
ਉਨਾਂ ਨੇ ਕਿਹਾ ਕਿ ਗਣਤੰਤਰ ਮਨਾਉਣਾ ਤਾਂ ਹੀ ਸਾਰਥਕ ਹੈ ਜੇਕਰ ਸਰਕਾਰ ਦੇਸ਼ ਦੇ ਗਣ ਦੀ ਗੱਲ ਸੁਣੇ ।
ਚੰਡੀਗੜ:ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਕਿਸਾਨਾਂ ਨੂੰ ਗਣਤੰਤਰ ਦਿਵਸ ਦੀ ਕੌਮੀ ਪੱਧਰ ਦੀ ਪਰੇਡ ਵਿਚ ਨਾ ਬੁਲਾ ਕੇ ਸਰਕਾਰ ਤੇ ਕਿਸਾਨਾਂ ਵਿਚਕਾਰ ਗਤੀਰੋਧ ਨੂੰ ਤੋੜਨ ਦਾ ਸੁਨਹਰੀ ਮੌਕਾ ਗੁਵਾ ਲਿਆ ਹੈ । ਨਾਲ ਹੀ ਉਨਾਂ ਨੇ ਪ੍ਰਧਾਨ ਮੰਤਰੀ ਨੂੰ ਹੁਣ ਵੀ ਸੁਝਾਅ ਦਿੱਤਾ ਕਿ ਉਹ ਉਸ ਬਿਰਧ ਮਾਤਾ ਨੂੰ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਆਉਣ ਦਾ ਸੱਦਾ ਦੇਣ ਜਿਸ ਨੇ ਆਪਣਾ ਪੁੱਤਰ ਦੇਸ਼ ਦੀਆਂ ਸਰੱਹਦਾਂ ਦੀ ਰਾਖੀ ਲਈ ਕੁਰਬਾਨ ਕਰ ਦਿੱਤਾ ਸੀ ਅਤੇ ਹੁਣ ਆਪਣੇ ਪੋਤਰੇ ਨਾਲ ਦੇਸ਼ ਦੇ ਸੰਵਿਧਾਨ ਅਤੇ ਦੇਸ਼ ਦੇ ਆਮ ਲੋਕਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕਿਸਾਨ ਸੰਘਰਸ਼ ਦਾ ਹਿੱਸਾ ਬਣੀ ਹੈ ।
Amit shahਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਹੰਕਾਰ ਕਾਰਨ ਕਿਸਾਨਾਂ ਦੀ ਮੰਗ ਨਾ ਸੁਣ ਕੇ ਦੇਸ਼ ਦੀ ਸਰਕਾਰ ਦੇਸ਼ ਦੇ ਗਣਾਂ ਦਾ ਅਪਮਾਨ ਕਰ ਰਹੀ ਹੈ । ਉਨਾਂ ਨੇ ਕਿਹਾ ਕਿ ਗਣਤੰਤਰ ਮਨਾਉਣਾ ਤਾਂ ਹੀ ਸਾਰਥਕ ਹੈ ਜੇਕਰ ਸਰਕਾਰ ਦੇਸ਼ ਦੇ ਗਣ ਦੀ ਗੱਲ ਸੁਣੇ । ਉਨਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਚੰਗਾ ਹੁੰਦਾ ਜੇਕਰ ਸਰਕਾਰ ਕਿਸਾਨਾਂ ਨੂੰ ਵੀ ਸਰਕਾਰੀ ਪੱਧਰ ‘ਤੇ ਹੋਣ ਵਾਲੀ ਪਰੇਡ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੰਦੀ। ਉਨਾਂ ਨੇ ਕਿਹਾ ਕਿ ਉਹ ਰਿਟਾਇਰਡ ਐਡਮਿਰਲ ਰਾਮਦਾਸ ਦੇ ਸੁਝਾਅ ਨਾਲ ਸਹਿਮਤ ਹਨ ਕਿ ਰਾਜਪੱਥ ਤੇ ਸਰਕਾਰੀ ਪਰੇਡ ਤੋਂ ਬਾਅਦ ਉਥੇ ਹੀ ਕਿਸਾਨਾਂ ਨੂੰ ਟਰੈਕਟਰ ਪਰੇਡ ਕਰਨ ਦੀ ਆਗਿਆ ਦਿੱਤੀ ਜਾਵੇ । ਉਨਾਂ ਨੇ ਕਿਹਾ ਕਿ ਉਹ ਮਾਤਾ ਮਹਿੰਦਰ ਕੌਰ ਨੂੰ ਵੀ ਸੱਦਾ ਦਿੱਤਾ ਜਾਵੇ ਜਿਸ ਨੂੰ ਭਾਜਪਾ ਦੇ ਲੋਕਾਂ ਨੇ ਦਿਹਾੜੀਦਾਰ ਕਹਿ ਕੇ ਅਪਮਾਨ ਕੀਤਾ ਸੀ ।
farmer tractor pradeਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵਈਆ ਤਿਆਗ ਕਿ ਕਿਸਾਨਾਂ ਨਾਲ ਗੱਲਬਾਤ ਜਾਰੀ ਰੱਖਦੇ ਹੋਏ ਉਨਾਂ ਦੀ ਮੰਗ ਮੰਨ ਕੇ ਤਿੰਨੋਂ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ । ਉਨਾਂ ਨੇ ਕਿਹਾ ਕਿ ਸਰਕਾਰ ਦਾ ਹੰਕਾਰ ਤਾਂ ਇਸ ਕਦਰ ਵੱਧ ਚੁੱਕਾ ਹੈ ਕਿ ਦੇਸ਼ ਦੇ ਕਿਸਾਨ ਨੂੰ ਆਪਣੇ ਹੀ ਦੇਸ਼ ਦੀ ਰਾਜਧਾਨੀ ਵਿਚ ਗਣਤੰਤਰ ਦਿਵਸ ਪਰੇਡ ਕਰਨ ਲਈ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਹੈ । ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਸਰਕਾਰ ਸਰੱਹਦਾਂ ‘ਤੇ ਅੰਦੋਲਣ ਕਰ ਰਹੀਆਂ ਸਾਡੀਆਂ ਸਤਿਕਾਰਤ ਬੀਬੀਆਂ ਨੂੰ ਵੀ ਕੌਮੀ ਪਰੇਡ ਵੇਖਣ ਲਈ ਸੱਦਾ ਦੇਣਾ ਚਾਹੀਦਾ ਸੀ । ਉਨਾਂ ਨੇ ਕਿਹਾ ਕਿ ਤਾਂ ਹੀ ਇਹ ਸਹੀ ਅਰਥਾਂ ਵਿਚ ਜੈ ਜਵਾਨ ਜੈ ਕਿਸਾਨ ਪਰੇਡ ਹੋਣੀ ਸੀ।
Sunil Jakhar , Captain Amarinder Singhਉਨਾਂ ਨੇ ਕਿਹਾ ਕਿ ਅਜਿਹਾ ਕਰਕੇ ਭਾਜਪਾ ਆਗੂਆਂ ਵੱਲੋਂ ਆਪਣੇ ਬਿਆਨਾਂ ਰਾਹੀਂ ਫੈਲਾਏ ਜਹਿਰ ਦੇ ਅਸਰ ਨੂੰ ਘੱਟ ਕਰਨ ਦਾ ਯਤਨ ਵੀ ਸਰਕਾਰ ਕਰ ਸਕਦੀ ਸੀ। ਉਨਾਂ ਨੇ ਕਿਹਾ ਕਿ ਸੰਘਰਸ਼ ਕਰ ਰਹੇ ਕਿਸਾਨਾਂ ਦੇ ਬੱਚਿਆਂ ਜਿੰਨਾਂ ਨੇ ਦੇਸ਼ ਦੀ ਰਾਖੀ ਲਈ ਜਾਨਾਂ ਦੀ ਕੁਰਬਾਨੀ ਦਿੱਤੀ ਹੈ ਦੀ ਸਹਾਦਤ ਨੂੰ ਨਮਨ ਕਰਨ ਲਈ ਬਣਾਈ ਅਮਰ ਜਵਾਨ ਜਯੋਤੀ ‘ਤੇ ਵੀ ਕਿਸਾਨਾਂ ਨੂੰ ਆਪਣੀ ਸ਼ਰਧਾਂ ਭੇਂਟ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ । ਸੂਬਾ ਕਾਂਗਰਸ ਪ੍ਰਧਾਨ ਨੇ ਮੁੜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਗਣਤੰਤਰ ਦਿਵਸ ਮੌਕੇ ਦੇਸ਼ ਦੇ ਲੋਕਾਂ ਦੀ ਅਵਾਜ ਨੂੰ ਸੁਣ ਕੇ ਕਾਲੇ ਕਾਨੂੰਨ ਰੱਦ ਕਰੇ।