ਕਰਫਿਊ ਦੀ ਉਲੰਘਣਾ ਕਰਨ ਵਾਲੇ 18 ਲੋਕਾਂ ਦੇ ਕੱਟੇ ਚਲਾਣ
Published : Mar 24, 2020, 7:33 pm IST
Updated : Mar 30, 2020, 11:51 am IST
SHARE ARTICLE
punjab coronavirus
punjab coronavirus

ਕਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਭਾਰਤ ਦੇ ਕਈ ਸੂਬਿਆਂ ਨੇ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ

ਅੰਮ੍ਰਿਤਸਰ : ਕਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਭਾਰਤ ਦੇ ਕਈ ਸੂਬਿਆਂ ਨੇ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ। ਪਰ ਇਸ ਦੇ ਬਾਵਜੂਦ ਵੀ ਲੋਕ ਇਨ੍ਹਾਂ ਗੰਭੀਰ ਹਲਾਤਾਂ ਨੂੰ ਮਾਮੂਲੀ ਰੂਪ ਵਿਚ ਲੈ ਰਹੇ ਹਨ। ਜਿਸ ਦਾ ਇਕ ਤਾਜ਼ਾ ਦ੍ਰਿਸ਼ ਅਮ੍ਰਿੰਤਸਰ ਜ਼ਿਲ੍ਹੇ ਵਿਚ ਦੇਖਣ ਨੂੰ ਮਿਲਿਆ। ਇਥੇ ਕਰਫਿਊ ਦੀ ਉਲੰਘਣਾਂ ਕਰਨ ਵਾਲੇ 18 ਲੋਕਾਂ ਤੇ ਪੁਲਿਸ ਨੇ ਐੱਫ.ਆਈ.ਆਰ ਦਰਜ਼ ਕਰ ਦਿੱਤੀ ਹੈ।

PhotoPhoto

ਦੱਸ ਦੱਈਏ ਕਿ ਮੰਗਲਵਾਰ ਨੂੰ ਕਰਫਿਊ ਲੱਗਣ ਦੇ ਬਾਵਜੂਦ ਵੀ ਲੋਕ ਦਿਨ ਚੜਦੇ ਹੀ ਸੜਕਾਂ ਤੇ ਉਤਰ ਆਏ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਣ ਤੇ ਲੋਕ ਮੁਲਾਜ਼ਮਾਂ ਨਾਲ ਬਹਿਸ ਕਰਦੇ ਹੋਏ ਵੀ ਨਜ਼ਰ ਆਏ। ਜਿਸ ਤੋਂ ਬਾਅਦ ਪੁਲਿਸ ਨੇ ਸਖਤੀ ਵਰਤਦਿਆਂ ਪੂਰੇ ਜ਼ਿਲ੍ਹੇ ਵਿਚੋਂ ਹੁਣ ਤੱਕ ਧਾਰਾ 188 ਦੇ ਤਹਿਤ 18 ਲੋਕਾਂ ਦੇ ਚਲਾਣ ਕੱਟ ਦਿੱਤੇ ਹਨ।

PhotoPhoto

ਪੁਲਿਸ ਦੇ ਵੱਲੋਂ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘਰਾਂ ਵਿਚ ਬੈਠ ਕੇ ਪ੍ਰਸਾਸ਼ਨ ਦਾ ਸਹਿਯੋਗ ਕਰਨ । ਇਸ ਤੋਂ ਇਲਾਵਾ ਸੜਕ ਤੇ ਫਲ-ਸਬਜੀਆਂ ਦੀ ਰੇਹੜੀ ਲਗਾਉਣ ਵਾਲਿਆਂ ਤੇ ਵੀ ਪੁਲਿਸ ਨੇ ਸਖਤੀ ਦਿਖਾਈ ਹੈ। ਕਰਫਿਊ ਨੂੰ ਸਹੀ ਤਰੀਕੇ ਨਾਲ ਚਲਾਉਣ ਦੇ ਲਈ ਪੁਲਿਸ ਦੇ ਵੱਲੋਂ ਸ਼ਹਿਰ ਦੇ ਹਰ ਚੋਂਕ ਤੇ ਸਖਤੀ ਨਾਲ ਪਹਿਰਾ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਚੋਕਸੀ ਵੀ ਵਧਾ ਦਿੱਤੀ ਗਈ ਹੈ।

CoronavirusCoronavirus

ਦੱਸ ਦੱਈਏ ਕਿ ਪੂਰੀ ਦੁਨੀਆਂ ਵਿਚ ਇਸ ਵਾਇਰਸ ਦੇ ਕਾਰਨ 16000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਭਾਰਤ ਵਿਚ ਹੁਣ ਤੱਕ ਇਸ ਵਾਇਰਸ ਦੇ ਕਾਰਨ 10 ਲੋਕਾਂ ਦੀ ਮੌਤ ਹੋ ਚੁੱਕੀ ਹੈ । ਪੰਜਾਬ ਵਿਚ ਵੀ ਕਰੋਨਾ ਵਾਇਰਸ ਦੇ 26 ਕੇਸ ਪੌਜਟਿਵ ਆ ਚੁੱਕੇ ਹਨ ਜਿਨ੍ਹਾਂ ਵਿਚੋਂ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ।

filefile

ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਅਣਮਿੱਥੇ ਸਮੇਂ ਦੇ ਲਈ ਪੰਜਾਬ ਵਿਚ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਇਸ ਲਈ ਪੁਲਿਸ ਇਸ ਕਰਫਿਊ ਨੂੰ ਸਹੀ ਰੂਪ ਵਿਚ ਲਾਗੂ ਕਰਨ ਦੇ ਲਈ ਥਾਂ-ਥਾਂ ਨਾਕੇ ਲਗਾ ਰਹੀ ਹੈ ਅਤੇ ਲੋਕਾਂ ਦੇ ਚਲਾਣ ਵੀ ਕੱਟੇ ਜਾ ਰਹੇ ਹਨ।  

PhotoPhoto

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM
Advertisement