ਅਫ਼ਗਾਨ MP ਨੇ ਬਿਆਨਿਆ ਦਰਦ, ‘ਜਦੋਂ ਰਾਸ਼ਟਰਪਤੀ ਦੇਸ਼ ’ਚੋਂ ਭੱਜੇ ਤਾਂ ਸਾਡੀਆਂ ਉਮੀਦਾਂ ਟੁੱਟ ਗਈਆਂ’
Published : Aug 24, 2021, 2:49 pm IST
Updated : Aug 24, 2021, 2:49 pm IST
SHARE ARTICLE
Afghan MP Anarkali Kaur
Afghan MP Anarkali Kaur

ਅਫਗਾਨ ਸੰਸਦ ਮੈਂਬਰ ਅਨਾਰਕਲੀ ਕੌਰ ਨੇ ਅਫ਼ਗਾਨਿਸਤਾਨ ਦੇ ਹਾਲਾਤ ’ਤੇ ਚਿੰਤਾ ਜ਼ਾਹਿਰ ਕੀਤੀ ਹੈ।

ਨਵੀਂ ਦਿੱਲੀ: ਐਤਵਾਰ ਨੂੰ ਸੀ-17 ਗਲੋਬਲਮਾਸਟਰ ਜ਼ਰੀਏ ਅਫ਼ਗਾਨਿਸਤਾਨ ਤੋਂ ਭਾਰਤ ਪਹੁੰਚੇ 168 ਲੋਕਾਂ ਵਿਚ ਸ਼ਾਮਲ ਅਫਗਾਨ ਸੰਸਦ ਮੈਂਬਰ ਅਨਾਰਕਲੀ ਕੌਰ (Afghan MP Anarkali Kaur) ਨੇ ਅਫ਼ਗਾਨਿਸਤਾਨ ਦੇ ਹਾਲਾਤ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਉਹਨਾਂ ਦੱਸਿਆ ਕਿ, ‘ਮੇਰੇ ਪਿਤਾ ਅਤੇ ਪਰਿਵਾਰ ਨੂੰ 20 ਸਾਲ ਪਹਿਲਾਂ ਤਾਲਿਬਾਨ ਦੇ ਸ਼ਾਸਨ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਹ ਵੱਖਰਾ ਸੀ। ਹੁਣ ਤਾਲਿਬਾਨ ਮਜ਼ਬੂਤ ਹੈ ਅਤੇ ਉਹ ਸਾਨੂੰ ਉੱਥੇ ਰਹਿਣ ਦੀ ਮਨਜ਼ੂਰੀ ਨਹੀਂ ਦਿੰਦੇ’।

TalibanTaliban

ਹੋਰ ਪੜ੍ਹੋ: ਸੁਖਬੀਰ ਬਾਦਲ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ, ਕਿਸਾਨ ਲਾਉਂਦੇ ਰਹੇ ਨਾਅਰੇ

ਦੇਸ਼ ਦੇ ਉਚ ਸਦਨ ਲਈ ਚੁਣੀਆਂ ਜਾਣ ਵਾਲੀਆਂ ਗੈਰ-ਮੁਸਲਿਮ ਔਰਤਾਂ ਵਿਚ ਸ਼ਾਮਲ ਅਨਾਰਕਲੀ ਕੌਰ ਹੋਨਾਰਯਾਰ ਲਗਭਗ ਇਕ ਦਹਾਕੇ ਤੋਂ ਸੰਸਦ ਮੈਂਬਰ ਹੈ।
ਇਕ ਅਖ਼ਬਾਰ ਨਾਲ ਗੱਲ ਕਰਦਿਆਂ ਅਨਾਰਕਲੀ ਹੋਨਾਰਯਾਰ ਨੇ ਦੱਸਿਆ ਕਿ, ‘ਮੇਰੇ ਦਾਦਾ ਜੀ ਅਤੇ ਪਿਤਾ ਜੀ ਨੇ ਆਪਣਾ ਪੂਰਾ ਜੀਵਨ ਅਫਗਾਨਿਸਤਾਨ ਵਿਚ ਬਿਤਾਇਆ। ਮੇਰੇ ਪਿਤਾ ਨੇ ਇਕ ਇੰਜੀਨੀਅਰ ਵਜੋਂ ਕੰਮ ਸ਼ੁਰੂ ਕੀਤਾ ਸੀ ਅਤੇ ਫਿਰ ਉਹ ਚੋਣ ਕਮਿਸ਼ਨ ਦਾ ਹਿੱਸਾ ਰਹੇ। ਮੈਂ ਅਤੇ ਮੇਰੇ ਭੈਣ-ਭਰਾ ਨੇ ਸਰਕਾਰ ਲਈ ਕੰਮ ਕੀਤਾ’।

