
ਨਿਤਿਨ ਗਡਕਰੀ ਨੇ ਮੁੰਬਈ 'ਚ ਇਕ ਪ੍ਰੋਗਰਾਮ ਦੌਰਾਨ ਇਹ ਗੱਲਾਂ ਕਹੀਆਂ।
ਨਵੀਂ ਦਿੱਲੀ: ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਦਿੱਤਾ ਗਿਆ ਬਿਆਨ ਇਕ ਵਾਰ ਫਿਰ ਚਰਚਾ ਵਿਚ ਹੈ। ਉਹਨਾਂ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ, ''ਸਰਕਾਰ 'ਚ ਸਮੇਂ ਸਿਰ ਫੈਸਲੇ ਨਹੀਂ ਲਏ ਜਾਂਦੇ। ਨਿਤਿਨ ਗਡਕਰੀ ਨੇ ਮੁੰਬਈ 'ਚ ਇਕ ਪ੍ਰੋਗਰਾਮ ਦੌਰਾਨ ਇਹ ਗੱਲਾਂ ਕਹੀਆਂ।
ਉਹਨਾਂ ਕਿਹਾ, “ਨਿਰਮਾਣ ਵਿਚ ਸਮਾਂ ਸਭ ਤੋਂ ਮਹੱਤਵਪੂਰਣ ਚੀਜ਼ ਹੈ। ਸਮਾਂ ਸਭ ਤੋਂ ਵੱਡੀ ਪੂੰਜੀ ਹੈ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਰਕਾਰ ਸਮੇਂ ਸਿਰ ਫੈਸਲੇ ਨਹੀਂ ਲੈਂਦੀ। ਉਹਨਾਂ ਕਿਹਾ, “ਤੁਸੀਂ ਚਮਤਕਾਰ ਕਰ ਸਕਦੇ ਹੋ। ਸਾਡੇ ਕੋਲ ਸਮਰੱਥਾ ਹੈ। ਮੇਰਾ ਕਹਿਣਾ ਹੈ ਕਿ ਭਾਰਤ ਦੇ ਬੁਨਿਆਦੀ ਢਾਂਚੇ ਦਾ ਭਵਿੱਖ ਸੁਨਹਿਰੀ ਹੈ। ਸਾਨੂੰ ਦੁਨੀਆ ਅਤੇ ਭਾਰਤ ਦੀ ਚੰਗੀ ਤਕਨੀਕ, ਚੰਗੀ ਖੋਜ ਅਤੇ ਸਫਲ ਤਰੀਕਿਆਂ ਨੂੰ ਸਵੀਕਾਰ ਕਰਨਾ ਹੋਵੇਗਾ। ਸਾਡੇ ਕੋਲ ਵਿਕਲਪਿਕ ਸਰੋਤ ਹੋਣੇ ਚਾਹੀਦੇ ਹਨ ਤਾਂ ਜੋ ਅਸੀਂ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨ੍ਹਾਂ ਲਾਗਤ ਨੂੰ ਘਟਾ ਸਕੀਏ”।
ਪਿਛਲੇ ਮਹੀਨੇ ਵੀ ਨਿਤਿਨ ਗਡਕਰੀ ਦਾ ਇਕ ਬਿਆਨ ਸੁਰਖੀਆਂ ਵਿਚ ਆਇਆ ਸੀ ਜਦੋਂ ਉਹਨਾਂ ਕਿਹਾ ਸੀ ਕਿ ਅੱਜਕੱਲ੍ਹ ਸਿਆਸਤ ਸੱਤਾ ਦੀ ਰਾਜਨੀਤੀ ਬਣ ਗਈ ਹੈ। ਇਸ ਦਾ ਲੋਕਾਂ ਦੀ ਭਲਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕਈ ਵਾਰ ਲੱਗਦਾ ਹੈ ਕਿ ਸਿਆਸਤ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ। ਹਾਲ ਹੀ ਵਿਚ ਨਿਤਿਨ ਗਡਕਰੀ ਵੀ ਇਸ ਲਈ ਸੁਰਖੀਆਂ ਵਿਚ ਆਏ ਸਨ ਕਿਉਂਕਿ ਉਹਨਾਂ ਨੂੰ ਭਾਜਪਾ ਦੇ ਸੰਸਦੀ ਬੋਰਡ ਤੋਂ ਹਟਾ ਦਿੱਤਾ ਗਿਆ ਸੀ। ਇਸ ਫੈਸਲੇ ਨੂੰ ਪਾਰਟੀ ਵਿਚ ਉਹਨਾਂ ਦਾ ਕੱਦ ਘਟਣ ਵਜੋਂ ਦੇਖਿਆ ਜਾ ਰਿਹਾ ਸੀ।