
ਜਾਣੋ ਕੁਝ ਰੌਚਕ ਅੰਕੜੇ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਅਤੇ ਦੇਸ਼ ਦੀ ਜਨਤਾ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਸੱਤਾ ਪ੍ਰਚੰਡ ਬਹੁਮਤ ਨਾਲ ਸੌਂਪ ਦਿੱਤੀ ਹੈ। ਇਸ ਵਾਰ ਵਿਰੋਧੀ ਧਿਰ ਨੇ ਭਾਜਪਾ ਵਿਰੁਧ ਮੁਸਲਮਾਨਾਂ ਦੀ ਵੋਟ ਪਾਉਣ ਦਾ ਪੂਰਾ ਜ਼ੋਰ ਲਗਾ ਦਿੱਤਾ ਸੀ। ਇਹੀ ਵਜ੍ਹਾ ਹੈ ਕਿ 2014 ਦੀ ਤੁਲਨਾ ਵਿਚ ਇਸ ਵਾਰ ਲੋਕ ਸਭਾ ਵਿਚ ਜਾਣ ਵਾਲੇ ਮੁਸਲਮਾਨ ਸੰਸਦੀ ਮੈਂਬਰਾਂ ਦੀ ਗਿਣਤੀ ਵਧ ਗਈ ਹੈ। ਇਸ ਵਾਰ ਕੁਲ 27 ਮੁਸਲਿਮ ਲੋਕ ਸਭਾ ਜਾ ਰਹੇ ਹਨ।
Muslims
2014 ਵਿਚ 23 ਮੁਸਲਿਮ ਸੰਸਦ ਮੈਂਬਰ ਬਣੇ ਸਨ। ਉਤਰ ਪ੍ਰਦੇਸ਼ ਵਿਚ ਸਪਾ-ਬਸਪਾ ਦਾ ਗਠਜੋੜ ਭਾਵੇਂ ਹੀ ਸਫ਼ਲ ਨਾ ਰਿਹਾ ਹੋਵੇ ਪਰ ਇਹ ਮਹਾਂਗਠਜੋੜ ਉਤਰ ਪ੍ਰਦੇਸ਼ ਤੋਂ 6 ਮੁਸਲਿਮ ਸਾਂਸਦਾਂ ਨੂੰ ਜਤਾਉਣ ਵਿਚ ਕਾਮਯਾਬ ਰਿਹਾ ਹੈ। ਜਦਕਿ 2014 ਵਿਚ ਯੂਪੀ ਤੋਂ ਇਕ ਵੀ ਮੁਸਲਿਮ ਸਾਂਸਦ ਨਹੀਂ ਸੀ। ਨਤੀਜਿਆਂ ਵਿਚ ਸਪਾ ਦੇ ਆਜ਼ਮ ਖ਼ਾਨ ਰਾਮਪੁਰ ਤੋਂ, ਬਸਪਾ ਤੋਂ ਕੁੰਵਰ ਦਾਨਿਸ਼ ਅਲੀ ਅਮਰੋਹਾ ਤੋਂ, ਬਸਪਾ ਤੋਂ ਹੀ ਅਫ਼ਜ਼ਲ ਅੰਸਾਰੀ ਗਾਜੀਪੁਰ ਤੋਂ, ਡਾ. ਐਸਟੀ ਹਸਨ..