Taliban fighters enter Kabul, India moves to safeguard diplomats, citizensTaliban take over Afghanistan

ਹੋਰ ਪੜ੍ਹੋ: ਜਨਤਾ ਦੀ ਮਿਹਨਤ ਨਾਲ ਬਣੀ ਲੱਖਾਂ ਕਰੋੜਾਂ ਦੀ ਸੰਪਤੀ ਅਰਬਪਤੀ ਦੋਸਤਾਂ ਨੂੰ ਦੇ ਰਹੀ ਸਰਕਾਰ- ਪ੍ਰਿਯੰਕਾ ਗਾਂਧੀ

ਤਾਲਿਬਾਨ ਦੇ ਕਬਜ਼ੇ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਜਦੋਂ ਇਹ ਸਭ ਸ਼ੁਰੂ ਹੋਇਆ ਤਾਂ ਮੈਂ ਆਪਣੇ ਦੇਸ਼ ਨੂੰ ਨਾ ਛੱਡਣ ਦੀ ਸਲਾਹ ਬਣਾਈ ਪਰ ਜਲਦੀ ਹੀ ਸਭ ਕੁਝ ਬਦਲ ਗਿਆ। ਮੇਰੀ ਮਾਂ ਅਜੇ ਵੀ ਡਰੀ ਹੋਈ ਹੈ। ਉਹ ਸੋਚਦੀ ਹੈ ਕਿ ਤਾਲਿਬਾਨ ਸਾਡੇ ਕਮਰੇ ਦੇ ਬਾਹਰ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਮੈਂ ਉੱਥੋਂ ਜਾਵਾਂ। ਅਸੀਂ ਸਭ ਕੁਝ ਗੁਆ ਦਿੱਤਾ ਹੈ। ਕਾਬੁਲ ਛੱਡਣ ਤੋਂ ਕੁਝ ਦਿਨ ਪਹਿਲਾਂ ਅਫ਼ਗਾਨ ਸੰਸਦ ਅਤੇ ਉਹਨਾਂ ਦੇ ਪਰਿਵਾਰ ਨੇ ਮਹਿਸੂਸ ਕੀਤਾ ਕਿ ਉਹ ਅਫ਼ਗਾਨਿਸਤਾਨ ਵਿਚ ਰਹਿ ਸਕਦੇ ਹਨ ਅਤੇ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਉਹਨਾਂ ਨੂੰ ਬਚਾਉਣ ਦੀ ਉਡੀਕ ਕਰ ਸਕਦੇ ਹਨ। ਪਰ 15 ਅਗਸਤ ਨੂੰ ਜਦੋਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਭੱਜ ਗਏ ਤਾਂ ਪਰਿਵਾਰ ਦੀਆਂ ਸਾਰੀਆਂ ਉਮੀਦਾਂ ਟੁੱਟ ਗਈਆਂ।

Afghan MP Anarkali KaurAfghan MP Anarkali Kaur

ਹੋਰ ਪੜ੍ਹੋ: ਸੁਪਰੀਮ ਕੋਰਟ ਨੇ 5000 ਝੁੱਗੀਆਂ ਢਾਹੁਣ 'ਤੇ ਲਾਈ ਰੋਕ, ਰੇਲਵੇ ਅਤੇ ਸਰਕਾਰ ਨੂੰ ਨੋਟਿਸ ਜਾਰੀ

ਉਹਨਾਂ ਦੱਸਿਆ ਕਿ , “ਮੈਂ ਦਫਤਰ ਵਿਚ ਸੀ ਅਤੇ ਇਕ ਦਿਨ ਪਹਿਲਾਂ ਹੀ ਰਾਸ਼ਟਰਪਤੀ ਨੂੰ ਵੇਖਿਆ ਸੀ। ਮੈਂ ਸੋਚਿਆ ਕਿ ਅਸੀਂ ਕੰਮ ਕਰਨ ਜਾ ਰਹੇ ਹਾਂ ਅਤੇ ਸ਼ਾਂਤੀ ਲਈ ਵਿਰੋਧ ਕਰਾਂਗੇ।  ਜਲਦੀ ਹੀ ਦਫਤਰ ਵਿਚ ਹਰ ਕਿਸੇ ਨੂੰ ਤਾਲਿਬਾਨ ਵੱਲੋਂ ਕਾਬੁਲ ਉੱਤੇ ਕਬਜ਼ਾ ਕਰਨ ਬਾਰੇ ਫੋਨ ਆ ਰਹੇ ਸਨ। ਮੈਂ ਆਪਣੀ ਕਾਰ ਵਿਚ ਸੀ ਮੈਂ ਦੇਖਿਆ ਕਿ ਲੋਕ ਸੜਕਾਂ ਤੇ ਦੌੜ ਰਹੇ ਹਨ”।  ਅਨਾਰਕਲੀ ਹੋਨਾਰਯਾਰ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਘਰ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਗੋਲੀਆਂ ਦੀ ਆਵਾਜ਼ ਤੇਜ਼ ਹੋ ਗਈ। ਆਖਿਰਕਾਰ ਸਾਰਿਆਂ ਨੂੰ ਅਪਣੇ ਵਾਹਨ ਸੜਕ ਵਿਚਾਲੇ ਛੱਡ ਕੇ ਭੱਜਣਾ ਪਿਆ।

Afghan MP Anarkali KaurAfghan MP Anarkali Kaur

ਹੋਰ ਪੜ੍ਹੋ: ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਸਫ਼ਾਈ, ਵਿਵਾਦਤ ਬਿਆਨ ਲਈ ਮੰਗੀ ਮੁਆਫੀ

ਇਸ ਦੌਰਾਨ ਘਰ ਵਿਚ ਉਹਨਾਂ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਹਨਾਂ ਨੂੰ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਹਨ ਤੇ ਉਹ ਉਹਨਾਂ ਨੂੰ ਇੱਥੋਂ ਜਾਣ ਲਈ ਕਹਿ ਰਹੇ ਹਨ। ਉਹਨਾਂ ਦੱਸਿਆ ਕਿ 50 ਤੋਂ ਜ਼ਿਆਦਾ ਤਾਲਿਬਾਨੀ ਉਹਨਾਂ ਦੇ ਇਕ ਦੋਸਤ ਦੇ ਘਰ ਵਿਚ ਵੜ ਗਏ ਅਤੇ ਖਾਣਾ ਬਣਾਉਣ ਲਈ ਕਿਹਾ ਅਤੇ ਪਰੇਸ਼ਾਨ ਵੀ ਕੀਤਾ। ਕੁਝ ਘੰਟਿਆਂ ਬਾਅਦ ਹੀ ਖਬਰ ਆਈ ਕਿ ਰਾਸ਼ਟਰਪਤੀ ਦੇਸ਼ ਛੱਡ ਕੇ ਭੱਜ ਰਹੇ। ਉਹਨਾਂ ਦੱਸਿਆ, ‘ਸ਼ੁਰੂਆਤ ਵਿਚ ਸਾਨੂੰ ਨਹੀਂ ਪਤਾ ਸੀ ਕਿ ਉਹ (ਗਨੀ) ਕਿੱਥੇ ਸੀ, ਸਾਨੂੰ ਬਾਅਦ ਵਿਚ ਉਹਨਾਂ ਦੀ ਇਕ ਵੀਡੀਓ ਮਿਲੀ। ਮੈਨੂੰ ਨਹੀਂ ਪਤਾ ਕਿ ਕੀ ਹੋਇਆ ਪਰ ਇਸ ਨੇ ਸਾਨੂੰ ਤੋੜ ਕੇ ਰੱਖ ਦਿੱਤਾ। ਮੇਰੇ ਗੁਆਂਢੀ ਅਤੇ ਦੋਸਤ ਖਤਰੇ ਵਿਚ ਸਨ, ਉਹ ਅਜੇ ਖਤਰੇ ਵੀ ਹਨ। ਸਾਡੇ ਘਰ ਦੇ ਨੇੜੇ ਤਾਲਿਬਾਨ ਦੇ ਲੋਕ ਸਨ ਜੋ ਸਾਨੂੰ ਧਮਕਾ ਰਹੇ ਸਨ। ਅਸੀਂ ਸੋਚਿਆ ਕਿ ਅਸੀਂ ਆਪਣੇ ਅਫਗਾਨ ਦੋਸਤਾਂ ਕੋਲ ਜਾਂ ਗੁਰਦੁਆਰਾ ਸਾਹਿਬ ਵਿਚ ਰਹਿ ਸਕਦੇ ਹਾਂ ਪਰ ਅਸੀਂ ਸੁਰੱਖਿਅਤ ਨਹੀਂ ਸੀ’।

