
ਇਸ ਦੌਰਾਨ, ਰਾਜ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਜਾਰੀ ਰਿਹਾ, ਜਿਸ ਕਾਰਨ ਤਿਰੂਵਨੰਤਪੁਰਮ, ਕੋਚੀ ਅਤੇ ਤ੍ਰਿਸੂਰ ਸਮੇਤ ਪ੍ਰਮੁੱਖ ਸ਼ਹਿਰਾਂ ਵਿਚ ਪਾਣੀ ਭਰ ਗਿਆ।
Kerala rains: ਕੇਰਲ ਵਿਚ ਮਾਨਸੂਨ ਤੋਂ ਪਹਿਲਾਂ ਦੀ ਬਾਰਸ਼ ਦੇ ਵਿਚਕਾਰ, ਭਾਰਤੀ ਮੌਸਮ ਵਿਭਾਗ ਨੇ ਬਾਰਿਸ਼ ਅਲਰਟ ਨੂੰ ਸੋਧਿਆ ਅਤੇ ਸੂਬੇ ਦੇ ਦੋ ਜ਼ਿਲ੍ਹਿਆਂ ਵਿਚ ਰੈੱਡ ਅਲਰਟ ਜਾਰੀ ਕੀਤਾ। ਇਸ ਦੌਰਾਨ, ਰਾਜ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਜਾਰੀ ਰਿਹਾ, ਜਿਸ ਕਾਰਨ ਤਿਰੂਵਨੰਤਪੁਰਮ, ਕੋਚੀ ਅਤੇ ਤ੍ਰਿਸੂਰ ਸਮੇਤ ਪ੍ਰਮੁੱਖ ਸ਼ਹਿਰਾਂ ਵਿਚ ਪਾਣੀ ਭਰ ਗਿਆ।
ਆਈਐਮਡੀ ਨੇ ਏਰਨਾਕੁਲਮ ਅਤੇ ਤ੍ਰਿਸ਼ੂਰ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਥਾਵਾਂ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਸੂਬੇ ਦੇ ਪਠਾਨਮਥਿੱਟਾ, ਅਲਾਪੁਝਾ, ਕੋਟਾਯਮ, ਇਡੁੱਕੀ, ਪਲੱਕੜ, ਮਲੱਪੁਰਮ, ਕੋਝੀਕੋਡ ਅਤੇ ਵਾਇਨਾਡ ਜ਼ਿਲ੍ਹਿਆਂ ਵਿਚ ਵੀ ਆਰੇਂਜ ਅਲਰਟ ਜਾਰੀ ਕੀਤਾ ਹੈ।
ਰੈੱਡ ਅਲਰਟ 24 ਘੰਟਿਆਂ ਵਿਚ 20 ਸੈਂਟੀਮੀਟਰ ਤੋਂ ਵੱਧ ਦੀ ਭਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਦਾ ਸੰਕੇਤ ਦਿੰਦਾ ਹੈ, ਜਦਕਿ ਆਰੇਂਜ ਅਲਰਟ 11 ਸੈਂਟੀਮੀਟਰ ਤੋਂ 20 ਸੈਂਟੀਮੀਟਰ ਦੇ ਵਿਚਕਾਰ ਭਾਰੀ ਬਾਰਿਸ਼ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ। ਜਦੋਂ ਛੇ ਸੈਂਟੀਮੀਟਰ ਤੋਂ 11 ਸੈਂਟੀਮੀਟਰ ਦਰਮਿਆਨ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੁੰਦੀ ਹੈ ਤਾਂ ਯੈਲੋ ਅਲਰਟ ਜਾਰੀ ਕੀਤਾ ਜਾਂਦਾ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਸੂਬੇ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿਤੀ ਹੈ। Kerala rains: ਕੇਰਲ ਵਿਚ ਭਾਰੀ ਮੀਂਹ, ਮੌਸਮ ਵਿਭਾਗ ਵਲੋਂ ਦੋ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ
(For more Punjabi news apart from Kerala rains: IMD issues red alert for Ernakulam, Thrissur, stay tuned to Rozana Spokesman)