Lok Sabha Bhavan
..ਮੁਰਾਦਾਬਾਦ ਤੋਂ, ਹਾਜੀ ਫਜਲੁਰਹਮਾਨ ਸਹਾਰਨਪੁਰ ਤੋਂ ਅਤੇ ਡਾ. ਸ਼ਫੀਕੁਮਾਰਹਮਾਨ ਬਰ ਸੰਭਲ ਜਿੱਤਣ ਵਿਚ ਕਾਮਯਾਬ ਹੋਏ ਹਨ। ਅਸੋਮ ਤੋਂ ਵੀ ਦੋ ਮੁਸਲਮਾਨ ਸੰਸਦ ਭਵਨ ਜਾ ਰਹੇ ਹਨ। ਏਆਈਯੂਡੀਈ ਦੇ ਮੁੱਖ ਬਦਰੂਦੀਨ ਅਜਮਲ ਅਪਣੀ ਸੀਟ ਬਚਾਉਣ ਵਿਚ ਕਾਮਯਾਬ ਰਹੇ ਹਨ ਅਤੇ ਅਸਮ ਤੋਂ ਅਬਦੁਲ ਖਾਲਿਕ ਵੀ ਸੰਸਦ ਮੈਂਬਰ ਬਣਨ ਵਿਚ ਸਫਲ ਹੋਏ ਹਨ।
Voting
ਕੇਰਲ ਸੀਟ ਤੋਂ ਦੋ ਅਤੇ ਪੱਛਮ ਬੰਗਾਲ ਤੋਂ 4 ਨੁਸਰਤ ਜਹਾਂ ਰੂਹੀ, ਖਲੀਲੁਰਹਮਾਨ, ਸਾਜਿਦ ਖ਼ਾਨ ਅਤੇ ਅਬੂ ਤਾਹਿਰ ਨੇ ਜਿੱਤ ਹਾਸਲ ਕੀਤੀ ਹੈ। ਹੈਦਰਾਬਾਦ ਤੋਂ ਏਆਈਐਮਆਈਐਮ ਦੇ ਮੁੱਖੀ ਆਸਾਉਦੀਨ ਓਵੈਸੀ ਨੇ ਹਰ ਵਾਰ ਇਸ ਵਾਰ ਵੀ ਜਿੱਤ ਹਾਸਲ ਕੀਤੀ ਹੈ। ਓਵੈਸੀ ਨੇ ਏਆਈਐਮਆਈਐਮ ਦੀ ਹੀ ਟਿਕਟ ਤੇ ਮਹਾਂਰਾਸ਼ਟਰ ਦੇ ਔਰੰਗਾਬਾਦ ਤੋਂ ਇਮਿਤਆਜ਼ ਜਲੀਲ ਨੇ ਜਿੱਤ ਦਰਜ ਕੀਤੀ ਹੈ।
ਮੁਹੰਮਦ ਫੈਜ਼ਲ ਲਕਸ਼ਦੀਪ ਤੋਂ ਜਿੱਤੇ ਹਨ ਅਤੇ ਮੁਹੰਮਦ ਸਾਦਿਕ ਪੰਜਾਬ ਤੋਂ ਜਿੱਤੇ ਹਨ। ਜੰਮੂ ਕਸ਼ਮੀਰ ਤੋਂ ਫਾਰੂਖ ਅਬਦੁੱਲਾ ਸਮੇਤ 3 ਮੁਸਲਿਮ ਸੰਸਦੀ ਮੈਂਬਰ ਬਣੇ ਹਨ। ਐਨਡੀਏ ਤੋਂ ਸਿਰਫ ਇਕ ਮੁਸਲਮਾਨ ਸਾਂਸਦ ਜਿੱਤੇ ਹਨ। ਬਿਹਾਰ ਤੋਂ ਮਹਿਮੂਦ ਅਲੀ ਕੈਸਰ ਜੇਡੀਯੂ ਤੋਂ ਜਿੱਤੇ ਹਨ। ਤਾਮਿਲਨਾਡੂ ਤੋਂ ਵੀ ਇਕ ਸਾਂਸਦ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੀ ਟਿਕਟ ਤੇ ਨਵਾਜ਼ ਕਾਨੀ ਲੋਕ ਸਭਾ ਪਹੁੰਚੇ ਹਨ।
ਪਿਛਲੀਆਂ ਲੋਕ ਸਭਾ ਚੋਣਾਂ ਤੇ ਨਜ਼ਰ ਮਾਰੀਏ ਤਾਂ ਸਭ ਤੋਂ ਜ਼ਿਆਦਾ 2004 ਵਿਚ 34, 2009 ਵਿਚ 30 ਅਤੇ 2014 ਵਿਚ 23 ਮੁਸਲਿਮ ਲੋਕ ਸਭਾ ਪਹੁੰਚੇ ਸਨ। ਭਾਰਤੀ ਚੋਣ ਇਤਿਹਾਸ ਵਿਚ ਸਭ ਤੋਂ ਜ਼ਿਆਦਾ 49 ਮੁਸਲਿਮ ਸਾਂਸਦ 1980 ਵਿਚ ਸੰਸਦ ਭਵਨ ਪਹੁੰਚੇ ਸਨ।