
ਪਾਸਪੋਰਟ ਨੂੰ ਰੀਨਿਊ ਕਰਵਾਉਣ ਬਾਰੇ ਕਰੇਗਾ ਸੁਚੇਤ
ਜਲੰਧਰ-ਕੇਂਦਰੀ ਵਿਦੇਸ਼ ਮੰਤਰਾਲਾ ਪਾਸਪੋਰਟ ਧਾਰਕਾਂ ਲਈ ਇੱਕ ਨਵੀਂ ਸਹੂਲਤ ਸ਼ੁਰੂ ਕਰਨ ਜਾ ਰਿਹਾ ਹੈ। ਪਾਸਪੋਰਟ ਧਾਰਕਾਂ ਦੀ ਸਹੂਲਤ ਲਈ ਇਕ ਵੱਡੀ ਮੁਹਿੰਮ ਦੇ ਤਹਿਤ ਕੇਂਦਰੀ ਵਿਦੇਸ਼ ਮੰਤਰਾਲਾ ਪਾਸਪੋਰਟ ਧਾਰਕਾਂ ਨੂੰ ਉਨ੍ਹਾਂ ਦੇ ਪਾਸਪੋਰਟ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ 9ਵੇਂ ਅਤੇ 7ਵੇਂ ਮਹੀਨੇ ਐੱਸ. ਐੱਮ. ਐੱਸ. ਭੇਜ ਕੇ ਪਾਸਪੋਰਟ ਨੂੰ ਰੀਨਿਊ ਕਰਵਾਉਣ ਬਾਰੇ ਸੁਚੇਤ ਕਰੇਗਾ।
File
ਖੇਤਰੀ ਪਾਸਪੋਰਟ ਅਧਿਕਾਰੀ ਰਾਜ ਕੁਮਾਰ ਬਾਲੀ ਨੇ ਕਿਹਾ ਕਿ ਅਕਸਰ ਇਹ ਗੱਲ ਵੇਖੀ ਗਈ ਹੈ ਕਿ ਪਾਸਪੋਰਟ ਧਾਰਕ ਸਮੇਂ ’ਤੇ ਪਾਸਪੋਰਟ ਨੂੰ ਰੀਨਿਊ ਕਰਵਾਉਣਾ ਭੁੱਲ ਜਾਂਦੇ ਹਨ। ਪਾਸਪੋਰਟ ਦੀ ਮਿਆਦ ਖਤਮ ਹੋਣ ਤੋਂ ਕਈ ਮਹੀਨੇ ਬਾਅਦ ਵੀ ਉਹ ਆਪਣੇ ਪਾਸਪੋਰਟ ਨੂੰ ਰੀਨਿਊ ਨਹੀਂ ਕਰਵਾਉਂਦੇ।
File
ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜਿਸ ਦੀ ਪਾਸਪੋਰਟ ਦੀ 6 ਮਹੀਨੇ ਦੀ ਵੈਲੀਡਿਟੀ ਬਾਕੀ ਹੈ, ਉਹੀ ਵਿਦੇਸ਼ ਜਾ ਸਕਦਾ ਹੈ। ਲੋਕ ਅਜਿਹੀ ਸਥਿਤੀ ਵਿਚ ਜਲਦਬਾਜ਼ੀ ਵਿਚ ਪਾਸਪੋਰਟ ਨੂੰ ਰੀਨਿਊ ਕਰਵਾਉਣ ਲਈ ਦਫਤਰ ਵਿਚ ਆਉਂਦੇ ਹਨ। ਕਈ ਵਾਰ ਤਾਂ ਪਾਸਪੋਰਟ ਰੀਨਿਊ ਨਾ ਹੋਣ ਕਾਰਣ ਲੋਕ ਵਿਦੇਸ਼ ਜਾਣ ਤੋਂ ਵੀ ਵਾਂਝੇ ਰਹਿ ਜਾਂਦੇ ਹਨ।
File
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ ਕਿਸੇ ਨੂੰ ਐਮਰਜੈਂਸੀ ਕਾਰਣ ਵਿਦੇਸ਼ ਜਾਣਾ ਪੈਂਦਾ ਹੈ ਪਰ ਉਹ ਵਿਦੇਸ਼ ਨਹੀਂ ਜਾ ਸਕਦਾ ਕਿਉਂਕਿ ਉਸ ਦੇ ਪਾਸਪੋਰਟ ਦੀ ਮਿਆਦ ਖਤਮ ਹੋਣ ਵਿਚ 6 ਮਹੀਨੇ ਤੋਂ ਘੱਟ ਦਾ ਸਮਾਂ ਬਾਕੀ ਹੁੰਦਾ ਹੈ। ਬਾਲੀ ਨੇ ਕਿਹਾ ਕਿ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕਰਨ ਲਈ ਵਿਦੇਸ਼ ਮੰਤਰਾਲਾ ਨੇ ਅੱਜ ਐੱਸ.ਐੱਮ.ਐੱਸ. ਸੁਵਿਧਾ ਦੀ ਸ਼ੁਰੂਆਤ ਕੀਤੀ ਹੈ।
File
ਐੱਸ. ਐੱਮ. ਐੱਸ. ਰਾਹੀਂ ਪਾਸਪੋਰਟ ਧਾਰਕਾਂ ਨੂੰ ਪਾਸਪੋਰਟ ਦੀ ਮਿਆਦ ਖਤਮ ਹੋਣ ਬਾਰੇ ਯਾਦ ਕਰਵਾਇਆ ਜਾਵੇਗਾ। ਉਨ੍ਹਾਂ ਪਾਸਪੋਰਟ ਸੇਵਾ ਐਪ ਰਾਹੀਂ ਮੋਬਾਇਲ ਤੋਂ ਅਪਲਾਈ ਕਰਨ ਬਾਰੇ ਵੀ ਜਾਣਕਾਰੀ ਦਿੱਤੀ।