
ਪਹਿਲਾਂ ਕਿਸਾਨ ਦਾ ਪੁੱਤ ਹਾਂ ਗਾਇਕ ਤਾਂ ਬਾਅਦ ਵਿਚ ਲੋਕਾਂ ਨੇ ਮੈਨੂੰ ਬਣਾਇਆ ।
ਨਵੀਂ ਦਿੱਲੀ,(ਦਿਲਬਾਗ ਸਿੰਘ ) : ਪਹਿਲਾਂ ਕਿਸਾਨ ਦਾ ਪੁੱਤ ਹਾਂ ਗਾਇਕ ਤਾਂ ਬਾਅਦ ਵਿਚ ਲੋਕਾਂ ਨੇ ਮੈਨੂੰ ਬਣਾਇਆ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਗਾਇਕ ਪੰਮੀ ਬਾਈ ਨੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੁੰਦਿਆਂ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ । ਪੰਮੀ ਬਾਈ ਨੇ ਕਿਹਾ ਕਿ ਮੈਂ ਕਿਸਾਨ ਦਾ ਪੁੱਤ ਹਾਂ ਮੈਂ ਤਾਂ ਹੀ ਕਿਸਾਨੀ ਨਾਲ ਮੈਨੂੰ ਪਿਆਰ ਹੈ, ਗਾਇਕੀ ਮੇਰਾ ਕੀਤਾ ਜ਼ਰੂਰ ਹੈ ਪਰ ਉਸ ਤੋਂ ਪਹਿਲਾਂ ਮੈਂ ਕਿਸਾਨ ਹਾਂ, ਇਸੇ ਲਈ ਮੈਂ ਇਸ ਕਿਸਾਨੀ ਅੰਦੋਲਨ ਦੀ ਹਿਮਾਇਤ ਵਿੱਚ ਆਇਆ ਹਾਂ ।
No Captionਉਨ੍ਹਾਂ ਕਿਹਾ ਕਿ ਮੈਂ ਪੰਜਾਬ ਦਾ ਪਹਿਲਾ ਸਿੰਗਰ ਹਾਂ ਜੋ ਕਿਸਾਨੀ ਅੰਦੋਲਨ ਨਾਲ ਮੁੱਢ ਤੋਂ ਹੀ ਜੁੜਿਆ ਹੋਇਆ ਹਾਂ ਕਿਉਂਕਿ ਪੰਜਾਬ ਦੇ ਵੱਡੇ ਕਿਸਾਨ ਆਗੂਆਂ ਨਾਲ ਮੇਰਾ ਸ਼ੁਰੂ ਤੋਂ ਹੀ ਸੰਪਰਕ ਰਿਹਾ ਹੈ । ਇਸ ਲਈ ਮੈਂ ਇਸ ਕਿਸਾਨੀ ਅੰਦੋਲਨ ਨੂੰ ਬਹੁਤ ਨੇੜਿਓਂ ਹੋ ਕੇ ਦੇਖ ਰਿਹਾ ਹਾਂ । ਇਸ ਕਿਸਾਨੀ ਅੰਦੋਲਨ ਵਿੱਚ ਪੰਜਾਬ ਦੇ ਕਲਾਕਾਰਾਂ ਗੀਤਕਾਰਾਂ ਨੇ ਅਹਿਮ ਰੋਲ ਅਦਾ ਕੀਤਾ ਹੈ । ਉਨ੍ਹਾਂ ਕਿਹਾ ਕਿ ਪੰਜਾਬੀ ਕਲਾਕਾਰ ਅਤੇ ਕਿਸਾਨ ਦਾ ਰਿਸ਼ਤਾ ਗੂੜ੍ਹਾ ਹੈ , ਜੇਕਰ ਪੰਜਾਬ ਦਾ ਕਿਸਾਨ ਹੀ ਨਾ ਰਿਹਾ ਤਾਂ ਪੰਜਾਬ ਦਾ ਕਲਾਕਾਰ ਵੀ ਨਹੀਂ ਬਚੇਗਾ ।
photoਉਨ੍ਹਾਂ ਕਿਹਾ ਕਿ ਇਹ ਕਿਸਾਨੀ ਅੰਦੋਲਨ ਇਕੱਲੇ ਕਿਸਾਨਾਂ ਦਾ ਨਹੀਂ ਰਿਹਾ ਇਹ ਅੰਦੋਲਨ ਹਰ ਉਸ ਵਰਗ ਦਾ ਬਣ ਚੁੱਕਿਆ ਹੈ ਜੋ ਅਨਾਜ ਖਾਂਦਾ ਹੈ । ਇਸੇ ਲਈ ਅੰਦੋਲਨ ਦੀ ਹਮਾਇਤ ਵਿਚ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਰੋਸ ਪ੍ਰਦਰਸ਼ਨ ਹੋ ਰਹੇ ਹਨ । ਸਾਬਕਾ ਫ਼ੌਜੀਆਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਕਿਸੇ ਜਾਤ ਧਰਮ ਦਾ ਧਰਮ ਵਿਸ਼ੇਸ਼ ਦਾ ਨਹੀਂ ਰਿਹਾ, ਉਨ੍ਹਾਂ ਕਿਹਾ ਕਿ ਸਰਕਾਰ ਕੇਂਦਰ ਵੱਲੋਂ ਲੇਖਕਾਂ ਬੁੱਧੀਜੀਵੀਆਂ ਹਮਦਰਦਾਂ ਉੱਤੇ ਝੂਠੇ ਮੁਕਦਮੇ ਦਰਜ ਕਰਨਾ ਬਹੁਤ ਹੀ ਮੰਦਭਾਗਾ ਹੈ ਇਸ ਦੀ ਇਸ ਕਾਰਵਾਈ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ । ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਬਾਰਡਰ ਤੋਂ ਆਪਣੇ ਹੱਕ ਵਾਪਸ ਲੈ ਕੇ ਹੀ ਜਾਣਗੇ ।