤਾ ਨੂੰ ਭੇਂਟ ਕੀਤੀ। ਉਸ ਵੇਲੇ ਤੋਂ ਹੀ ਸਦਾਬਹਾਰ ਕ੍ਰਿਸਮਸ ਫਰ ਦੇ ਟ੍ਰੀ ਨੂੰ ਕ੍ਰਿਸਮਸ ਟ੍ਰੀ ਦੇ ਤੌਰ 'ਤੇ ਮਾਨਤਾ ਮਿਲੀ।
Christmas Celebration
ਇਸ ਤਿਉਹਾਰ ਤੋਂ ਪਹਿਲਾਂ ਈਸਾਈ ਲੋਕ ਲਕੜੀ ਨਾਲ ਕ੍ਰਿਸਮਸ ਟ੍ਰੀ ਤਿਆਰ ਕਰਦੇ ਹਨ ਅਤੇ ਫਿਰ ਇਸ ਨੂੰ ਸਜਾਉਂਦੇ ਹਨ। ਇਸ ਵਿਚ ਜਿਆਦਾਤਰ ਮੋਮਬੱਤੀਆਂ, ਟਾਫੀਆਂ, ਘੰਟੀਆਂ ਅਤੇ ਵੱਖ-ਵੱਖ ਤਰ੍ਹਾਂ ਦੇ ਰੀਬਨ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਪਰਪੰਰਾ 17ਵੀਂ ਸ਼ਤਾਬਦੀ ਤੋਂ ਸ਼ੁਰੂ ਹੋ ਗਈ ਸੀ। ਮੰਨਿਆ ਜਾਂਦਾ ਹੈ ਕਿ ਇਸ ਨੂੰ ਘਰ ਵਿਚ ਰੱਖਣ ਨਾਲ ਬੂਰੀ ਆਤਮਾਵਾਂ ਦੂਰ ਹੁੰਦੀਆਂ ਹਨ ਅਤੇ ਸਾਕਾਰਾਤਮਕ ਊਰਜਾ ਘਰ ਵਿਚ ਵਗਦੀ ਹੈ।