
ਰੀਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ
ਨਵੀਂ ਦਿੱਲੀ : ਮੰਗਲਵਾਰ ਸ਼ਾਮ 4.30 ਵਜੇ ਆਏ ਭੂਚਾਲ ਦੇ ਝਟਕਿਆਂ ਨਾਲ ਪਾਕਿਸਤਾਨ ਤੋਂ ਲੈ ਕੇ ਪੰਜਾਬ ਸਮੇਤ ਉੱਤਰ ਭਾਰਤ ਦੀ ਧਰਤੀ ਹਿੱਲ ਗਈ। ਦਿੱਲੀ-ਐਨਸੀਆਰ ਸਮੇਤ ਉਤਰ ਭਾਰਤ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਕਾਰਨ ਲੋਕ ਇਕਦਮ ਘਰਾਂ ਵਿਚ ਬਾਹਰ ਨਿਕਲ ਗਏ। ਕਸ਼ਮੀਰ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਮਕਬੂਜ਼ਾ ਕਸ਼ਮੀਰ ਦੇ ਮੀਰਪੁਰ ਤੋਂ 15 ਕਿਲੋਮੀਟਰ ਦੂਰ ਪੈਂਦੇ ਜਾਤਲਾਂ ਇਲਾਕੇ ਵਿਚ ਸੀ।
Earthquake felt in Delhi-NCR, Kashmir, North India
ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 5.8 ਮਾਪੀ ਗਈ ਹੈ। ਭਾਰਤ ਵਿਚ ਪਾਕਿਸਤਾਨ ਨਾਲ ਲੱਗੇ ਜੰਮੂ ਕਸ਼ਮੀਰ ਵਿਚ ਭੂਚਾਲ ਦਾ ਸੱਭ ਤੋਂ ਜ਼ਿਆਦਾ ਅਸਰ ਰਿਹਾ। ਪਾਕਿਸਤਾਨ ਵਿਚ ਕਈ ਥਾਈਂ ਸੜਕਾਂ ਟੁੱਟ ਗਈਆਂ ਅਤੇ ਗੱਡੀਆਂ ਪਲਟ ਗਈਆਂ। ਖ਼ਬਰਾਂ ਮੁਤਾਬਕ ਕਈ ਮਕਾਨ ਵੀ ਡਿੱਗ ਗਏ। ਪੰਜ ਜਣਿਆਂ ਦੀ ਮੌਤ ਦੀ ਵੀ ਖ਼ਬਰ ਹੈ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਡੂੰਘਾਈ ਵਿਚ ਸੀ।
Earthquake felt in Delhi-NCR, Kashmir, North India
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਸਮੇਤ ਕਈ ਉੱਤਰੀ ਸ਼ਹਿਰਾਂ ਵਿਚ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਮਕਬੂਜ਼ਾ ਕਸ਼ਮੀਰ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਵਿਗਿਆਨ ਮੰਤਰੀ ਫ਼ਵਾਦ ਚੌਧਰੀ ਨੇ ਦਸਿਆ ਕਿ ਭੂਚਾਲ ਦੀ ਤੀਬਰਤਾ 7.1 ਸੀ।
Earthquake felt in Delhi-NCR, Kashmir, North India
ਪ੍ਰਤੱਖਦਰਸ਼ੀਆਂਨੇ ਦਸਿਆ ਕਿ ਭੂਚਾਲ ਦਾ ਝਟਕਾ ਜ਼ੋਰਦਾਰ ਸੀ ਅਤੇ ਲੋਕ ਦਹਿਸ਼ਤ ਵਿਚ ਇਮਾਰਤਾਂ ਵਿਚੋਂ ਬਾਹਰ ਨਿਕਲ ਆਏ। ਅਧਿਕਾਰੀਆਂ ਨੇ ਦਸਿਆ ਕਿ ਮਕਬੂਜ਼ਾ ਕਸ਼ਮੀਰ ਦੇ ਮੀਰਪੁਰ ਵਿਚ ਭੂਚਾਲ ਕਾਰਨ ਇਮਾਰਤ ਡਿੱਗ ਗਈ ਜਿਸ ਵਿਚ ਔਰਤ ਦੱਬ ਗਈ। ਔਰਤਾਂ ਅਤੇ ਬੱਚਿਆਂ ਸਮੇਤ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲਾਂ ਵਿਚ ਲਿਜਾਇਆ ਗਿਆ ਹੈ। ਇਹ ਇਲਾਕਾ ਭੂਚਾਲ ਕਾਰਨ ਸੱਭ ਤੋਂ ਪ੍ਰਭਾਵਤ ਰਿਹਾ। ਇਥੇ ਮਸਜਿਦ ਦਾ ਵੱਡਾ ਹਿੱਸਾ ਢਹਿ ਗਿਆ। ਹਸਪਤਾਲਾਂ ਵਿਚ ਐਮਰਜੈਂਸੀ ਐਲਾਨ ਦਿਤੀ ਗਈ ਹੈ।