
ਹਿੰਦੂ ਲੜਕੀ ਨਾਲ ਅਦਾਲਤ ਵਿਚ ਕੋਰਟ ਮੈਰਿਜ਼ ਕਰਨ ਜਾ ਰਹੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਇਕ ਮੁਸਲਿਮ ਨੌਜਵਾਨ ਦੀ ਗਾਜ਼ੀਆਬਾਦ ਤਹਿਸੀਲ ਵਿਚ ਕੁੱਟਮਾਰ ...
ਗਾਜ਼ੀਆਬਾਦ : ਹਿੰਦੂ ਲੜਕੀ ਨਾਲ ਅਦਾਲਤ ਵਿਚ ਕੋਰਟ ਮੈਰਿਜ਼ ਕਰਨ ਜਾ ਰਹੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਇਕ ਮੁਸਲਿਮ ਨੌਜਵਾਨ ਦੀ ਗਾਜ਼ੀਆਬਾਦ ਤਹਿਸੀਲ ਵਿਚ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਝ ਬਦਮਾਸ਼ਾਂ ਨੇ ਇਸ ਨੌਜਵਾਨ 'ਤੇ ਤਹਿਸੀਲ ਕੰਪਲੈਕਸ ਦੇ ਅੰਦਰ ਹੀ ਹਮਲਾ ਕਰ ਦਿਤਾ ਅਤੇ ਉਸ ਦੀ ਕਾਫ਼ੀ ਕੁੱਟਮਾਰ ਕੀਤੀ। ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਕਾਫ਼ੀ ਵਾਇਰਲ ਹੋ ਰਹੀ ਹੈ।
Policeਜਾਣਕਾਰੀ ਅਨੁਸਾਰ ਮੁਸਲਿਮ ਨੌਜਵਾਨ ਉਤਰ ਪ੍ਰਦੇਸ਼ ਦੇ ਬਿਜ਼ਨੌਰ ਦੀ ਰਹਿਣ ਵਾਲੀ ਇਕ ਹਿੰਦੂ ਲੜਕੀ ਨਾਲ ਵਿਆਹ ਕਰਨ ਲਈ ਮੈਰਿਜ਼ ਰਜਿਸਟਰਾਰ ਦਫ਼ਤਰ ਵਿਚ ਗਿਆ। ਹਾਲੇ ਕੋਰਟ ਮੈਰਿਜ਼ ਦੀ ਪ੍ਰੀਕਿਰਿਆ ਚੱਲ ਹੀ ਰਹੀ ਸੀ ਕਿ ਇਸੇ ਦੌਰਾਨ ਕੁੱਝ ਵਿਅਕਤੀ ਤਹਿਸੀਲ ਕੰਪਲੈਕਸ ਵਿਚ ਦਾਖ਼ਲ ਹੋਏ ਅਤੇ ਮੁਸਲਿਮ ਨੌਜਵਾਨ ਨੂੰ ਮਾਰਨਾ ਸ਼ੁਰੂ ਕਰ ਦਿਤਾ।
Muslim Youth Beaten in Court Complexਕੁੱਟਮਾਰ ਕਰ ਰਹੇ ਵਿਅਕਤੀਆਂ ਦਾ ਦੋਸ਼ ਸੀ ਕਿ ਮੁਸਲਿਮ ਵਿਅਕਤੀ ਨੇ ਹਿੰਦੂ ਲੜਕੀ ਨੂੰ ਬਹਿਲਾ ਕੇ ਆਪਣੇ ਜਾਲ ਵਿਚ ਫਸਾਇਆ ਹੈ ਅਤੇ ਹੁਣ ਉਸ ਨਾਲ ਵਿਆਹ ਕਰਨ ਜਾ ਰਿਹਾ ਹੈ। ਵੀਡੀਓ ਸਾਹਮਣੇ ਆਉਣ ਦੇ ਬਾਅਦ ਪੁਲਿਸ ਨੇ ਮਾਮਲੇ ਨੂੰ ਗਿਆਨ ਵਿਚ ਲਿਆ ਅਤੇ ਅਣਪਛਾਤੇ ਲੋਕਾਂ ਵਿਰੁਧ ਮਾਮਲਾ ਦਰਜ ਕਰਵਾਇਆ। ਐੱਸਪੀ ਸਿਟੀ ਆਕਾਸ਼ ਤੋਮਰ ਦਾ ਕਹਿਣਾ ਹੈ ਕਿ ਵਿਅਕਤੀ ਅਤੇ ਲੜਕੀ ਦੋਵੇਂ ਹੀ ਬਾਲਿਗ ਹਨ ਅਤੇ ਉਹ ਆਪਣੀ ਮਰਜ਼ੀ ਨਾਲ ਵਿਆਹ ਕਰ ਰਹੇ ਹਨ।
Policeਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੀ ਇਸ ਨੌਜਵਾਨ ਨਾਲ ਅਜਿਹਾ ਵਿਵਹਾਰ ਕੀਤਾ ਹੈ, ਉਨ੍ਹਾਂ ਦੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਿਜ਼ਨੌਰ ਦੀ ਰਹਿਣ ਵਾਲੀ ਲੜਕੀ ਅਤੇ ਮੱਧ ਪ੍ਰਦੇਸ਼ ਦਾ ਵਿਅਕਤੀ ਦੋਵੇਂ ਹੀ ਨੋਇਡਾ ਸਥਿਤ ਇਕ ਕੰਪਨੀ ਵਿਚ ਇਕੱਠੇ ਕੰਮ ਕਰਦੇ ਹਨ। ਦੋਵੇਂ ਹੀ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਕਾਫ਼ੀ ਸਮੇਂ ਤੋਂ ਇਕ ਦੂਜੇ ਨੂੰ ਪਿਆਰ ਕਰਦੇ ਹਨ।
Muslim Youth Beaten in Court Complexਇਹ ਦੋਵੇਂ ਸੋਮਵਾਰ ਨੂੰ ਤਹਿਸੀਲ ਵਿਚ ਮੈਰਿਜ ਰਜਿਸਟਰਡ ਕਰਵਾਉਣ ਪੁੱਜੇ ਸਨ। ਇਸੀ ਦੌਰਾਨ ਕਿਤੇ ਤੋਂ ਇਸ ਗੱਲ ਦੀ ਭਿਣਕ ਹੰਗਾਮਾ ਕਰਨ ਵਾਲੇ ਵਿਅਕਤੀਆਂ ਨੂੰ ਲੱਗ ਗਈ। ਜਿਸ ਦੇ ਬਾਅਦ ਵਕੀਲਾਂ ਨਾਲ ਭਰੀ ਤਹਿਸੀਲ ਵਿਚ ਮੁਸਲਿਮ ਨੌਜਵਾਨ ਦੀ ਕਾਫ਼ੀ ਕੁੱਟਮਾਰ ਕੀਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।