
ਪਰਾਲੀ ਸਾੜਨ ਦੀਆਂ ਘਟਨਾਵਾਂ ਵਧ ਕੇ 1,318 ਹੋ ਗਈਆਂ ਹਨ, ਜੋ ਇਸ ਸੀਜ਼ਨ ਦੀਆਂ ਹੁਣ ਤੱਕ ਦੀਆਂ ਸਭ ਤੋਂ ਵੱਧ ਘਟਨਾਵਾਂ ਹਨ।
ਨਵੀਂ ਦਿੱਲੀ - ਸੋਮਵਾਰ ਸਵੇਰੇ ਦਿੱਲੀ ਦੀ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ਦੇ ਨੇੜੇ ਪਹੁੰਚ ਗਈ। ਪ੍ਰਤੀਕੂਲ ਮੌਸਮ ਨੇ ਪ੍ਰਦੂਸ਼ਕਾਂ ਨੂੰ ਇਕੱਠਾ ਕਰਨ ਵਿਚ ਮਦਦ ਕੀਤੀ, ਜਦੋਂ ਕਿ ਪਟਾਕਿਆਂ ਅਤੇ ਪਰਾਲੀ ਸਾੜਨ ਤੋਂ ਨਿਕਲਣ ਵਾਲੇ ਨਿਕਾਸ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ। ਐਤਵਾਰ ਸਵੇਰੇ ਦਿੱਲੀ ਵਿਚ 24 ਘੰਟੇ ਦਾ ਔਸਤ ਏਅਰ ਕੁਆਲਿਟੀ ਇੰਡੈਕਸ (AQI) 259 ਰਿਹਾ, ਜੋ ਸੱਤ ਸਾਲਾਂ ਵਿਚ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਰਿਕਾਰਡ ਕੀਤਾ ਗਿਆ ਸਭ ਤੋਂ ਘੱਟ AQI ਹੈ।
ਹਾਲਾਂਕਿ, ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿਚ, ਪਟਾਕੇ ਚਲਾਉਣ ਕਾਰਨ ਤਾਪਮਾਨ ਅਤੇ ਹਵਾ ਦੀ ਗਤੀ ਵਿਚ ਗਿਰਾਵਟ ਦੇ ਨਾਲ ਰਾਤ ਦੇ ਸਮੇਂ ਪ੍ਰਦੂਸ਼ਣ ਦਾ ਪੱਧਰ ਵੱਧ ਗਿਆ।
ਪਰਾਲੀ ਸਾੜਨ ਦੀਆਂ ਘਟਨਾਵਾਂ ਵਧ ਕੇ 1,318 ਹੋ ਗਈਆਂ ਹਨ, ਜੋ ਇਸ ਸੀਜ਼ਨ ਦੀਆਂ ਹੁਣ ਤੱਕ ਦੀਆਂ ਸਭ ਤੋਂ ਵੱਧ ਘਟਨਾਵਾਂ ਹਨ। ਸੋਮਵਾਰ ਸਵੇਰੇ 6 ਵਜੇ ਦਿੱਲੀ ਵਿਚ AQI 298 ਦਰਜ ਕੀਤਾ ਗਿਆ। ਸ਼ਹਿਰ ਦੇ 35 ਨਿਗਰਾਨੀ ਕੇਂਦਰਾਂ ਵਿਚੋਂ, 19 ਨੇ ਹਵਾ ਦੀ ਗੁਣਵੱਤਾ ਨੂੰ "ਬਹੁਤ ਮਾੜੀ" ਸ਼੍ਰੇਣੀ ਵਿਚ ਦਰਜ ਕੀਤਾ ਜਦੋਂ ਕਿ ਆਨੰਦ ਵਿਹਾਰ ਕੇਂਦਰ ਵਿਚ ਪ੍ਰਦੂਸ਼ਣ ਦਾ "ਗੰਭੀਰ" ਪੱਧਰ ਦਰਜ ਕੀਤਾ ਗਿਆ।
ਗੁਆਂਢੀ ਸ਼ਹਿਰਾਂ ਗਾਜ਼ੀਆਬਾਦ (300), ਨੋਇਡਾ (299), ਗ੍ਰੇਟਰ ਨੋਇਡਾ (282), ਗੁਰੂਗ੍ਰਾਮ (249) ਅਤੇ ਫਰੀਦਾਬਾਦ (248) ਵਿਚ ਹਵਾ ਦੀ ਗੁਣਵੱਤਾ ਮਾੜੀ ਸ਼੍ਰੇਣੀ ਵਿਚ ਦਰਜ ਕੀਤੀ ਗਈ। ਜ਼ੀਰੋ ਅਤੇ 50 ਦੇ ਵਿਚਕਾਰ AQI ਨੂੰ "ਚੰਗਾ", 51 ਤੋਂ 100 "ਤਸੱਲੀਬਖਸ਼", 101 ਤੋਂ 200 "ਮੱਧਮ", 200 ਤੋਂ 300 "ਮਾੜਾ", 301 ਤੋਂ 400 "ਬਹੁਤ ਮਾੜਾ" ਅਤੇ 401 ਤੋਂ 500 "ਗੰਭੀਰ" ਮੰਨਿਆ ਜਾਂਦਾ ਹੈ।" ਮੰਨਿਆ ਜਾਂਦਾ ਹੈ।
ਕੇਂਦਰੀ ਭੂ-ਵਿਗਿਆਨ ਮੰਤਰਾਲੇ ਦੇ ਅਧੀਨ ਇੱਕ ਪੂਰਵ ਅਨੁਮਾਨ ਏਜੰਸੀ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਰਿਸਰਚ ਸਿਸਟਮ (SAFAR) ਨੇ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਸੋਮਵਾਰ ਸਵੇਰੇ ਹੌਲੀ ਹਵਾ ਅਤੇ ਹਵਾ ਵਿਚ ਪ੍ਰਦੂਸ਼ਕਾਂ ਦੇ ਇਕੱਠੇ ਹੋਣ ਕਾਰਨ ਹਵਾ ਦੀ ਗੁਣਵੱਤਾ "ਬਹੁਤ ਖਰਾਬ" ਸੀ।
ਉਹਨਾਂ ਨੇ ਕਿਹਾ ਸੀ ਕਿ ਜੇਕਰ ਪਟਾਕੇ ਨਾ ਚਲਾਏ ਗਏ ਤਾਂ ਹਵਾ ਦੀ ਗੁਣਵੱਤਾ "ਬਹੁਤ ਖਰਾਬ" ਸ਼੍ਰੇਣੀ ਵਿਚ ਰਹੇਗੀ। ਜੇਕਰ ਪਿਛਲੇ ਸਾਲ ਵਾਂਗ ਪਟਾਕੇ ਚਲਾਏ ਜਾਂਦੇ ਹਨ, ਤਾਂ ਦੀਵਾਲੀ ਦੀ ਰਾਤ ਨੂੰ ਹਵਾ ਦੀ ਗੁਣਵੱਤਾ "ਗੰਭੀਰ" ਸ਼੍ਰੇਣੀ ਵਿਚ ਆ ਸਕਦੀ ਹੈ ਅਤੇ ਅਗਲੇ ਦਿਨ ਵੀ ਖ਼ਤਰੇ ਦੀ ਸ਼੍ਰੇਣੀ ਵਿਚ ਰਹਿ ਸਕਦੀ ਹੈ।
ਸੋਮਵਾਰ ਨੂੰ ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਹਵਾ ਦੀ ਰਫ਼ਤਾਰ ਧੀਮੀ ਹੋਣ ਕਾਰਨ ਦਿੱਲੀ ਵਿਚ ਪੀਐਮ 2.5 ਪ੍ਰਦੂਸ਼ਣ ਵਿਚ ਪਰਾਲੀ ਸਾੜਨ ਦਾ ਯੋਗਦਾਨ ਘੱਟ (5 ਫੀਸਦੀ ਤੱਕ) ਰਿਹਾ ਹੈ ਪਰ ਸੋਮਵਾਰ ਨੂੰ ਇਸ ਦੇ ਅੱਠ ਫੀਸਦੀ ਤੱਕ ਵਧਣ ਦੀ ਸੰਭਾਵਨਾ ਹੈ। ਸਫਰ ਦੇ ਫਾਊਂਡਰ ਪ੍ਰੋਜੈਕਟ ਡਾਇਰੈਕਟਰ ਗੁਫਰਾਨ ਬੇਗ ਨੇ ਕਿਹਾ, ''ਹਾਲਾਂਕਿ ਸੋਮਵਾਰ ਦੁਪਹਿਰ ਤੋਂ ਹਵਾ ਦੀ ਦਿਸ਼ਾ ਅਤੇ ਗਤੀ ਹਵਾ ਪ੍ਰਦੂਸ਼ਣ ਲਈ ਬਹੁਤ ਅਨੁਕੂਲ ਹੋਣ ਦੀ ਸੰਭਾਵਨਾ ਹੈ।
ਇਸ ਨਾਲ 25 ਅਕਤੂਬਰ ਤੱਕ ਦਿੱਲੀ ਦੇ PM2.5 ਪ੍ਰਦੂਸ਼ਣ ਵਿਚ ਪਰਾਲੀ ਸਾੜਨ ਦੀ ਹਿੱਸੇਦਾਰੀ 15-18 ਫ਼ੀਸਦੀ ਹੋ ਜਾਵੇਗੀ ਅਤੇ ਹਵਾ ਦੀ ਗੁਣਵੱਤਾ ਨੂੰ 'ਗੰਭੀਰ' ਸ਼੍ਰੇਣੀ ਵਿਚ ਪਾ ਦਿੱਤਾ ਜਾਵੇਗਾ। ਭਾਰਤੀ ਖੇਤੀ ਖੋਜ ਸੰਸਥਾਨ ਨੇ ਐਤਵਾਰ ਸ਼ਾਮ ਨੂੰ ਪੰਜਾਬ ਵਿਚ ਪਰਾਲੀ ਸਾੜਨ ਦੀਆਂ 902, ਹਰਿਆਣਾ ਵਿਚ 217 ਅਤੇ ਉੱਤਰ ਪ੍ਰਦੇਸ਼ ਵਿੱਚ 109 ਘਟਨਾਵਾਂ ਦਰਜ ਕੀਤੀਆਂ।