ਸ਼ਿਵ ਸੈਨਾ ਨੇ ਭਾਜਪਾ ਦੀ ਪਿੱਠ ਵਿਚ ਛੁਰਾ ਮਾਰਿਆ
Published : May 24, 2018, 1:35 pm IST
Updated : May 24, 2018, 1:35 pm IST
SHARE ARTICLE
Yogi Adityanath
Yogi Adityanath

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਸ਼ਿਵ ਸੈਨਾ ਉੱਤੇ ਜ਼ੋਰਦਾਰ ਹਮਲਾ ਬੋਲਿਆ ......

ਵਿਰਾਰ, 23 ਮਈ (ਏਜੰਸੀ) ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਸ਼ਿਵ ਸੈਨਾ ਉੱਤੇ ਜ਼ੋਰਦਾਰ ਹਮਲਾ ਬੋਲਿਆ ਅਤੇ ਉੱਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਉੱਤੇ ਭਾਜਪਾ ਦੀ  ਪਿੱਠ ਵਿਚ ਛੁਰਾ ਮਾਰਨ ਦਾ ਦੋਸ਼ ਲਗਾਇਆ| 28 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਯੋਗੀ ਨੇ ਉਪ ਚੋਣ ਲਈ ਇਕ ਪ੍ਰਚਾਰ ਰੈਲੀ ਵਿਚ ਭਾਜਪਾ ਨਾਲ ਨਰਾਜ਼ ਚੱਲ ਰਹੇ ਸਾਥੀ ਦਲ ਸ਼ਿਵ ਸੈਨਾ ਉੱਤੇ ਨਿਸ਼ਾਨਾ ਬਣਾਇਆ|

YogiYogi ਉਨ੍ਹਾਂ ਨੇ ਸ਼ਿਵ ਸੈਨਾ ਉੱਤੇ ਉਪ ਚੋਣਾਂ ਵਿਚ ਸਾਬਕਾ ਸੰਸਦ ਸੁਰਗਵਾਸੀ ਚਿੰਤਾਮਨ ਵਨਗਾ ਦੇ ਬੇਟੇ ਨੂੰ ਖੜ੍ਹਾ ਕਰ ਕੇ ਭਗਵਾ ਦਲ ਦੇ ਅੰਦਰੂਨੀ ਮਾਮਲਿਆਂ ਵਿਚ  'ਲੱਤ ਅੜਾਉਣ’ ਦਾ ਵੀ ਇਲਜ਼ਾਮ ਲਗਾਇਆ| ਯੋਗੀ ਨੇ ਕਿਹਾ ਕਿ ਜਿਸ ਤਰੀਕੇ ਨਾਲ ਇਸ ਪਾਰਟੀ ਨੇ ਆਪਣਾ ਉਮੀਦਵਾਰ ਖੜ੍ਹਾ ਕਰ ਕੇ ਭਾਜਪਾ ਦੀ ਪਿੱਠ ਉੱਤੇ ਛੁਰਾ ਚਲਾਇਆ ਹੈ, ਉਸ ਨਾਲ ਸੁਰਗਵਾਸੀ ਬਾਲ ਠਾਕਰੇ ਦੀ ਆਤਮਾ ਨੂੰ ਗਹਿਰਾ ਦੁੱਖ ਪਹੁੰਚਿਆ ਹੋਵੇਗਾ| ਉਨ੍ਹਾਂ ਨੇ ਕਿਹਾ ਕਿ ਇਹ ਉਪ ਚੋਣ ਸਰਕਾਰ ਦੀ ਸਥਿਰਤਾ ਉੱਤੇ ਅਸਰ ਨਹੀਂ ਪਾਵੇਗਾ ਪਰ ਇਸ ਤੋਂ ਇਹ ਸੁਨੇਹਾ ਜਰੂਰ ਜਾਵੇਗਾ ਕਿ ਭਾਰਤ ਕੇਵਲ ਮੋਦੀ ਦੇ ਅਗਵਾਈ ਵਿਚ ਹੀ ਤਰੱਕੀ ਕਰ ਸਕਦਾ ਹੈ| ਯੋਗੀ ਨੇ ਇਲਜ਼ਾਮ ਲਗਾਇਆ ਕਿ ਭਾਜਪਾ ਦੇ ਖਿਲਾਫ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ|

Location: India, Maharashtra

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement