ਇਰਾਕ 'ਚ ਫਸੀ ਲੜਕੀ ਨੇ ਸੁਣਾਈ ਰੂਹ ਕੰਬਾ ਦੇਣ ਵਾਲੀ ਹੱਡਬੀਤੀ
Published : Mar 24, 2020, 8:10 pm IST
Updated : Mar 30, 2020, 12:25 pm IST
SHARE ARTICLE
bhagwant mann
bhagwant mann

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਵਿਦੇਸ਼ਾਂ ਵਿਚ ਫਸੇ ਪੰਜਾਬੀਆਂ ਦੀ ਕਈ ਵਾਰ ਮਦਦ ਕਰ ਚੁੱਕੇ ਨੇ

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਵਿਦੇਸ਼ਾਂ ਵਿਚ ਫਸੇ ਪੰਜਾਬੀਆਂ ਦੀ ਕਈ ਵਾਰ ਮਦਦ ਕਰ ਚੁੱਕੇ ਨੇ। ਜਿਸ ਕਰਕੇ ਹੁਣ ਵਿਦੇਸ਼ਾਂ ਵਿਚ ਕਿਸੇ ਕਾਰਨ ਵੱਸ ਪੰਜਾਬੀ ਭਗਵੰਤ ਮਾਨ ਨੂੰ ਵਤਨ ਵਾਪਸੀ ਦੀ ਗੁਹਾਰ ਲਗਾਉਣ ਲੱਗ ਪਏ ਨੇ। ਅਜਿਹੀ ਇਕ ਗੁਹਾਰ ਇਰਾਕ ਵਿਚ ਫਸੀ ਇਕ ਪੰਜਾਬੀ ਲੜਕੀ ਵੱਲੋਂ ਭਗਵੰਤ ਮਾਨ ਕੋਲ ਲਗਾਈ ਗਈ ਹੈ।

Bhagwant MannBhagwant Mann

ਇਰਾਕ ਵਿਚ ਫਸੀ ਇਸ ਲੜਕੀ ਦਾ ਕਹਿਣਾ ਹੈ ਕਿ ਇਰਾਕ ਵਿਚ ਉਨ੍ਹਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾ ਰਿਹਾ ਹੈ। ਉਹ ਇਹ ਵੀ ਆਖ ਰਹੀ ਹੈ ਕਿ ਕੋਈ ਵੀ ਇਰਾਕ ਨਾ ਆਵੇ ਕਿਉਂਕਿ ਇਹ ਬਹੁਤ ਗੰਦੀ ਕੰਟਰੀ ਹੈ। ਆਪ ਸਾਂਸਦ ਭਗਵੰਤ ਮਾਨ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਸ ਲੜਕੀ ਦਾ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਇਸ ਲੜਕੀ ਨਾਲ ਉਨ੍ਹਾਂ ਦਾ ਸੰਪਰਕ ਹੋ ਗਿਆ ਹੈ।

filefile

ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਇਰਾਕ ਵਿਚ ਫਸੀ ਇਸ ਲੜਕੀ ਨੂੰ ਸਹੀ ਸਲਾਮਤ ਵਤਨ ਲਿਆਉਣ ਦਾ ਭਰੋਸਾ ਦਿਵਾਉਂਦਿਆਂ ਆਖਿਆ ਕਿ ਉਹ ਜਲਦ ਹੀ ਅਪਣੇ ਪਰਿਵਾਰ ਵਿਚ ਹੋਵੇਗੀ। ਭਗਵੰਤ ਮਾਨ ਨੇ ਅਪਣੀ ਫੇਸਬੁੱਕ ਪੋਸਟ ਵਿਚ ਲਿਖਿਆ ਪ੍ਰਾਈਵੇਸੀ ਨੂੰ ਧਿਆਨ ਵਿਚ ਰੱਖਦਿਆਂ ਇਸ ਲੜਕੀ ਦਾ ਪਤਾ ਟਿਕਾਣਾ ਜਨਤਕ ਨਹੀਂ ਕਰ ਸਕਦੇ ਪਰ ਉਸ ਪਾਸੋਂ ਪਾਸਪੋਰਟ ਦੀ ਡਿਟੇਲ ਮੰਗੀ ਗਈ ਹੈ ਤਾਂ ਜੋ ਉਸ ਨੂੰ ਸਹੀ ਸਲਾਮਤ ਵਤਨ ਵਾਪਸ ਲਿਆਂਦਾ ਜਾ ਸਕੇ।

PhotoPhoto

ਇਹ ਪਹਿਲਾ ਮਾਮਲਾ ਨਹੀਂ ਜਦੋਂ ਵਿਦੇਸ਼ ਵਿਚ ਫਸੇ ਕਿਸੇ ਪੰਜਾਬੀ ਨੇ ਭਗਵੰਤ ਮਾਨ ਕੋਲ ਵਤਨ ਵਾਪਸੀ ਦੀ ਗੁਹਾਰ ਲਗਾਈ ਹੋਵੇ। ਇਸ ਤੋਂ ਪਹਿਲਾਂ ਵੀ ਅਨੇਕਾਂ ਪੰਜਾਬੀ ਨੌਜਵਾਨ ਲੜਕੇ ਅਤੇ ਲੜਕੀਆਂ ਭਗਵੰਤ ਮਾਨ ਨੂੰ ਵਤਨ ਵਾਪਸੀ ਦੀ ਗੁਹਾਰ ਲਗਾ ਚੁੱਕੇ ਹਨ ਅਤੇ ਭਗਵੰਤ ਮਾਨ ਵੀ ਉਨ੍ਹਾਂ ਦੀ ਮਦਦ ਕਰ ਚੁੱਕੇ ਹਨ।

filefile

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement