ਦੇਸ਼ ਵਿਚ ਕੋਰੋਨਾ ਟੀਕੇ ਦੀ ਪਰਖ ਸ਼ੁਰੂ : ਏਮਜ਼ ਵਿਚ 40 ਸਾਲਾ ਸ਼ਖ਼ਸ ਨੂੰ ਦਿਤੀ ਗਈ ਪਹਿਲੀ ਖ਼ੁਰਾਕ!
Published : Jul 24, 2020, 9:04 pm IST
Updated : Jul 24, 2020, 9:04 pm IST
SHARE ARTICLE
Corona Vaccine
Corona Vaccine

ਹਾਲੇ ਤਕ ਕੋਈ ਮਾੜਾ ਅਸਰ ਨਹੀਂ, ਸੱਤ ਦਿਨਾਂ ਤਕ ਰੱਖੀ ਜਾਵੇਗੀ ਨਜ਼ਰ

ਨਵੀਂ ਦਿੱਲੀ : ਕੋਰੋਨਾ ਵਾਇਰਸ ਰੋਕਥਾਮ ਲਈ ਭਾਰਤ ਦੇ ਪਹਿਲੇ ਦੇਸ਼ ਵਿਚ ਬਣੇ ਟੀਕੇ 'ਕੋਵੈਕਸੀਨ' ਦੀ ਮਨੁੱਖ 'ਤੇ ਕਲੀਨਿਕਲ ਪਰਖ ਦਾ ਪਹਿਲਾ ਗੇੜ ਸ਼ੁਕਰਵਾਰ ਨੂੰ ਏਮਜ਼ ਵਿਚ ਸ਼ੁਰੂ ਹੋ ਗਿਆ ਅਤੇ 30 ਤੋਂ 40 ਸਾਲ ਵਿਚਲੀ ਉਮਰ ਦੇ ਸ਼ਖ਼ਸ ਨੂੰ ਪਹਿਲਾ ਇੰਜੈਕਸ਼ਨ ਦਿਤਾ ਗਿਆ।

Corona vaccine Corona vaccine

ਏਮਜ਼ ਵਿਚ ਪਰਖ ਲਈ ਪਿਛਲੇ ਸਨਿਚਰਵਾਰ ਤੋਂ 3500 ਤੋਂ ਵੱਧ ਲੋਕ ਅਪਣਾ ਪੰਜੀਕਰਣ ਕਰਵਾ ਚੁਕੇ ਹਨ ਜਿਨ੍ਹਾਂ ਵਿਚ ਘੱਟੋ ਘੱਟ 22 ਦੀ ਸਕਰੀਨਿੰਗ ਚੱਲ ਰਹੀ ਹੈ। ਇਹ ਜਾਣਕਾਰੀ ਏਮਜ਼ ਵਿਚ ਕਮਿਊਨਿਟੀ ਇਲਾਜ ਕੇਂਦਰ ਦੇ ਪ੍ਰੋਫ਼ੈਸਰ ਅਤੇ ਮੁੱਖ ਅਧਿਐਨਕਾਰ ਡਾ . ਸੰਜੇ ਰਾਏ ਨੇ ਦਿਤੀ।

Corona vaccineCorona vaccine

ਰਾਏ ਨੇ ਦਸਿਆ, 'ਦਿੱਲੀ ਵਾਸੀ ਪਹਿਲੇ ਵਿਅਕਤੀ ਦੀ ਦੋ ਦਿਨ ਪਹਿਲਾਂ ਜਾਂਚ ਕੀਤੀ ਗਈ ਸੀ ਅਤੇ ਉਸ ਸਾਰੇ ਸਿਹਤ ਮਾਪਦੰਡ ਆਮ ਰੇਂਜ ਵਿਚ ਮਿਲੇ। ਉਸ ਨੂੰ ਕੋਈ ਬੀਮਾਰੀ ਨਹੀਂ। ਇੰਜੈਕਸ਼ਨ ਨਾਲ 0.5 ਮਿਲੀਲਿਟਰ ਦੀ ਪਹਿਲੀ ਖ਼ੁਰਾਕ ਉਸ ਨੂੰ ਦੁਪਹਿਰ 1.30 ਵਜੇ ਦਿਤੀ ਗਈ। ਹੁਣ ਤਕ ਕੋਈ ਮਾੜਾ ਅਸਰ ਨਹੀਂ ਦਿਸਿਆ। ਉਹ ਦੋ ਘੰਟਿਆਂ ਦੀ ਦੇਖਰੇਖ ਵਿਚ ਹੈ ਅਤੇ ਅਗਲੇ ਸੱਤ ਦਿਨ ਉਸ 'ਤੇ ਨਿਗਰਾਨੀ ਰੱਖੀ ਜਾਵੇਗੀ।'

Corona Vaccine Corona Vaccine

ਕਲੀਨਿਕਲ ਪਰਖ ਵਿਚ ਸ਼ਾਮਲ ਕੁੱਝ ਹੋਰ ਵਿਅਕਤੀਆਂ ਦੀ ਸਕਰੀਨਿੰਗ ਰੀਪੋਰਟ ਆਉਣ ਮਗਰੋਂ ਸਨਿਚਰਵਾਰ ਨੂੰ ਉਨ੍ਹਾਂ ਨੂੰ ਟੀਕਾ ਲਾਇਆ ਜਾਵੇਗਾ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਨੇ ਕੋਵੈਕਸੀਨ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਕਲੀਨਿਕਲ ਟਰਾਇਲ ਲਈ ਏਮਜ਼ ਸਣੇ 12 ਥਾਵਾਂ ਨੂੰ ਚੁਣਿਆ ਹੈ।

Israel defense minister naftali bennett claims we have developed coronavirus vaccinecoronavirus vaccine

ਪਹਿਲੇ ਗੇੜ ਵਿਚ 375 ਇਨਸਾਨਾਂ 'ਤੇ ਪਰਖ ਹੋਵੇਗੀ ਅਤੇ ਇਨ੍ਹਾਂ ਵਿਚ ਸੱਭ ਤੋਂ ਵੱਧ 100 ਏਮਜ਼ ਤੋਂ ਹੋਣਗੇ। ਰਾਏ ਮੁਤਾਬਕ ਦੂਜੇ ਗੇੜ ਵਿਚ ਸਾਰੀਆਂ 12 ਸੰਸਥਾਵਾਂ ਨੂੰ ਮਿਲਾ ਕੇ ਕੁਲ ਲਗਭਗ 750 ਲੋਕ ਸ਼ਾਮਲ ਹੋਣਗੇ। ਪਹਿਲੇ ਗੇੜ ਵਿਚ ਟੀਕੇ ਦੀ ਪਰਖ 18 ਤੋਂ 55 ਸਾਲ ਦੇ ਅਜਿਹੇ ਸਿਹਤਮੰਦ ਲੋਕਾਂ 'ਤੇ ਕੀਤੀ ਜਾਵੇਗੀ ਜਿਨ੍ਹਾਂ ਨੂੰ ਹੋਰ ਕੋਈ ਬੀਮਾਰੀ ਨਹੀਂ। ਏਮਜ਼ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਮੁਤਾਬਕ ਦੂਜੇ ਗੇੜ ਵਿਚ 12 ਤੋਂ 65ਸਾਲ ਦੀ ਉਮਰ ਦੇ 750 ਲੋਕਾਂ 'ਤੇ ਪਰਖ ਕੀਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement