ਰੇਲਗੱਡੀ ਨਾਲ ਕੱਟ ਕੇ 11 ਗਾਵਾਂ ਦੀ ਮੌਤ, ਪਸ਼ੂਪ੍ਰੇਮੀਆਂ ਵਿਚ ਗੁੱਸਾ
Published : Oct 24, 2018, 12:40 pm IST
Updated : Oct 24, 2018, 12:40 pm IST
SHARE ARTICLE
Goods Train
Goods Train

ਭੜੂਚ-ਦਹੇਜ਼ ਵਿਚ ਦੌੜਨ ਵਾਲੀ ਮਾਲ ਗੱਡੀ ਦੀ ਚਪੇਟ ਵਿਚ ਆਉਣ ਨਾਲ 11 ਗਾਵਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮੰਗਲਵਾਰ ਸ਼ਾਮ ਦਹੇਜ ਜੀਆਈਡੀਸੀ ਦੇ ਕੋਲ ਵਾਪਰਿਆ।

ਅਹਿਮਦਾਬਾਦ, ( ਪੀਟੀਆਈ ) : ਭੜੂਚ-ਦਹੇਜ਼ ਵਿਚ ਦੌੜਨ ਵਾਲੀ ਮਾਲ ਗੱਡੀ ਦੀ ਚਪੇਟ ਵਿਚ ਆਉਣ ਨਾਲ 11 ਗਾਵਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮੰਗਲਵਾਰ ਸ਼ਾਮ ਦਹੇਜ ਜੀਆਈਡੀਸੀ ਦੇ ਕੋਲ ਵਾਪਰਿਆ। ਇਸ ਨਾਲ ਪਸ਼ੂ ਪ੍ਰੇਮੀਆਂ ਵਿਚ ਗੁੱਸਾ ਫੈਲ ਗਿਆ ਹੈ। ਭੜੂਚ ਤੋਂ ਦਹੇਜ ਆ ਰਹੀ ਮਾਲ ਗੱਡੀ ਜੀਆਈਡੀਸੀ ਖੇਤਰ ਵਿਚ ਸਥਿਤ ਇਨਕੋਫਿਲ ਅਤੇ ਏਸ਼ੀਅਨ ਪੁਆਇੰਟ ਦੇ ਵਿਚੋਂ ਲੰਘ ਰਹੀ ਸੀ ਤਾਂ ਉਸ ਵੇਲੇ

ਅਚਾਨਕ 11 ਗਾਵਾਂ ਆ ਗਈਆਂ। ਚਾਲਕ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਮਾਲ ਗੱਡੀ ਦੇ ਹੇਠਾਂ ਆਉਣ ਨਾਲ 11 ਗਾਵਾਂ ਦੀ ਮੌਤ ਹੋ ਗਈ। ਹਾਦਸੇ ਪ੍ਰਤੀ ਦਹੇਜ ਦੇ ਸਰਪੰਚ ਜੈਦੀਪ ਸਿੰਘ ਰਾਮ ਸਿੱਘ ਰਾਣਾ ਨੇ ਦੁਖ ਪ੍ਰਗਟ ਕੀਤਾ। ਉਨਾਂ ਕਿਹਾ ਕਿ ਹਰ ਰੋਜ ਗਾਵਾਂ ਰੇਲਵੇ ਪਟੜੀ ਦੇ ਉਸ ਪਾਰ ਚਰਨ ਲਈ ਜਾਂਦੀਆਂ ਹਨ। ਹਾਦਸੇ ਨੂੰ ਲੈ ਕੇ ਪਸ਼ੂਪ੍ਰੇਮੀਆਂ ਵਿਚ ਗੁੱਸਾ ਹੈ। ਦਹੇਜ ਪੁਲਿਸ ਥਾਣੇ ਵਿਚ ਇਸ ਸਬੰਧੀ ਸ਼ਿਕਾਇਤ ਦਰਜ਼ ਕਰਵਾਈ ਗਈ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement