ਅਦਾਲਤ ਦੀ ਮਾਣਹਾਨੀ ਮਾਮਲਾ : ਪ੍ਰਸ਼ਾਂਤ ਭੂਸ਼ਣ ਨੇ ਮਾਫ਼ੀ ਮੰਗਣ ਤੋਂ ਕੀਤਾ ਇਨਕਾਰ
Published : Aug 24, 2020, 9:09 pm IST
Updated : Aug 24, 2020, 9:09 pm IST
SHARE ARTICLE
Prashant Bhushan
Prashant Bhushan

ਕਿਹਾ-ਮਾਫ਼ੀ ਮੰਗਣਾ ਮੇਰਾ ਹੀ ਅਪਮਾਨ ਹੋਵੇਗਾ

ਨਵੀਂ ਦਿੱਲੀ : ਪ੍ਰਸਿੱਧ ਵਕੀਲ ਅਤੇ ਕਾਰਕੁਨ ਪ੍ਰਸ਼ਾਂਤ ਭੂਸ਼ਣ ਨੇ ਅਦਾਲਤ ਪ੍ਰਤੀ ਅਪਮਾਨਜਨਕ ਟਿਪਣੀਆਂ ਕਰਨ ਲਈ ਸੁਪਰੀਮ ਕੋਰਟ ਤੋਂ ਮਾਫ਼ੀ ਮੰਗਣ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਅਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ ਜਿਸ 'ਤੇ ਉਹ ਪੂਰੀ ਤਰ੍ਹਾਂ ਕਾਇਮ ਹਨ। ਭੂਸ਼ਣ ਨੇ ਮਾਣਹਾਨੀ ਦੇ ਮਾਮਲੇ ਵਿਚ ਦਾਖ਼ਲ ਅਪਣੇ ਪੂਰਕ ਬਿਆਨ ਵਿਚ ਕਿਹਾ ਕਿ ਪਖੰਡਪੂਰਨ ਮਾਫ਼ੀ ਯਾਚਨਾ ਮੇਰੀ ਅੰਤਰਆਤਮਾ ਅਤੇ ਇਕ ਸੰਸਥਾ ਦੇ ਅਪਮਾਨ ਬਰਾਬਰ ਹੋਵੇਗਾ।

Prashant BhushanPrashant Bhushan

ਸਿਖਰਲੀ ਅਦਾਲਤ ਨੇ ਪ੍ਰਸ਼ਾਂਤ ਨੂੰ ਟਵਿਟਰ 'ਤੇ ਕੀਤੀਆਂ ਟਿਪਣੀਆਂ ਲਈ ਅਦਾਲਤ ਦੀ ਅਪਰਾਧਕ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਹੈ। ਭੂਸ਼ਣ ਨੇ ਕਿਹਾ ਕਿ ਅਦਾਲਤ ਦੇ ਅਧਿਕਾਰੀ ਵਜੋਂ ਉਸ ਦਾ ਮੰਨਣਾ ਹੈ ਕਿ ਜਦ ਵੀ ਉਸ ਨੂੰ ਲਗਦਾ ਹੈ ਕਿ ਇਹ ਸੰਸਥਾ ਅਪਣੇ ਰੀਕਾਰਡ ਤੋਂ ਭਟਕ ਰਹੀ ਹੈ ਤਾਂ ਇਸ ਬਾਰੇ ਆਵਾਜ਼ ਚੁਕਣਾ ਉਨ੍ਹਾਂ ਦਾ ਫ਼ਰਜ਼ ਹੈ।

Court OrderCourt

ਭੂਸ਼ਣ ਨੇ ਕਿਹਾ, 'ਮੈਂ ਅਪਣੇ ਵਿਚਾਰ ਚੰਗੀ ਭਾਵਨਾ ਨਾਲ ਪ੍ਰਗਟ ਕੀਤੇ। ਨਾ ਤਾਂ ਸੁਪਰੀਮ ਕੋਰਟ ਜਾਂ ਕਿਸੇ ਮੁੱਖ ਜੱਜ ਨੂੰ ਬਦਨਾਮ ਕਰਨ ਲਈ, ਸਗੋਂ ਰਚਨਾਤਮਕ ਆਲੋਚਨਾ ਪੇਸ਼ ਕਰਨ ਲਈ ਤਾਕਿ ਸੰਵਿਧਾਨ ਪ੍ਰਤੀ ਲੋਕਾਂ ਦੇ ਅਧਿਕਾਰਾਂ ਦੇ ਰਾਖੇ ਵਜੋਂ ਅਪਣੀ ਭੂਮਿਕਾ ਤੋਂ ਇਸ ਨੂੰ ਭਟਕਣ ਤੋਂ ਰੋਕਿਆ ਜਾ ਸਕੇ।' ਉਨ੍ਹਾਂ ਕਿਹਾ ਕਿ ਮਾਫ਼ੀ ਮੰਗਣਾ ਸਿਰਫ਼ ਰਸਮ ਨਹੀਂ ਹੋ ਸਕਦੀ ਅਤੇ ਇਹ ਪੂਰੀ ਗੰਭੀਰਤਾ ਨਾਲ ਮੰਗੀ ਜਾਣੀ ਚਾਹੀਦੀ ਹੈ।

Prashant BhushanPrashant Bhushan

ਅਦਾਲਤ ਨੇ 20 ਅਗੱਸਤ ਨੂੰ ਭੂਸ਼ਣ ਨੂੰ ਕਿਹਾ ਸੀ ਕਿ ਉਹ ਅਪਣੇ ਬਗ਼ਾਵਤੀ ਬਿਆਨ 'ਤੇ ਮੁੜ ਵਿਚਾਰ ਕਰੇ ਅਤੇ ਅਦਾਲਤ ਕੋਲੋਂ ਬਿਨਾਂ ਸ਼ਰਤ ਮਾਫ਼ੀ ਮੰਗੇ। ਇਸ ਲਈ 24 ਅਗੱਸਤ ਤਕ ਦਾ ਸਮਾਂ ਦਿਤਾ ਗਿਆ ਸੀ। ਸਿਖਰਲੀ ਅਦਾਲਤ ਨੇ 14 ਅਗੱਸਤ ਨੂੰ ਭੂਸ਼ਣ ਨੂੰ ਅਦਾਲਤੀ ਮਾਣਹਾਨੀ ਦਾ ਦੋਸ਼ੀ ਕਰਾਰ ਦਿਤਾ ਸੀ।

Punjab and Haryana High Court OrderCourt 

ਅਦਾਲਤ ਨੇ ਕਿਹਾ ਸੀ ਕਿ ਇਨ੍ਹਾਂ ਟਿਪਣੀਆਂ ਨੂੰ 'ਜਨ ਹਿੱਤ ਵਿਚ ਅਦਾਲਤ ਦੀ ਕਾਰਜਸ਼ੈਲੀ ਦੀ ਸਿਹਤਮੰਦ ਆਲੋਚਨਾ ਲਈ ਕੀਤਾ ਗਿਆ' ਨਹੀਂ ਕਿਹਾ ਜਾ ਸਕਦਾ। ਇਸ ਜੁਰਮ ਲਈ ਭੂਸ਼ਣ ਨੂੰ ਛੇ ਮਹੀਨੇ ਤਕ ਦੀ ਕੈਦ ਜਾਂ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement