ਪ੍ਰਵਾਰ ਦੇ ਚਾਰੀ ਜੀਆਂ ਨੂੰ ਖ਼ਤਮ ਕਰਨ ਪਿੱਛੋਂ ਨੌਜੁਆਨ ਨੇ ਕੀਤੀ ਖ਼ੁਦਕੁਸ਼ੀ

By : GAGANDEEP

Published : Jun 24, 2023, 3:26 pm IST
Updated : Jun 24, 2023, 3:26 pm IST
SHARE ARTICLE
photo
photo

ਇਕ ਦਿਨ ਪਹਿਲਾਂ ਵਿਆਹੇ ਭਰਾ-ਭਰਜਾਈ ਨੂੰ ਵੀ ਨਹੀਂ ਛਡਿਆ, ਪਤਨੀ ਅਤੇ ਮਾਮੀ ਗੰਭੀਰ ਜ਼ਖ਼ਮੀ

 

ਮੇਨਪੁਰੀ: ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ’ਚ ਇਕ ਪਿੰਡ ’ਚ ਸਨਿਚਰਵਾਰ ਤੜਕੇ ਇਕ ਨੌਜੁਆਨ ਨੇ ਅਪਣੇ ਪ੍ਰਵਾਰ ਦੇ ਚਾਰ ਜੀਆਂ ਸਮੇਤ ਪੰਜ ਵਿਅਕਤੀਆਂ ਦਾ ਕਤਲ ਕਰਨ ਤੋਂ ਬਾਅਦ ਕਥਿਤ ਤੌਰ ’ਤੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।ਪੁਲਿਸ ਦੇ ਇਕ ਅਧਿਕਾਰੀ ਵਲੋਂ ਦਿਤੀ ਜਾਣਕਾਰੀ ਅਨੁਸਾਰ ਮ੍ਰਿਤਕਾਂ ’ਚ ਲਾੜਾ-ਲਾੜੀ ਵੀ ਸ਼ਾਮਲ ਹਨ ਜਿਨ੍ਹਾਂ ਦਾ ਇਕ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ।

ਮੈਨਪੁਰੀ ’ਚ ਪੁਲਿਸ ਸੂਪਰਡੈਂਟ (ਐਸ.ਪੀ.) ਵਿਨੋਦ ਕੁਮਾਰ ਨੇ ਦਸਿਆ ਕਿ ਸਨਿਚਰਵਾਰ ਨੂੰ ਸਵੇਰੇ ਸਾਢੇ ਚਾਰ ਤੋਂ ਪੰਜ ਵਜੇ ਵਿਚਕਾਰ ਸੂਚਨਾ ਮਿਲੀ ਕਿ ਕਿਸ਼ਨੀ ਥਾਣਾ ਖੇਤਰ ਦੇ ਗੋਕੁਲਪੁਰ ਅਰਸਾਰਾ ਵਾਸੀ ਸ਼ਿਵਵੀਰ ਯਾਦਵ (28) ਨੇ ਅਪਣੇ ਭਰਾ ਭੁੱਲਨ ਯਾਦਵ (25) ਅਤੇ ਸੋਨੂ ਯਾਦਵ (21), ਸੋਨੂ ਯਾਦਵ ਦੀ ਪਤਨੀ ਸੋਨੀ (20), ਅਪਣੇ ਭਣੋਈਏ ਸੌਰਭ (23) ਅਤੇ ਫ਼ਿਰੋਜ਼ਾਬਾਦ ਵਾਸੀ ਦੋਸਤ ਦੀਪਕ (20) ਦਾ ਧਾਰਦਾਰ ਹਥਿਆਰ ਨਾਲ ਕਤਲ ਕਰ ਦਿਤਾ ਅਤੇ ਅਪਣੀ ਪਤਨੀ ਡੌਲੀ (24) ਤੇ ਮਾਮੀ ਸੁਸ਼ਮਾ (35) ਨੂੰ ਹਮਲਾ ਕਰ ਕੇ ਜ਼ਖ਼ਮੀ ਕਰ ਦਿਤਾ।

ਇਹ ਵੀ ਪੜ੍ਹੋ: ਮਹਾਰਾਸ਼ਟਰ ’ਚ ਖ਼ਤਮ ਹੋਇਆ ਅੱਠਵੀਂ ਤਕ ਫੇਲ੍ਹ ਨਾ ਕਰਨ ਦਾ ਨਿਯਮ

 ਐਸ.ਪੀ. ਨੇ ਦਸਿਆ ਕਿ ਕਤਲ ਦੇ ਦੋਸ਼ੀ ਸ਼ਿਵਵੀਰ ਨੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ, ਮੈਨਪੁਰੀ ’ਚ ਭਰਤੀ ਕਰਵਾਇਆ ਗਿਆ ਹੈ ਅਤੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਨੇ ਅਜੇ ਘਟਨਾ ਦਾ ਕਾਰਨ ਸਪਸ਼ਟ ਨਹੀਂ ਕੀਤਾ ਹੈ। ਪੁਲਿਸ ਅਨੁਸਾਰ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਿਵਵੀਰ ਨੇ ਵਾਰਦਾਤ ਨੂੰ ਸ਼ੁਕਰਵਾਰ/ਸਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਉਦੋਂ ਅੰਜਾਮ ਦਿਤਾ ਜਦੋਂ ਪ੍ਰਵਾਰ ਦੇ ਸਾਰੇ ਜੀਅ ਸੌਂ ਰਹੇ ਸਨ। ਸ਼ਿਵਵੀਰ ਦੇ ਛੋਟੇ ਭਰਾ ਸੋਨੂ ਦਾ ਵਿਆਹ ਸੀ ਅਤੇ ਉਸ ਦੀ ਬਰਾਤ ਸ਼ੁਕਰਵਾਰ ਨੂੰ ਹੀ ਪਰਤੀ ਸੀ। ਘਰ ’ਚ ਖ਼ੁਸ਼ੀ ਦਾ ਮਾਹੌਲ ਸੀ।

ਇਹ ਵੀ ਪੜ੍ਹੋ: PGI 'ਚ 150 ਬੈੱਡਾਂ ਦਾ ਕ੍ਰਿਟੀਕਲ ਕੇਅਰ ਬਲਾਕ ਬਣਾਉਣ ਲਈ ਮੰਗਿਆ ਆਰਐਫਪੀ

ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਸ਼ਿਵਵੀਰ ਨੇ ਕੰਪਿਊਟਰ ਸੈਂਟਰ ਅਤੇ ਪ੍ਰਿੰਟ ਦੇ ਕੰਮ ਲਈ ਬੈਂਕ ਤੋਂ ਕਰਜ਼ ਲਿਆ ਸੀ ਅਤੇ ਉਸ ਲਈ ਅਪਣੀ ਜ਼ਮੀਨ ਤੇ ਭੈਣ ਦੇ ਗਹਿਣੇ ਬੈਂਕ ’ਚ ਗਿਰਵੀ ਰੱਖੇ ਸਨ। ਇਸ ਘਟਨਾ ਨੂੰ ਇਸੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਮਾਮਲੇ ਦੀ ਹਰ ਪਹਿਲੂ ਨੂੰ ਧਿਆਨ ’ਚ ਰਖ ਕੇ ਜਾਂਚ ਕੀਤੀ ਜਾ ਰਹੀ ਹੈ। 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement