ਪੀੜਤ ਔਰਤਾਂ ਦੀ ਪਹਿਲਕਦਮੀ ਨਾਲ 14 ਧੋਖੇਬਾਜ਼ ਐਨਆਰਆਈ ਪਤੀਆਂ ਦੇ ਪਾਸਪੋਰਟ ਰੱਦ
Published : Jun 24, 2018, 10:55 am IST
Updated : Jun 24, 2018, 10:55 am IST
SHARE ARTICLE
14 fraud NRI husbands passports rejected
14 fraud NRI husbands passports rejected

ਪੀੜਤ ਔਰਤਾਂ ਦੀ ਪਹਿਲਕਦਮੀ ਨਾਲ 14 ਧੋਖੇਬਾਜ਼ ਐਨਆਰਆਈ ਪਤੀਆਂ ਦੇ ਪਾਸਪੋਰਟ ਰੱਦ

ਭਾਰਤੀ ਲੜਕੀਆਂ ਨਾਲ ਵਿਆਹ ਕਰਵਾਕੇ ਪ੍ਰਵਾਸੀ ਮੁੰਡੇ ਉਨ੍ਹਾਂ ਨੂੰ ਜ਼ਿੰਦਗੀ ਦੇ ਪੜਾਅ 'ਤੇ ਅੱਧ ਵਿਚਕਾਰ ਛੱਡ ਕੇ ਚਲੇ ਜਾਂਦੇ ਹਨ। ਇਨ੍ਹਾਂ ਵਿਚੋਂ ਕੁਝ ਪਤੀ ਅਪਣੀ ਪਛਾਣ ਛੁਪਾ ਲੈਂਦੇ ਹਨ ਜਾਂ ਫਿਰ ਕਿਸੇ ਹੋਰ ਮਾਸੂਮ ਨੂੰ ਅਪਣਾ ਸ਼ਿਕਾਰ ਬਣਾਉਣ ਲਈ ਅੱਗੇ ਵਧਦੇ ਰਹਿੰਦੇ ਹਨ। ਪਰ ਕੁੱਝ ਅਜਿਹੀਆਂ ਪਤਨੀਆਂ ਜੋ ਇਸ ਤਰ੍ਹਾਂ ਦਾ ਧੋਖਾ ਖਾ ਚੁੱਕੀਆਂ ਸਨ, ਨੇ ਅਜਿਹੇ ਭਗੌੜੇ ਪਤੀਆਂ ਨੂੰ ਸਬਕ ਸਿਖਾਉਣ ਲਈ ਪਹਿਲ ਕਦਮੀ ਕੀਤੀ ਹੈ। ਉਨ੍ਹਾਂ ਦੀ ਇਸ ਪਹਿਲਕਦਮੀ ਨੇ ਰੀਜਨਲ ਪਾਸਪੋਰਟ ਦਫ਼ਤਰ ਦੀ ਅਗਵਾਈ ਕੀਤੀ ਤਾਂ ਕਿ ਭਗੌੜੇ ਪਤੀਆਂ ਦਾ ਪਾਸਪੋਰਟ ਮੁਅੱਤਲ ਕੀਤਾ ਜਾ ਸਕੇ।

14 fraud NRI husbands passports rejected 14 fraud NRI husbands passports rejectedਦੱਸ ਦਈਏ ਕਿ ਇਹ ਔਰਤਾਂ ਪਿਛਲੇ ਸਾਲ ਤਕ ਬਹੁਤ ਹਾਰੀਆਂ ਹੋਈਆਂ ਤੇ ਟੁੱਟ ਚੁਕੀਆਂ ਸਨ। ਇਨ੍ਹਾਂ ਦਾ ਐਨਆਰਆਈ ਪਤੀਆਂ ਵਲੋਂ ਇਸ ਤਰ੍ਹਾਂ ਦੁਰਕਾਰਿਆ ਜਾਣਾ ਜ਼ਿੰਦਗੀ ਤੇ ਇਕ ਵੱਡਾ ਜ਼ਖ਼ਮ ਬਣ ਗਿਆ ਸੀ। ਇਨ੍ਹਾਂ ਦੀ ਇਸ ਸੁੰਨੀ ਜ਼ਿੰਦਗੀ 'ਚ ਸਿਰਫ ਇਨ੍ਹਾਂ ਦੇ ਮਾਂ ਬਾਪ ਹੀ ਸਨ ਜੋ ਹਰ ਦੁੱਖ 'ਚ ਇਨ੍ਹਾਂ ਦੇ ਨਾਲ ਖੜ੍ਹੇ ਸਨ। ਦੱਸਣਯੋਗ ਹੈ ਕਿ ਇਨ੍ਹਾਂ ਪੀੜਿਤ ਪਤਨੀਆਂ ਨੇ ਇਕ ਦੂਜੇ ਦੀ ਭਾਲ ਕੀਤੀ ਜਿਨ੍ਹਾਂ ਦਾ ਦਰਦ ਸਾਂਝਾ ਸੀ, ਭਾਵ ਉਹ ਸਾਰੀਆਂ ਪਤਨੀਆਂ ਜੋ ਇਸ ਤਰ੍ਹਾਂ ਦਾ ਸ਼ਿਕਾਰ ਹੋਈਆਂ ਸਨ।

ਇਹ ਪਤਨੀਆਂ ਦੇ ਸਮੂਹ ਨੇ ਇਕੱਠੇ ਹੋਕੇ ਇਸ ਲੜਾਈ ਨੂੰ ਅਰੰਭਿਆ ਜਿਸ ਵਿਚ ਇਨ੍ਹਾਂ ਨੂੰ ਸਫਲਤਾ ਵੀ ਮਿਲੀ। ਖੇਤਰੀ ਪਾਸਪੋਰਟ ਦਫ਼ਤਰ (ਆਰਪੀਓ), ਚੰਡੀਗੜ੍ਹ ਨੇ ਆਪਣੀਆਂ ਪਤਨੀਆਂ ਨੂੰ ਧੋਖਾ ਦੇਣ ਲਈ 14 ਐਨ.ਆਰ.ਆਈ. ਦੇ ਪਾਸਪੋਰਟਾਂ ਨੂੰ ਮੁਅੱਤਲ ਕਰ ਦਿੱਤਾ ਅਤੇ  ਉਨ੍ਹਾਂ ਨੂੰ ਪਹਿਲੀ ਵੱਡੀ ਜਿੱਤ ਮਿਲੀ।ਭਾਰਤ ਸਰਕਾਰ ਦੇਸ਼ ਦੀਆਂ ਲੜਕੀਆਂ ਨਾਲ ਵਿਆਹ ਕਰਕੇ ਵਿਦੇਸ਼ ਭੱਜ ਜਾਣ ਵਾਲੇ ਪ੍ਰਵਾਸੀ ਭਾਰਤੀ ( ਐਨ ਆਰ ਆਈ ) ਮਰਦਾਂ ਉੱਤੇ ਸ਼ਕੰਜਾ ਕਸਣ ਦੀ ਤਿਆਰੀ ਵਿਚ ਹੈ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰ ਸਰਕਾਰ ਕਨੂੰਨ ਵਿਚ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ।

14 fraud NRI husbands passports rejected 14 fraud NRI husbands passports rejectedਸੂਤਰਾਂ ਦੇ ਅਨੁਸਾਰ ਕੇਂਦਰ ਸਰਕਾਰ ਜਾਣ ਬੂੱਝ ਕੇ ਕੋਰਟ ਦੀ ਕਾਰਵਾਈ ਨੂੰ ਨਜ਼ਰ ਅੰਦਾਜ਼ ਕਰਨ ਵਾਲੇ ਪਰਵਾਸੀ ਪਤੀਆਂ ਦੀ ਜਾਇਦਾਦ ਨੂੰ ਜ਼ਬਤ ਕਰਨ ਲਈ ਕਨੂੰਨ ਵਿਚ ਬਦਲਾਅ ਕਰੇਗੀ। ਜਿਸਦੀ ਵਜ੍ਹਾ ਨਾਲ ਅਜਿਹਾ ਕਰਨ ਵਾਲੇ ਪਤੀਆਂ ਉੱਤੇ ਕੋਰਟ ਦੇ ਸਮਨ ਦਾ ਜਵਾਬ ਦੇਣ ਲਈ ਦਬਾਅ ਬਣਾਇਆ ਜਾ ਸਕੇਗਾ।  
ਬਹੁਤ ਸਾਰੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਲਿਆ ਹੈ। ਖਾਸ ਤੌਰ 'ਤੇ ਪੰਜਾਬ ਵਿਚ ਐਨ ਆਰ ਆਈ ਮੁੰਡੇ - ਕੁੜੀਆਂ ਨਾਲ ਇੱਕ ਚੰਗੇਰੀ ਜ਼ਿੰਦਗੀ ਦੇਣ ਦਾ ਵਾਅਦਾ ਕਰਦੇ ਹੋਏ ਵਿਆਹ ਕਰਦੇ ਹਨ ਪਰ ਬਹੁਤ ਛੇਤੀ ਅਪਣੀ ਪਤਨੀ ਨੂੰ ਛੱਡਕੇ ਵਿਦੇਸ਼ ਭੱਜ ਜਾਂਦੇ ਹਨ।

ਮੰਤਰੀਆਂ ਦੇ ਇੱਕ ਸਮੂਹ ਨੇ ਅਜਿਹੇ ਪਤੀਆਂ ਉੱਤੇ ਕਾਨੂੰਨੀ ਕਾਰਵਾਈ ਕਰਨ ਅਤੇ ਪੀੜਿਤ ਪਤਨੀਆਂ ਨੂੰ ਇਨਸਾਫ਼ ਦਵਾਉਣ ਲਈ ਕੁੱਝ ਉਪਰਾਲੇ ਸੁਝਾਏ ਹਨ। ਇਨ੍ਹਾਂ ਉਪਰਾਲਿਆਂ ਵਿਚ ਵਿਦੇਸ਼ ਮੰਤਰਾਲਾ ਦੁਆਰਾ ਇੱਕ ਵੇਬਸਾਈਟ ਦਾ ਨਿਰਮਾਣ ਕਰਨਾ ਸ਼ਾਮਿਲ ਹੈ ਜਿਸਦੇ ਜ਼ਰੀਏ ਐਨ ਆਰ ਆਈ ਪਤੀਆਂ ਨੂੰ ਕੋਰਟ ਦਾ ਸੰਮਣ ਦਿੱਤਾ ਜਾਵੇਗਾ। ਇਸ ਵੇਬਸਾਈਟ ਉੱਤੇ ਪਤੀ ਦੇ ਖ਼ਿਲਾਫ਼ ਸੰਮਣ ਪਾਇਆ ਜਾਵੇਗਾ ਅਤੇ ਇਹ ਮੰਨਿਆ ਜਾਵੇਗਾ ਕਿ ਦੋਸ਼ੀ ਨੇ ਉਸਨੂੰ ਸਵੀਕਾਰ ਕਰ ਲਿਆ ਹੈ। ਇਸ ਪਰਿਕ੍ਰੀਆ ਨੂੰ ਲਾਗੂ ਕਰਨ ਲਈ ਕਾਨੂੰਨ ਵਿਚ ਕੁੱਝ ਜਰੂਰੀ ਸੋਧ ਵੀ ਕੀਤੇ ਜਾਣਗੇ।

14 fraud NRI husbands passports rejected 14 fraud NRI husbands passports rejectedਜੇਕਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਪਤੀ ਸੰਮਣ ਜਾਰੀ ਹੋਣ ਤੋਂ ਬਾਅਦ ਵੀ ਕੋਰਟ ਵਿਚ ਪੇਸ਼ੀ ਲਈ ਨਹੀਂ ਆਇਆ ਤਾਂ ਉਸਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਜਾਵੇਗਾ। ਅਜਿਹੇ ਮੁਲਜ਼ਮਾਂ ਨਾਲ ਨਿੱਬੜਨ ਲਈ ਜੋ ਦੂਜੇ ਦੇਸ਼ ਚਲੇ ਜਾਂਦੇ ਹਨ ਜਾਂ ਫਿਰ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਆਪਣੀ ਪਛਾਣ ਬਦਲ ਲੈਂਦੇ ਹਨ ਉਨ੍ਹਾਂ ਦੇ ਪਾਸਪੋਰਟ ਨੂੰ ਰੱਦ ਕਰ ਦਿੱਤਾ ਜਾਵੇਗਾ। ਦੋਸ਼ੀ ਐਨ ਆਰ ਆਈ ਦੀ ਜੱਦੀ ਜਾਇਦਾਦ ਨੂੰ ਉਦੋਂ ਤੱਕ ਲਈ ਜ਼ਬਤ ਕਰ ਲਿਆ ਜਾਵੇਗਾ ਜਦੋਂ ਤੱਕ ਕਿ ਉਹ ਅਦਾਲਤ ਵਿਚ ਪੇਸ਼ ਨਹੀਂ ਹੋ ਜਾਂਦਾ।

14 fraud NRI husbands passports rejected 14 fraud NRI husbands passports rejectedਇਸਦੇ ਇਲਾਵਾ ਐਨ ਆਰ ਆਈ ਨੂੰ ਵਿਆਹ ਦੇ 48 ਘੰਟੇ ਦੇ ਅੰਦਰ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਵਿਦੇਸ਼ ਵਿਚ ਰਹਿਣ ਵਾਲੇ ਮੁੰਡੇ ਵਿਆਹ ਤੋਂ ਬਾਅਦ ਅਪਣੀ ਪਤਨੀ ਨੂੰ ਭਾਰਤ ਵਿਚ ਹੀ ਛੱਡਕੇ ਚਲੇ ਜਾਂਦੇ ਹਨ। ਇਸ ਤਰ੍ਹਾਂ ਦੇ ਮਾਮਲਿਆਂ ਉੱਤੇ ਰੋਕ ਲਗਾਉਣ ਲਈ ਔਰਤ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ, ਕਾਨੂੰਨ ਮੰਤਰੀ  ਰਵੀ ਸ਼ੰਕਰ ਪ੍ਰਸਾਦ, ਗ੍ਰਹ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੈਠਕ ਕੀਤੀ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement