ਮਨਾਲੀ `ਚ ਹੜ੍ਹ ਨੇ ਮਚਾਈ ਤਬਾਹੀ, ਕਈ ਵਾਹਨ ਰੁੜ੍ਹੇ ਪਾਣੀ `ਚ 
Published : Sep 24, 2018, 11:57 am IST
Updated : Sep 24, 2018, 11:58 am IST
SHARE ARTICLE
Manali Flood
Manali Flood

 ਮਨਾਲੀ ਵੋਲਵੋ ਬਸ ਸਟੈਂਡ ਤੋਂ ਬਿਆਸ ਨਦੀ ਵਿਚ ਇੱਕ ਵੋਲਵੋ ਬਸ ਐਤਵਾਰ ਨੂੰ ਪਾਣੀ `ਚ ਰੁੜ੍ਹ ਗਈ।

ਮਨਾਲੀ :  ਮਨਾਲੀ ਵੋਲਵੋ ਬਸ ਸਟੈਂਡ ਤੋਂ ਬਿਆਸ ਨਦੀ ਵਿਚ ਇੱਕ ਵੋਲਵੋ ਬਸ ਐਤਵਾਰ ਨੂੰ ਪਾਣੀ `ਚ ਰੁੜ੍ਹ ਗਈ।ਤੁਹਾਨੂੰ ਦਸ ਦਈਏ ਕਿ ਪਿਛਲੇ 2 ਦਿਨਾਂ ਤੋਂ ਖ਼ਰਾਬ ਮੌਸਮ  ਦੇ ਚਲਦੇ ਬਿਆਸ ਨਦੀ ਦਾ ਜਲਸਤਰ ਲਗਾਤਾਰ ਵੱਧ ਰਿਹਾ ਸੀ ਅਤੇ ਇਸ ਵਿਚ ਇੱਥੇ ਦੇ ਵੋਲਵੋ ਬਸ ਸਟੈਂਡ 'ਤੇ ਖੜੀ ਆਈਸ ਐਂਜਲ ਟਰੈਵਲ ਏਜੰਸੀ ਦੀ ਬਸ ਬਿਆਸ ਨਦੀ ਵਿਚ ਆਏ ਹੜ੍ਹ ਦੀ ਚਪੇਟ ਵਿਚ ਆ ਗਈ ਅਤੇ ਵਖਦੇ ਹੀ ਵੇਖਦੇ ਪਾਣੀ `ਚ ਰੁੜ੍ਹ ਗਈ।

ਇਸ ਮੌਕੇ ਮਨਾਲੀ ਵੋਲਵੋ ਬਸ ਐਸੋਸੀਏਸ਼ਨ ਦੀ ਪ੍ਰਧਾਨ ਲਾਜਬੰਤੀ ਨੇ ਦੱਸਿਆ ਕਿ ਬਸ ਪਿਛਲੇ ਕੁਝ ਦਿਨਾਂ ਤੋਂ ਇੱਥੇ ਖੜੀ ਸੀ,  ਜਿਸ ਵਿਚ ਕੁੱਝ ਤਕਨੀਕੀ ਖਰਾਬੀ ਵੀ ਸੀ , ਅਜਿਹੇ ਵਿਚ ਜਦੋਂ ਤੱਕ ਬਸ ਦੇ ਚਾਲਕ - ਡਰਾਈਵਾਰ ਉਸ ਨੂੰ ਸਟਾਰਟ ਕਰ ਪਾਉਂਦੇ ਉਸ ਤੋਂ ਪਹਿਲਾਂ ਹੀ ਬਿਆਸ ਨਦੀ ਦੇ ਪਾਣੀ ਦੀ ਚਪੇਟ ਵਿਚ ਬਸ ਆ ਗਈ ਅਤੇ ਰੁੜ੍ਹ ਗਈ ,  

ਉਥੇ ਹੀ ਬਾਸ਼ਿੰਗ ਟਰੱਕ ਯੂਨੀਅਨ ਦੇ ਦਫ਼ਤਰ ਦਾ ਇੱਕ ਟਰੱਕ ਵੀ ਨਦੀ ਦੀ ਚਪੇਟ ਵਿਚ ਆ ਕੇ ਰੁੜ੍ਹ ਗਿਆ। ਇਸ ਮਾਮਲੇ ਤੋਂ ਬਾਅਦ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ 'ਤੇ ਲੋਕਾਂ ਨੂੰ ਨਦੀਆਂ, ਨਾਲਿਆਂ ਦੇ ਕੋਲ ਰਹਿਣ ਵਾਲੇ ਲੋਕਾਂ ਨੂੰ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਮੀਂਹ ਕਾਰਨ ਸੜਕਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ ਤੇ ਆਮ ਜਨ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਣ ਦੇ ਨਾਲ ਨਾਲ ਕਿਸਾਨਾਂ ਦੀਆਂ ਫ਼ਸਲਾਂ ਵੀ ਨੁਕਸਾਨੀਆਂ ਗਈਆਂ ਨੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement