ਜਿਸ ਬੈਂਕ ਦੇ ਅਮਿਤ ਸ਼ਾਹ ਨਿਦੇਸ਼ਕ ਸਨ, ਨੋਟਬੰਦੀ ਦੌਰਾਨ ਉਥੇ ਜਮ੍ਹਾਂ ਹੋਏ ਸਭ ਤੋਂ ਜ਼ਿਆਦਾ ਪੈਸੇ
Published : Jun 22, 2018, 6:04 pm IST
Updated : Jun 22, 2018, 6:04 pm IST
SHARE ARTICLE
amit shah
amit shah

ਕਾਂਗਰਸ ਨੇ ਨੋਟਬੰਦੀ ਨੂੰ ਇਕ ਘਪਲਾ ਦਸਦੇ ਹੋਏ ਭਾਜਪਾ ਦੇ ਰਾਸ਼ਟਰੀ ਅਮਿਤ ਸ਼ਾਹ 'ਤੇ ਹਮਲਾ ਬੋਲਿਆ ਹੈ। ਕਾਂਗਰਸ ਦਾ ਦੋਸ਼ ਹੈ ਕਿ ਅਮਿਤ ....

ਨਵੀਂ ਦਿੱਲੀ : ਕਾਂਗਰਸ ਨੇ ਨੋਟਬੰਦੀ ਨੂੰ ਇਕ ਘਪਲਾ ਦਸਦੇ ਹੋਏ ਭਾਜਪਾ ਦੇ ਰਾਸ਼ਟਰੀ ਅਮਿਤ ਸ਼ਾਹ 'ਤੇ ਹਮਲਾ ਬੋਲਿਆ ਹੈ। ਕਾਂਗਰਸ ਦਾ ਦੋਸ਼ ਹੈ ਕਿ ਅਮਿਤ ਸ਼ਾਹ ਜਿਸ ਬੈਂਕ ਦੇ ਨਿਦੇਸ਼ਕ ਰਹੇ ਹਨ, ਉਹ ਨੋਟਬੰਦੀ ਦੌਰਾਨ ਸਭ ਤੋਂ ਜ਼ਿਆਦਾ ਪਾਬੰਦੀਸ਼ੁਦਾ 500 ਅਤੇ 1000 ਰੁਪਏ ਦੇ ਨੋਟ ਜਮ੍ਹਾਂ ਕਰਨ ਵਾਲਾ ਜ਼ਿਲ੍ਹਾ ਸਹਿਕਾਰੀ ਬੈਂਕ ਹੈ। ਕੇਂਦਰ ਸਰਕਾਰ ਨੇ ਅੱਠ ਨਵੰਬਰ 2016 ਵਿਚ ਉਸ ਸਮੇਂ ਚੱਲਣ ਵਾਲੇ 500 ਅਤੇ 1000 ਰੁਪਏ ਦੇ ਨੋਟਾਂ 'ਤੇ ਪਾਬੰਦੀ ਲਗਾ ਕੇ ਉਨ੍ਹਾਂ ਨੂੰ ਚੱਲਣ ਤੋਂ ਬਾਹਰ ਕਰ ਦਿਤਾ ਸੀ। 

randeep surjewalarandeep surjewalaਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸ਼ੁਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਗਾਇਆ ਹੈ ਕਿ ਨੋਟਬੰਦੀ ਦੌਰਾਨ ਕਾਲੇ ਧਨ ਨੂੰ ਸਫ਼ੈਦ ਕੀਤਾ ਗਿਆ। ਗੁਜਰਾਤ ਕੋਆਪ੍ਰੇਟਿਵ ਬੈਂਕ ਵਿਚ ਹੇਰਾਫੇਰੀ ਕਰਕੇ ਨੋਟਬੰਦੀ ਦੌਰਾਨ ਸਭ ਤੋਂ ਵੱਡਾ ਘਪਲਾ ਕੀਤਾ ਗਿਆ। ਕਾਂਗਰਸ ਦਾ ਦੋਸ਼ ਹੈ ਕਿ ਘਪਲੇ ਨਾਲ ਜੁੜੇ ਸਬੂਤ ਹੁਣ ਸਾਹਮਣੇ ਆਏ ਹਨ ਅਤੇ ਗੁਜਰਾਤ ਦੇ ਕਈ ਕੋਆਪ੍ਰੇਟਿਵ ਬੈਂਕਾਂ ਦੇ ਚੇਅਰਮੈਨ ਭਾਜਪਾ ਨੇਤਾ ਹਨ। 

amit shahamit shahਨੋਟਬੰਦੀ ਘਪਲੇ ਦੀ ਜਾਂਚ ਦੇ ਸਮੇਂ ਸਭ ਤੋਂ ਵੱਡੇ ਘਪਲੇ ਦੇ ਸਬੂਤ ਹੁਣ ਮਿਲੇ ਹਨ। ਨੋਟਬੰਦੀ ਦੌਰਾਨ ਇਕ ਬੈਂਕ ਵਿਚ 745 ਕਰੋੜ ਰੁਪਏ ਪੰਜ ਦਿਨ ਵਿਚ ਜਮ੍ਹਾਂ ਹੋਏ। ਇਹ ਉਹੀ ਬੈਂਕ ਹੈ ਜਿਸ ਦੇ ਨਿਦੇਸ਼ਕ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਰਹੇ ਹਨ। ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ (ਏਡੀਸੀਬੀ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਨੋਟਬੰਦੀ ਦਾ ਐਲਾਨ ਕਰਨ ਦੇ ਮਹਿਜ ਪੰਜ ਦਿਨ ਦੇ ਅੰਦਰ 745.59 ਕਰੋੜ ਰੁਪਏ ਮੁੱਲ ਦੇ ਪਾਬੰਦੀਸ਼ੁਦਾ ਨੋਟ ਪ੍ਰਾਪਤ ਕੀਤੇ ਸਨ। 

amit shahamit shahਜ਼ਿਕਰਯੋਗ ਹੈ ਕਿ ਨੋਟਬੰਦੀ ਦੇ ਐਲਾਨ ਤੋਂ ਪੰਜ ਦਿਨ ਬਾਅਦ 14 ਨਵੰਬਰ 2016 ਨੂੰ ਸਾਰੇ ਜ਼ਿਲ੍ਹਾ ਸਹਿਕਾਰੀ ਬੈਂਕਾਂ ਨੂੰ ਲੋਕਾਂ ਤੋਂ ਪਾਬੰਦੀਸ਼ੁਦਾ ਨੋਟ ਜਮ੍ਹਾਂ ਲੈਣ ਤੋਂ ਮਨ੍ਹਾਂ ਕਰ ਦਿਤਾ ਗਿਆ ਸੀ ਕਿਉਂਕਿ ਇਹ ਸ਼ੱਕ ਜਤਾਇਆ ਗਿਆ ਸੀ ਕਿ ਸਹਿਕਾਰੀ ਬੈਂਕਾਂ ਜ਼ਰੀਏ ਕਾਲੇ ਧਨ ਨੂੰ ਸਫ਼ੈਦ ਕੀਤਾ ਜਾ ਸਕਦਾ ਹੈ। ਬੈਂਕ ਦੀ ਵੈਬਸਾਈਟ ਅਨੁਸਾਰ ਅਮਿਤ ਸ਼ਾਹ ਉਸ ਸਮੇਂ ਬੈਂਕ ਵਿਚ ਨਿਦੇਸ਼ਕ ਦੇ ਅਹੁਦੇ 'ਤੇ ਸਨ ਅਤੇ ਉਹ ਕਈ ਸਾਲ ਤੋਂ ਇਸ ਅਹੁਦੇ 'ਤੇ ਬਣੇ ਰਹੇ। ਉਹ 2000 ਵਿਚ ਬੈਂਕ ਦੇ ਪ੍ਰਧਾਨ ਵੀ ਰਹੇ ਹਨ। 

randeep surjewalarandeep surjewalaਏਡੀਸੀਬੀ ਦੇ ਕੋਲ 31 ਮਾਰਚ 2017 ਨੂੰ ਕੁੱਲ 5050 ਕਰੋੜ ਰੁਪਏ ਜਮ੍ਹਾਂ ਸਨ ਅਤੇ ਵਿੱਤੀ ਸਾਲ 2017-18 ਵਿਚ ਬੈਂਕ ਦਾ ਸ਼ੁੱਧ ਮੁਨਾਫ਼ਾ 14.31 ਕਰੋੜ ਰਿਹਾ। ਏਡੀਸੀਬੀ ਤੋਂ ਬਾਅਦ ਸਭ ਤੋਂ ਜ਼ਿਆਦਾ ਪਾਬੰਦੀਸ਼ੁਦਾ ਨੋਟ ਜਮ੍ਹਾਂ ਕਰਨ ਵਾਲਾ ਸਹਿਕਾਰੀ ਬੈਂਕ ਰਾਜਕੋਟ ਜ਼ਿਲ੍ਹਾ ਸਹਿਕਾਰੀ ਬੈਂਕ ਹੈ, ਜਿਸ ਦੇ ਪ੍ਰਧਾਨ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਜਯੇਸ਼ਭਾਈ ਵਿੱਠਲਭਾਈ ਰਡਾੜੀਆ ਹਨ। ਇਸ ਬੈਂਕ ਨੇ 693.19 ਕਰੋੜ ਰੁਪਏ ਮੁੱਲ ਦੇ ਪਾਬੰਦੀਸ਼ੁਦਾ ਨੋਟ ਜਮ੍ਹਾਂ ਲਏ ਸਨ। 

note noteਜ਼ਾਹਿਰ ਹੈ ਕਿ ਰਾਜਕੋਟ ਗੁਜਰਾਤ ਵਿਚ ਭਾਜਪਾ ਦੀ ਰਾਜਨੀਤੀ ਦਾ ਕੇਂਦਰ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਇਥੋਂ ਹੀ 2001 ਵਿਚ ਵਿਧਾਇਕ ਚੁਣੇ ਗਏ ਸਨ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਅਹਿਮਦਾਬਾਦ ਅਤੇ ਰਾਜਕੋਟ ਦੇ ਜ਼ਿਲ੍ਹਾ ਸਹਿਕਾਰੀ ਬੈਂਕਾਂ ਦੁਆਰਾ ਜਮ੍ਹਾਂ ਪ੍ਰਾਪਤੀ ਦਾ ਇਹ ਅੰਕੜਾ ਗੁਜਰਾਤ ਰਾਜ ਸਹਿਕਾਰੀ ਬੈਂਕ ਲਿਮਟਿਡ ਦੁਆਰਾ ਜਮ੍ਹਾਂ ਪ੍ਰਾਪਤ ਰਕਮ 1.11 ਕਰੋੜ ਰੁਪਏ ਤੋਂ ਬਹੁਤ ਜ਼ਿਆਦਾ ਹੈ।  

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement