
ਮੱਧ ਪ੍ਰਦੇਸ਼ ਵਿਚ ਕਿਸਾਨਾਂ ਦੀ ਕਰਜ਼ ਮਾਫੀ ਯੋਜਨਾ ਲਾਗੂ ਹੋਣ ਤੋਂ ਬਾਅਦ ਹੀ ਵਿਵਾਦਾਂ ਦੇ ਘੇਰੇ....
ਭੋਪਾਲ : ਮੱਧ ਪ੍ਰਦੇਸ਼ ਵਿਚ ਕਿਸਾਨਾਂ ਦੀ ਕਰਜ਼ ਮਾਫੀ ਯੋਜਨਾ ਲਾਗੂ ਹੋਣ ਤੋਂ ਬਾਅਦ ਹੀ ਵਿਵਾਦਾਂ ਦੇ ਘੇਰੇ ਵਿਚ ਹੈ। ਤਾਜ਼ਾ ਮਾਮਲਾ ਆਗਰ ਮਾਲਵਾ ਜਿਲ੍ਹੇ ਦਾ ਹੈ, ਜਿਥੇ ਇਕ ਕਿਸਾਨ ਦੇ ਉਤੇ ਲੱਗ-ਭੱਗ 20 ਹਜ਼ਾਰ ਰੁਪਏ ਦਾ ਕਰਜ਼ ਸੀ ਅਤੇ ਮਾਫ਼ ਹੋਇਆ ਸਿਰਫ 13 ਰੁਪਏ। ਰਿਪੋਰਟਸ ਦੇ ਮੁਤਾਬਕ ਮਾਲਵਾ ਜਿਲ੍ਹੇ ਦੇ ਬੈਜਨਾਥ ਨਿਪਾਨਿਆ ਪਿੰਡ ਦੇ ਇਕ ਕਿਸਾਨ ਨੇ ਇਲਜ਼ਾਮ ਲਗਾਇਆ ਹੈ ਕਿ ਅਧਿਕਾਰੀਆਂ ਦੇ ਧਿਆਨ ਵਿਚ ਮਾਮਲਾ ਲਿਆਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਕਿਹਾ ਗਿਆ ਕਿ ਹੁਣ ਇਸ ਵਿਚ ਕੁੱਝ ਨਹੀਂ ਹੋ ਸਕਦਾ। ਕਿਸਾਨ ਨੇ ਕਿਹਾ ਰਾਜ ਸਰਕਾਰ ਨੇ ਦੋ ਲੱਖ ਰੁਪਏ ਤੱਕ ਦਾ ਕਰਜ਼ ਮਾਫ਼ ਕਰਨ ਦੀ ਗੱਲ ਕਹੀ ਸੀ।
Indian Farmer
ਪਰ ਮੇਰੇ ਲੱਗ-ਭੱਗ 20 ਹਜ਼ਾਰ ਰੁਪਏ ਦੇ ਕਰਜ ਵਿਚੋਂ ਸਿਰਫ 13 ਰੁਪਏ ਦਾ ਕਰਜ਼ ਮਾਫ਼ ਹੋਇਆ ਹੈ। ਸਰਕਾਰ ਨੂੰ ਮੇਰਾ ਪੂਰਾ ਪੈਸਾ ਮਾਫ਼ ਕਰਨਾ ਚਾਹੀਦਾ ਹੈ। ਅਧਿਕਾਰੀਆਂ ਨਾਲ ਗੱਲ ਕਰਨ ਉਤੇ ਕਿਹਾ ਗਿਆ ਕਿ ਉਹ ਕੁੱਝ ਨਹੀਂ ਕਰ ਸਕਦੇ। ਇਸ ਤਰ੍ਹਾਂ ਦੇ ਹੀ ਇਕ ਮਾਮਲੇ ਵਿਚ ਖਰਗੌਨ ਦੇ ਜੈਤਪੁਰ ਦੇ ਇਕ ਕਿਸਾਨ ਦੇ ਸਿਰਫ 25 ਰੁਪਏ ਦੀ ਕਰਜ਼ ਮਾਫੀ ਦੀ ਖ਼ਬਰ ਆਈ ਸੀ। ਜਦੋਂ ਕਿ ਉਸ ਦੇ ਉਤੇ ਢਾਈ ਲੱਖ ਰੁਪਏ ਤੋਂ ਜ਼ਿਆਦਾ ਦਾ ਕਰਜ਼ ਸੀ। ਇਸੇ ਤਰ੍ਹਾਂ ਦੀਆਂ ਗੜਬੜੀਆਂ ਦੀਆਂ ਖਬਰਾਂ ਕਈ ਜਗ੍ਹਾਂ ਤੋਂ ਆਈਆਂ ਹਨ।
Farmer
ਧਿਆਨ ਯੋਗ ਹੈ ਕਿ ਕਾਂਗਰਸ ਨੇ ਵਿਧਾਨਸਭਾ ਚੋਣ ਤੋਂ ਪਹਿਲਾਂ ਅਪਣੇ ਵਾਅਦੇ ਪੱਤਰ ਵਿਚ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦਾ ਕਰਜ਼ ਮਾਫ਼ ਕਰਨ ਦੀ ਗੱਲ ਕਹੀ ਸੀ। ਪਾਰਟੀ ਦੇ ਸੱਤੇ ਵਿਚ ਆਉਣ ਤੋਂ ਬਾਅਦ ਮੁੱਖ ਮੰਤਰੀ ਕਮਲਨਾਥ ਨੇ ਕਿਸਾਨਾਂ ਦੀ ਕਰਜ਼ਮਾਫੀ ਦਾ ਐਲਾਨ ਵੀ ਕਰ ਦਿਤਾ ਸੀ ਅਤੇ ਇਸ ਨਾਲ ਜੁੜੀਆਂ ਫਾਈਲਾਂ ਉਤੇ ਦਸਤਖਤ ਕਰ ਦਿਤੇ ਸਨ। 15 ਜਨਵਰੀ ਤੋਂ ਪੱਤਰ ਭਰਨ ਦਾ ਕੰਮ ਸ਼ੁਰੂ ਹੋ ਗਿਆ ਜੋ ਕਿ 5 ਫਰਵਰੀ ਤੱਕ ਭਰੇ ਜਾਣਗੇ।
MP CM Kamal Nath
ਸਰਕਾਰ ਦੇ ਮੁਤਾਬਕ 22 ਫਰਵਰੀ ਤੋਂ ਕਰਜ਼ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ ਜਾਣ ਲੱਗੇਗੀ। ਇਸ ਯੋਜਨਾ ਨਾਲ 55 ਲੱਖ ਕਿਸਾਨਾਂ ਨੂੰ ਫਾਇਦਾ ਪਹੁੰਚਣ ਦੀ ਉਂਮੀਦ ਹੈ ਅਤੇ ਕੁਲ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ ਮਾਫ਼ ਹੋਣਾ ਹੈ।