
ਅੱਜ ਇਸਰੋ ਦੁਨੀਆ ਦੇ ਸਭ ਤੋਂ ਛੋਟੇ ਸੈਟੇਲਾਈਟ ਕਲਾਮਸੈਟ ਨੂੰ ਲਾਂਚ....
ਨਵੀਂ ਦਿੱਲੀ : ਅੱਜ ਇਸਰੋ ਦੁਨੀਆ ਦੇ ਸਭ ਤੋਂ ਛੋਟੇ ਸੈਟੇਲਾਈਟ ਕਲਾਮਸੈਟ ਨੂੰ ਲਾਂਚ ਕਰੇਗਾ। ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV) C-44 ਦੇ ਤਹਿਤ ਕਲਾਮਸੌਟ ਅਤੇ ਮਾਈਕਰੋਸੈਟ ਨੂੰ ਸ਼੍ਰੀ ਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ਼ ਸੈਂਟਰ ਵਲੋਂ ਲਾਂਚ ਕੀਤਾ ਜਾਵੇਗਾ। ਕਲਾਮਸੈਟ ਸੈਟੇਲਾਈਟ ਨੂੰ ਭਾਰਤੀ ਵਿਦਿਆਰਥੀਆਂ ਦੇ ਇਕ ਸਮੂਹ ਨੇ ਤਿਆਰ ਕੀਤਾ ਹੈ।
ISRO
ਇਸ ਦਾ ਨਾਮ ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਤੇ ਮਿਸਾਈਲ ਮੈਨ ਦੇ ਨਾਮ ਨਾਲ ਮਸ਼ਹੂਰ ਡਾਕਟਰ ਏਪੀਜੇ ਅਬਦੁਲ ਕਲਾਮ ਦੇ ਨਾਮ ਉਤੇ ਰੱਖਿਆ ਗਿਆ ਹੈ। ਕਲਾਮਸੈਟ ਦੁਨੀਆ ਦਾ ਸਭ ਤੋਂ ਛੋਟਾ ਸੈਟੇਲਾਈਟ ਹੈ। ਸਪੇਸ ਦੀ ਦੁਨੀਆ ਵਿਚ ਨਵੇਂ ਕਾਰਨਾਮੇ ਕਰਨ ਲਈ ਮਸ਼ਹੂਰ ਇਸਰੋ ਨੇ ਹਰ ਸੈਟੇਲਾਈਟ ਲਾਂਚਿੰਗ ਮਿਸ਼ਨ ਵਿਚ PS-4 ਪਲੇਟਫਾਰਮ ਨੂੰ ਵਿਦਿਆਰਥੀਆਂ ਦੇ ਬਣਾਏ ਸੈਟੇਲਾਈਟ ਲਈ ਇਸਤੇਮਾਲ ਕਰਨ ਦਾ ਫੈਸਲਾ ਕੀਤਾ ਹੈ।
ISRO
ਕਲਾਮਸੈਟ ਇੰਨਾ ਛੋਟਾ ਹੈ ਕਿ ਇਸ ਨੂੰ ਫੇਮਟੋ ਦੀ ਸ਼੍ਰੈਣੀ ਵਿਚ ਰੱਖਿਆ ਗਿਆ ਹੈ। ਧਿਆਨ ਯੋਗ ਹੈ ਕਿ ਇਸਰੋ ਦੇ ਵਿਗਿਆਨੀ ਵਿਦਿਆਰਥੀਆਂ ਨੂੰ ਪੂਰਾ ਉਪਗ੍ਰਹਿ ਬਣਾਉਣ ਦੇ ਬਜਾਏ ਪੇ-ਲੋਡ ਬਣਾਉਣ ਲਈ ਪ੍ਰੇਰਿਤ ਕਰ ਰਹੇ ਹਨ। ਇਸ ਨਾਲ ਇਸਰੋ ਨੂੰ ਮਦਦ ਮਿਲੇਗੀ ਅਤੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ ਪੇ-ਲੋਡ ਨੂੰ ਪੀਐਸ-4 ਵਿਚ ਫਿਟ ਕਰਕੇ ਅਸਮਾਨ ‘ਚ ਭੇਜ ਦਿਤਾ ਜਾਵੇਗਾ।