Afghan MP Anarkali KaurAfghan MP Anarkali Kaur

ਹੋਰ ਪੜ੍ਹੋ: ਬੰਗਾਲ ਦੀ ਖਾੜੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.1

ਦੱਸ ਦਈਏ ਕਿ ਅਨਾਰਕਲੀ ਕੌਰ ਦਾ ਸਿਆਸੀ ਕਰੀਅਰ ਉਦੋਂ ਸ਼ੁਰੂ ਹੋਇਆ ਜਦੋਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ 2010 ਵਿਚ ਚੋਣ ਲੜਨ ਲਈ ਕਿਹਾ ਸੀ। ਉਸ ਸਮੇਂ ਉਹ ਅਫਗਾਨਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਾਲ ਕੰਮ ਕਰਨ ਵਾਲੀ ਇਕ ਡਾਕਟਰ ਸੀ ਅਤੇ ਉਹਨਾਂ ਨੇ ਕਾਨੂੰਨ ਦੇ ਨਾਲ ਸੰਘਰਸ਼ ਵਿਚ ਔਰਤਾਂ ਅਤੇ ਪਰਿਵਾਰਾਂ ਦੀ ਮਦਦ ਲਈ ਵੱਖ-ਵੱਖ ਸੂਬਿਆਂ ਦਾ ਦੌਰਾ ਵੀ ਕੀਤਾ ਸੀ।  

Afghan MP Anarkali KaurAfghan MP Anarkali Kaur

ਹੋਰ ਪੜ੍ਹੋ: ਕਸ਼ਮੀਰ ਘਾਟੀ 'ਚ ਪਹਿਲੀ ਵਾਰ ਸ਼ੁਰੂ ਹੋਇਆ ਹਾਕੀ ਟੂਰਨਾਮੈਂਟ, 50 ਟੀਮਾਂ ਲੈ ਰਹੀਆਂ ਹਿੱਸਾ

