
ਸਰਹੱਦ ’ਤੇ ਟੈਂਕ, ਖੇਤ ’ਚ ਟਰੈਕਟਰ ਤੇ ਨੌਜਵਾਨਾਂ ਕੋਲ ਟਵਿਟਰ
ਨਵੀਂ ਦਿੱਲੀ : ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਲੰਮੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ’ਤੇ ਬੈਠੇ ਹਨ ਪਰ ਕੇਂਦਰ ਸਰਕਾਰ ਅਪਣੇ ਫ਼ੈਸਲੇ ’ਤੇ ਅੜੀ ਹੋਈ ਹੈ। ਇਸ ਵਿਚਾਲੇ ਕਿਸਾਨ ਆਗੂ ਲਗਾਤਾਰ ਕੇਂਦਰ ਨੂੰ ਸੁਚੇਤ ਕਰਦੇ ਰਹਿੰਦੇ ਹਨ ਕਿ ਖੇਤੀ ਕਾਨੂੰਨ ਵਾਪਸ ਲਏ ਬਿਨਾ ਉਹ ਵਾਪਸ ਨਹੀਂ ਜਾਣਗੇ। ਇਸੇ ਲੜੀ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਕੇਸ਼ ਟਿਕੈਤ ਨੇ ਨਵੇਂ ਟਵੀਟ ਵਿਚ ਕਿਹਾ ਕਿ,‘‘ਦੇਸ਼ ਨੂੰ ਲੁਟੇਰਿਆਂ ਤੋਂ ਬਚਾਉਣ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ, ਸਰਹੱਦ ’ਤੇ ਟੈਂਕ, ਖੇਤ ਵਿਚ ਟਰੈਕਟਰ ਤੇ ਨੌਜਵਾਨਾਂ ਦੇ ਹੱਥਾਂ ਵਿਚ ਟਵਿਟਰ।’’
farmers Protest
ਇਹ ਵੀ ਪੜ੍ਹੋ : J&K 'ਤੇ ਪੀਐੱਮ ਮੋਦੀ ਦੀ ਅਹਿਮ ਬੈਠਕ, 48 ਘੰਟੇ ਦਾ ਅਲਰਟ ਜਾਰੀ, ਕਈ ਵਿਸ਼ਿਆ 'ਤੇ ਹੋਵੇਗੀ ਚਰਚਾ
ਟਿਕੈਤ ਨੇ ਟਵੀਟ ’ਚ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਰਾਹੀਂ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਲਈ ਕਿਸਾਨਾਂ ਦੀ ਲੁੱਟ ਕਰਨ ਦਾ ਰਸਤਾ ਬਣਾ ਦਿਤਾ ਹੈ। ਜੇਕਰ ਇਹ ਖੇਤੀ ਕਾਨੂੰਨ ਹੁੰਦੇ ਤਾਂ ਹੁਣ ਤਕ ਵਾਪਸ ਲੈ ਲਏ ਹੁੰਦੇ, ਪਰ ਇਹ ਵਪਾਰੀ ਦੇ ਕਾਨੂੰਨ ਹਨ ਇਸ ਲਈ ਸਰਕਾਰ ਕਿਸਾਨਾਂ ਦੀ ਅਣਦੇਖੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਲੁਟੇਰਿਆਂ ਤੋਂ ਬਚਾਉਣ ਲਈ ਤਿੰਨ ਚੀਜਾਂ ਜ਼ਰੂਰੀ ਹਨ, ਸਰਹੱਦ ’ਤੇ ਟੈਂਕ, ਖੇਤ ’ਚ ਟਰੈਕਟਰ, ਨੌਜਵਾਨਾਂ ਦੇ ਹੱਥ ’ਚ ਟਵਿਟਰ।
ਟਿਕੈਤ ਨੇ 19 ਜੂਨ ਨੂੰ ਵੀ ਇਕ ਟਵੀਟ ਕੀਤਾ ਸੀ, ਜਿਸ ਵਿਚ ਲਿਖਿਆ ਸੀ ਕਿ,‘‘ਕੇਂਦਰ ਸਰਕਾਰ ਇਹ ਗਲਤਫ਼ਹਿਮੀ ਅਪਣੇ ਦਿਮਾਗ਼ ’ਚੋਂ ਕੱਢ ਦੇਵੇ ਕਿ ਕਿਸਾਨ ਵਾਪਸ ਜਾਣਗੇ, ਕਿਸਾਨ ਉਦੋਂ ਵਾਪਸ ਜਾਣਗੇ, ਜਦੋਂ ਮੰਗਾਂ ਪੂਰੀਆਂ ਹੋ ਜਾਣਗੀਆਂ। ਸਾਡੀ ਮੰਗ ਹੈ ਕਿ ਤਿੰਨੋਂ ਕਾਨੂੰਨ ਰੱਦ ਹੋਣਗੇ।’’
Rakesh Tikait
ਟਿਕੈਤ ਨੇ ਕਿਹਾ ਜੇ ਕਿਸਾਨ ਟਰੈਕਟਰ ਨਹੀਂ ਚਲਾਉਂਦਾ ਤਾਂ ਖੇਤੀ ਦਾ ਕੀ ਬਣੇਗਾ? ਤੇ ਜੇ ਉਹ ਸਰਹੱਦਾਂ ’ਤੇ ਟੈਂਕ ਚਲਾਉਣਾ ਭੁੱਲ ਜਾਵੇ ਤਾਂ ਦੇਸ਼ ਵਿਚ ਕਿਵੇਂ ਸ਼ਾਂਤੀ ਤੇ ਸੁਰੱਖਿਆ ਹੋਵੇਗੀ? ਜਿਸ ਤਰੀਕੇ ਨਾਲ ਕਿਸਾਨ ਦਾਣਾ ਤਿਆਰ ਕਰਦਾ ਹੈ ਤੇ ਸਰਹੱਦਾਂ ’ਤੇ ਟੈਂਕ ਚਲਾਉਂਦਾ ਹੈ, ਉਸ ਨਜ਼ਰੀਏ ਨੂੰ ਜ਼ਾਹਰ ਕਰਨ ਲਈ ਉਸ ਨੂੰ ਟਵਿਟਰ ਦੀ ਵਰਤੋਂ ਕਰਨੀ ਸਿਖਣੀ ਪਵੇਗੀ। ਉਨ੍ਹਾਂ ਕਿਹਾ ਕਿ ਸਾਰੇ ਫ਼ੌਜੀ ਦੇਸ਼ ਦੇ ਪੁੱਤ ਹਨ। ਇਹ ਫ਼ਾਰਮੂਲਾ ਭਵਿਖ ’ਚ ਮਦਦਗਾਰ ਹੋਵੇਗਾ।