
ਦੁਨੀਆ ਦੀਆਂ ਸਭ ਤੋਂ ਵੱਡੀਆਂ ਸ਼ਰਾਬ ਕੰਪਨੀਆਂ 'ਚੋਂ ਇਕ ਡਿਆਜਿਓ ਆਪਣੀ ਮਸ਼ਹੂਰ ਵਿਸਕੀ ਜੋਨੀ ਵਾਕਰ ਨੂੰ ਕਾਗਜ਼ ਦੀ ਬੋਤਲ 'ਚ ਪੈਕ ਕਰੇਗੀ....
ਦੁਨੀਆ ਦੀਆਂ ਸਭ ਤੋਂ ਵੱਡੀਆਂ ਸ਼ਰਾਬ ਕੰਪਨੀਆਂ 'ਚੋਂ ਇਕ ਡਿਆਜਿਓ ਆਪਣੀ ਮਸ਼ਹੂਰ ਵਿਸਕੀ ਜੋਨੀ ਵਾਕਰ ਨੂੰ ਕਾਗਜ਼ ਦੀ ਬੋਤਲ 'ਚ ਪੈਕ ਕਰੇਗੀ। ਵਾਤਾਵਰਣ ਨੂੰ ਧਿਆਨ 'ਚ ਰੱਖਦਿਆਂ ਕੰਪਨੀ ਅਗਲੇ ਸਾਲ ਤੋਂ ਇਸ ਨਵੀਂ ਪੈਕਜਿੰਗ ਦਾ ਟਰਾਇਲ ਸ਼ੁਰੂ ਕਰੇਗੀ।
Paper Bottles
ਦੋ ਸੌ ਸਾਲ ਪੁਰਾਣੀ ਵਿਸਕੀ ਜੋਨੀ ਵਾਕਰ ਨੂੰ ਅਕਸਰ ਗਲਾਸ ਦੀ ਬੋਤਲ 'ਚ ਪੈਕ ਕੀਤਾ ਜਾਂਦਾ ਹੈ ਪਰ ਕੰਪਨੀ ਹੁਣ ਕੱਚ ਤੇ ਪਲਾਸਟਿਕ ਦੀ ਵਰਤੋਂ ਘਟਾਉਣ 'ਤੇ ਜ਼ੋਰ ਦੇ ਰਹੀ ਹੈ।
Paper Bottles
ਕਾਗਜ਼ ਦੀਆਂ ਬੋਤਲਾਂ ਬਣਾਉਣ ਲਈ ਕੰਪਨੀ ਪੈਲਪੇਕਸ ਨਾਂ ਦੀ ਇੱਕ ਹੋਰ ਫਰਮ ਬਣਾਉਣ ਜਾ ਰਹੀ ਹੈ, ਜੋ ਯੂਨੀਲੀਵਰ ਤੇ ਪੈਪਸੀਕੋ ਵਰਗੇ ਬ੍ਰਾਂਡਾਂ ਲਈ ਕਾਗਜ਼ ਦੀਆਂ ਬੋਤਲਾਂ ਵੀ ਤਿਆਰ ਕਰੇਗੀ।
Paper Bottles
ਕੰਪਨੀ ਦਾ ਕਹਿਣਾ ਹੈ ਕਿ ਇਸ ਦੀ ਕਾਗਜ਼ ਦੀ ਬੋਤਲ ਵੁੱਡ ਪਲਪ ਤੋਂ ਬਣੀ ਹੋਵੇਗੀ ਤੇ 2021 'ਚ ਇਸਦੀ ਪਰਖ ਕੀਤੀ ਜਾਵੇਗੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਬੋਤਲਾਂ ਨੂੰ ਆਸਾਨੀ ਨਾਲ ਰੀਸਾਈਕਲ ਕੀਤਾ ਜਾਵੇਗਾ।
Paper Bottles
ਅੱਜ ਬਹੁਤ ਸਾਰੀਆਂ ਲਿਕੁਅਰ ਕੰਪਨੀਆਂ ਪ੍ਰਦੂਸ਼ਣ ਨੂੰ ਘਟਾਉਣ ਲਈ ਕਾਗਜ਼ ਦੀਆਂ ਬੋਤਲਾਂ ਬਣਾਉਣ 'ਤੇ ਜ਼ੋਰ ਦੇ ਰਹੀਆਂ ਹਨ। ਬੀਅਰ ਕੰਪਨੀ ਕਾਰਲਸਬਰਗ ਵੀ ਕਾਗਜ਼ ਦੀਆਂ ਬੋਤਲਾਂ ਬਣਾਉਣ ਦੀ ਤਿਆਰੀ ਕਰ ਰਹੀ ਹੈ।
Paper Bottles
ਹਾਲਾਂਕਿ, ਦੁਨੀਆ ਦੀ ਸਭ ਤੋਂ ਵੱਡੀ ਪੀਣ ਵਾਲੇ ਉਤਪਾਦਾਂ ਦੀ ਕੰਪਨੀ ਕੋਕਾ ਕੋਲਾ ਦਾ ਕਹਿਣਾ ਹੈ ਕਿ ਇਹ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਬੰਦ ਨਹੀਂ ਕਰੇਗੀ ਕਿਉਂਕਿ ਗਾਹਕ ਅਜੇ ਵੀ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।