2011 ਵਿਚ ਉਹਨਾਂ ਨੇ ਘਰੇਲੂ ਹਿੰਸਾ, ਜਬਰੀ ਵਿਆਹ ਅਤੇ ਲਿੰਗ ਭੇਦਭਾਵ ਨਾਲ ਪੀੜਤ ਔਰਤਾਂ ਦੀ ਮਦਦ ਕਰਨ ਲਈ ਯੂਨੈਸਕੋ-ਮਦਨਜੀਤ ਸਿੰਘ ਪੁਰਸਕਾਰ ਜਿੱਤਿਆ। ਇਕ ਦਹਾਕੇ ਤੱਕ ਅਨਾਰਕਲੀ ਕੌਰ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਔਰਤਾਂ ਲਈ ਨੀਤੀਆਂ ਨੂੰ ਬਦਲਣ ਅਤੇ ਸਾਰਿਆਂ ਲਈ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ  ਰਾਸ਼ਟਰਪਤੀ ਹਾਮਿਦ ਕਰਜ਼ਈ ਅਤੇ ਅਸ਼ਰਫ ਗਨੀ ਨਾਲ ਕੰਮ ਕੀਤਾ। ਹੁਣ ਉਹਨਾਂ ਨੂੰ ਆਪਣੀ ਜ਼ਿੰਦਗੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਭਵਿੱਖ ਲਈ ਉਹਨਾਂ ਕੋਲ ਕੋਈ ਯੋਜਨਾ ਨਹੀਂ ਹੈ।

Afghan MP Anarkali KaurAfghan MP Anarkali Kaur

ਹੋਰ ਪੜ੍ਹੋ: Fact Check: ਬੇਹੋਸ਼ ਹੋਏ ਸੀ ਗ੍ਰੰਥੀ ਸਿੰਘ, ਮੌਤ ਦੇ ਨਾਂਅ ਤੋਂ ਵੀਡੀਓ ਕੀਤਾ ਗਿਆ ਵਾਇਰਲ

ਉਹਨਾਂ ਕਿਹਾ, “ਮੈਂ ਘਰ ਵਾਪਸ ਪਰਤਣਾ ਚਾਹੁੰਦੀ ਹਾਂ ਅਤੇ ਸ਼ਾਂਤੀ ਨਾਲ ਰਹਿਣਾ ਚਾਹੁੰਦੀ ਹਾਂ ਪਰ ਮੈਨੂੰ ਨਹੀਂ ਪਤਾ ਕਿ ਮੈਂ ਕਦੇ ਆਪਣੇ ਦੇਸ਼ ਨੂੰ ਦੁਬਾਰਾ ਦੇਖ ਸਕਾਂਗੀ ਜਾਂ ਨਹੀਂ।” ਉਹਨਾਂ ਕਿਹਾ, “ਅਸੀਂ ਸੋਚਿਆ ਸੀ ਕਿ ਤਾਲਿਬਾਨ ਨੂੰ ਕਬਜ਼ਾ ਕਰਨ ਵਿਚ ਘੱਟੋ ਘੱਟ ਛੇ ਮਹੀਨੇ ਲੱਗਣਗੇ। ਅਸੀਂ ਸੋਚਿਆ ਕਿ ਸਾਡੇ ਕੋਲ ਸਮਾਂ ਹੈ ... ਸਾਡੇ ਕੋਲ ਯੋਜਨਾਵਾਂ ਹਨ। (ਪਰ ਮੈਂ ਗਲਤ ਸੀ)। ਉਹਨਾਂ ਨੇ ਕੁਝ ਹੀ ਦਿਨਾਂ ਵਿਚ ਕਾਰਜਕਾਰ ਸੰਭਾਲ ਲਿਆ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੇ ਕੁਝ ਨਹੀਂ ਕੀਤਾ, ਅਸੀਂ ਇਕੱਲੇ ਰਹਿ ਗਏ। ” ਉਹਨਾਂ ਕਿਹਾ ਕਿ ਮੈਂ ਜਦੋਂ ਵੀ ਅਪਣੇ ਦੋਸਤਾਂ ਬਾਰੇ ਸੋਚਦੀ ਹਾਂ ਤਾਂ ਦਿਲ ਬਹੁਤ ਦੁਖੀ ਹੁੰਦਾ ਹੈ। ਉਹਨਾਂ ਵਿਚੋਂ ਕਈਆਂ ਨੂੰ ਧਮਕਾਇਆ ਜਾ ਰਿਹਾ ਹੈ, ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਪਰ ਸਾਡੇ ਕੋਲ ਕੋਈ ਵਿਕਲਪ ਨਹੀਂ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement