Tunnel Rescue News: ਸਿਲਕੀਆਰਾ ਸੁਰੰਗ ਬਚਾਅ ਮੁਹਿੰਮ ਦੇ ‘ਹੀਰੋ’ ਰਹੇ ਰੈਟਹੋਲ ਮਾਈਨਰ ਉੱਤਰਾਖੰਡ ਸਰਕਾਰ ਕੋਲੋਂ ਮਿਲੀ ਰਕਮ ਤੋਂ ਅਸੰਤੁਸ਼ਟ
Published : Dec 23, 2023, 3:51 pm IST
Updated : Dec 23, 2023, 3:55 pm IST
SHARE ARTICLE
Rat-hole miners not to encash cheques given by Uttarakhand govt
Rat-hole miners not to encash cheques given by Uttarakhand govt

ਕਿਹਾ, ਮੁੱਖ ਮੰਤਰੀ ਨੂੰ ਉਸੇ ਵੇਲੇ ਨਾਰਾਜ਼ਗੀ ਪ੍ਰਗਟਾ ਦਿਤੀ ਸੀ, ਪਰ ਅਧਿਕਾਰੀਆਂ ਵਲੋਂ ਕੀਤੇ ਵਾਅਦੇ ਦਾ ਅਜੇ ਤਕ ਕੁੱਝ ਨਹੀਂ ਬਣਿਆ

Tunnel Rescue News: ਸਿਲਕੀਆਰਾ ਸੁਰੰਗ ’ਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ‘ਰੈਟਹੋਲ’ ਮਾਈਨਰਸ ਨੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵਲੋਂ ਹਾਲ ਹੀ ’ਚ ਦਿਤੇ ਗਏ 50,000 ਰੁਪਏ ਦੇ ਚੈੱਕ ਨੂੰ ਨਕਦ ਕਰਨ ਤੋਂ ਇਨਕਾਰ ਕਰ ਦਿਤਾ ਹੈ। ਇਹ ‘ਰੈਟਹੋਲ’ ਮਾਈਨਰ ਉਨ੍ਹਾਂ ਨੂੰ ਦਿਤੀ ਜਾ ਰਹੀ ਇਸ ਰਕਮ ਤੋਂ ਸੰਤੁਸ਼ਟ ਨਹੀਂ ਹਨ।

‘ਰੈਟਹੋਲ’ ਮਾਈਨਿੰਗ ਕਰਨ ਵਾਲਿਆਂ ਦੀ ਟੀਮ ਦੀ ਅਗਵਾਈ ਕਰਨ ਵਾਲੇ ਵਕੀਲ ਹਸਨ ਨੇ ਕਿਹਾ, ‘‘ਇਹ ਬਹੁਤ ਮੁਸ਼ਕਲ ਹਾਲਾਤ ਸਨ। ਜਦੋਂ ਮਸ਼ੀਨਾਂ ਫਸੇ ਹੋਏ ਮਜ਼ਦੂਰਾਂ ਤਕ ਪਹੁੰਚਣ ’ਚ ਅਸਫਲ ਰਹੀਆਂ ਤਾਂ ਅਸੀਂ ਮਦਦ ਕੀਤੀ। ਅਸੀਂ ਬਿਨਾਂ ਕਿਸੇ ਸ਼ਰਤ ਤੋਂ ਅਪਣੀ ਜਾਨ ਜੋਖਮ ’ਚ ਪਾ ਕੇ ਖੁਦ ਮਲਬੇ ’ਚ ਖੁਦਾਈ ਕੀਤੀ। ਅਸੀਂ ਮੁੱਖ ਮੰਤਰੀ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹਾਂ ਪਰ ਸਾਨੂੰ ਦਿਤੀ ਗਈ ਰਕਮ ਤੋਂ ਅਸੀਂ ਸੰਤੁਸ਼ਟ ਨਹੀਂ ਹਾਂ।’’ ਉਨ੍ਹਾਂ ਕਿਹਾ, ‘‘ਮੁਹਿੰਮ ’ਚ ਮਾਈਨਰਾਂ ਦੀ ਭੂਮਿਕਾ ਇਕ ਹੀਰੋ ਵਾਂਗ ਸੀ ਪਰ ਸਾਨੂੰ ਸਰਕਾਰ ਤੋਂ ਜੋ ਮਿਲਿਆ, ਉਹ ਕਾਫੀ ਨਹੀਂ ਹੈ।’’

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਸਨਮਾਨਿਤ ਕੀਤੇ ਗਏ 12 ਮਾਈਨਰਾਂ ਨੇ ਸਮੂਹਿਕ ਤੌਰ ’ਤੇ ਚੈੱਕਾਂ ਨੂੰ ਨਕਦ ਨਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ, ‘‘ਜਿਸ ਦਿਨ ਸਾਨੂੰ ਚੈੱਕ ਸੌਂਪੇ ਗਏ ਸਨ, ਉਸ ਦਿਨ ਮੈਂ ਮੁੱਖ ਮੰਤਰੀ ਨਾਲ ਅਪਣੀ ਅਸੰਤੁਸ਼ਟੀ ਜ਼ਾਹਰ ਕੀਤੀ ਸੀ। ਅਧਿਕਾਰੀਆਂ ਵਲੋਂ ਭਰੋਸਾ ਦਿਵਾਉਣ ਤੋਂ ਬਾਅਦ, ਅਸੀਂ ਵਾਪਸ ਆ ਗਏ ਕਿ ਸਾਡੇ ਬਾਰੇ ਕੁਝ ਐਲਾਨ ਇਕ ਜਾਂ ਦੋ ਦਿਨਾਂ ’ਚ ਕੀਤਾ ਜਾਵੇਗਾ। ਜੇਕਰ ਵਾਅਦਾ ਪੂਰਾ ਨਾ ਕੀਤਾ ਗਿਆ ਤਾਂ ਅਸੀਂ ਚੈੱਕ ਵਾਪਸ ਕਰ ਦੇਵਾਂਗੇ।’’

ਹਸਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸੂਬਾ ਸਰਕਾਰ ਇਸ ਮੁਹਿੰਮ ’ਚ ਮਦਦ ਕਰਨ ਵਾਲੇ ‘ਰੈਟਹੋਲ ਮਾਈਨਰਾਂ’ ਨੂੰ ਪੱਕੀ ਨੌਕਰੀ ਮੁਹੱਈਆ ਕਰਵਾਏਗੀ।
ਹਸਨ ਦੀ ਕੰਪਨੀ ‘ਰਾਕਵੈਲ ਐਂਟਰਪ੍ਰਾਈਜ਼ਜ਼’ ਲਈ ਕੰਮ ਕਰਨ ਵਾਲੇ ਅਤੇ ਫਸੇ ਹੋਏ ਮਜ਼ਦੂਰਾਂ ਤਕ ਪਹੁੰਚਣ ਵਾਲੇ ਪਹਿਲੇ ਲੋਕਾਂ ’ਚੋਂ ਇਕ ਮੁੰਨਾ ਨੇ ਕਿਹਾ ਕਿ ਉਨ੍ਹਾਂ ਨੂੰ ਦਿਤੀ ਗਈ ਰਕਮ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਕੀਤੀਆਂ ਕੋਸ਼ਿਸ਼ਾਂ ਨੂੰ ਵੇਖਦਿਆਂ ਕਾਫੀ ਨਹੀਂ ਹੈ।

ਉਨ੍ਹਾਂ ਕਿਹਾ, ‘‘ਅਸੀਂ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਸੱਚਮੁੱਚ ਮੌਤ ਦੇ ਮੂੰਹ ’ਚ ਚਲੇ ਗਏ ਸੀ। ਅਸੀਂ ਅਪਣੇ ਪਰਿਵਾਰਕ ਜੀਆਂ ਦੀ ਗੱਲ ਨਹੀਂ ਸੁਣੀ ਕਿਉਂਕਿ ਲੋਕਾਂ ਦੀ ਜਾਨ ਬਚਾਉਣੀ ਸੀ।’’ ਮੁੰਨਾ, ਜੋ ਅਪਣੇ ਬੱਚਿਆਂ ਨਾਲ ਇਕ ਛੋਟੇ ਜਿਹੇ ਕਮਰੇ ’ਚ ਰਹਿੰਦਾ ਹੈ, ਨੇ ਕਿਹਾ, ‘‘ਸਾਡੀ ਭੂਮਿਕਾ ਲਈ 50,000 ਰੁਪਏ ਦਾ ਚੈੱਕ ਬਹੁਤ ਮਾਮੂਲੀ ਰਕਮ ਹੈ। ਇਹ ਸਾਨੂੰ ਨਿਰਾਸ਼ ਕਰਦਾ ਹੈ। ਇਕ ਪੱਕੀ ਨੌਕਰੀ ਜਾਂ ਰਹਿਣ ਲਈ ਘਰ ਵਧੇਰੇ ਢੁਕਵਾਂ ਹੁੰਦਾ।’’ ਮੁੱਖ ਮੰਤਰੀ ਧਾਮੀ ਨੇ ਵੀਰਵਾਰ ਨੂੰ 12 ‘ਰੈਟਹੋਲ ਮਾਈਨਰਾਂ’ ਨੂੰ 50,000 ਰੁਪਏ ਦੇ ਚੈੱਕ ਦੇ ਕੇ ਸਨਮਾਨਿਤ ਕੀਤਾ ਸੀ।

 (For more news apart from Rat-hole miners not to encash cheques given by Uttarakhand govt, stay tuned to Rozana Spokesman)

Location: India, Uttarakhand, Dehradun

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement