ਕਾਰਤੀ ਚਿਦੰਬਰਮ ਨੂੰ ਸ਼ਿਵਗੰਗਾ ਸੀਟ ਤੋਂ ਉਮੀਦਵਾਰ ਬਣਾਇਆ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਐਤਵਾਰ ਨੂੰ ਉਮੀਦਵਾਰਾਂ ਦੀ 9ਵੀਂ ਸੂਚੀ ਜਾਰੀ ਕਰ ਦਿੱਤੀ ਗਈ। ਇਸ ਸੂਚੀ 'ਚ ਪਾਰਟੀ ਵੱਲੋਂ ਕੁਲ 10 ਉਮੀਦਵਾਰਾਂ ਦੇ ਨਾਵਾਂ ਐਲਾਨੇ ਗਏ ਹਨ। ਤਾਮਿਲਨਾਡੂ ਕਾਂਗਰਸ ਦੇ ਵਿਰੋਧ ਦੇ ਬਾਵਜੂਦ ਕਾਂਗਰਸ ਨੇ ਕਾਰਤੀ ਚਿਦੰਬਰਮ ਨੂੰ ਸ਼ਿਵਗੰਗਾ ਸੀਟ ਤੋਂ ਟਿਕਟ ਦਿੱਤੀ ਹੈ। ਕਾਰਤੀ ਚਿਦੰਬਰਮ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਧਰੀ ਮੰਤਰੀ ਪੀ. ਚਿਦੰਬਰਮ ਦੇ ਬੇਟੇ ਹਨ।
ਕਾਂਗਰਸ ਦੀ ਇਸ ਸੂਚੀ 'ਚ ਸਭ ਤੋਂ ਵੱਡੇ ਨਾਂ ਕਾਰਤੀ ਚਿਦੰਬਰਮ ਨੂੰ ਸ਼ਿਵਗੰਗਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪਹਿਲਾਂ ਅਜਿਹੀ ਖ਼ਬਰਾਂ ਆਈਆਂ ਸਨ ਕਿ ਕਾਰਤੀ ਚਿਦੰਬਰਮ ਨੂੰ ਸ਼ਿਵਗੰਗਾ ਸੀਟ ਤੋਂ ਉਮੀਦਵਾਰ ਬਣਾਏ ਜਾਣ ਨੂੰ ਲੈ ਕੇ ਕਾਂਗਰਕ ਦੁਚਿੱਤੀ 'ਚ ਹੈ। ਤਾਮਿਲਨਾਡੂ ਕਾਂਗਰਸ ਇਕਾਈ ਦੇ ਕਈ ਆਗੂ ਕਾਰਤੀ ਦੇ ਘੁਟਾਲਿਆਂ 'ਚ ਨਾਂ ਆਉਣ ਕਾਰਨ ਉਨ੍ਹਾਂ ਦੇ ਚੋਣ ਲੜਨ ਦਾ ਵਿਰੋਧ ਕਰ ਰਹੇ ਸਨ ਉਨ੍ਹਾਂ ਦਾ ਕਹਿਣਾ ਸੀ ਕਿ ਕਾਰਤੀ ਦੇ ਚੋਣ ਲੜਨ ਨਾਲ ਪਾਰਟੀ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਕਮਜੋਰ ਹੋਵੇਗੀ।
ਉਧਰ ਕਾਂਗਰਸ ਹਾਈਕਮਾਨ ਤੇ ਪਾਰਟੀ ਦੇ ਸੀਨੀਅਰ ਆਗੂ ਪੀ. ਚਿਦੰਬਰਮ ਦੇ ਰੁਤਬੇ ਨੂੰ ਵੇਖਦਿਆਂ ਕਾਰਤੀ ਨੂੰ ਟਿਕਟ ਦੇਣ ਦਾ ਦਬਾਅ ਸੀ, ਜਿਸ ਨੂੰ ਵੇਖਦਿਆਂ ਐਤਵਾਰ ਨੂੰ ਕਾਂਗਰਸ ਨੇ ਕਾਰਤੀ ਨੂੰ ਪਾਰਟੀ ਉਮੀਦਵਾਰ ਬਣਾਉਣ ਦਾ ਫ਼ੈਸਲਾ ਕੀਤਾ।
 
                    
                