
ਦੇਸ਼ ਧ੍ਰੋਹ ਦੇ ਕੇਸ 'ਚ ਜ਼ਮਾਨਤ 'ਤੇ ਸੀ ਮੁਲਜ਼ਮ
ਸੋਨੀਪਤ: ਸੀਐਮ ਫਲਾਇੰਗ ਨੇ ਹਰਿਆਣਾ ਦੇ ਸੋਨੀਪਤ ਵਿਚ ਇਕ ਗੈਰ-ਕਾਨੂੰਨੀ ਟੈਲੀਫੋਨ ਐਕਸਚੇਂਜ 'ਤੇ ਛਾਪਾ ਮਾਰ ਕੇ ਉਸ ਦਾ ਪਰਦਾਫਾਸ਼ ਕੀਤਾ ਹੈ। ਪਤਾ ਲੱਗਿਆ ਹੈ ਕਿ ਇਸ ਟੈਲੀਫੋਨ ਐਕਸਚੇਂਜ ਨੂੰ ਵਿਕਾਸ ਵਰਮਾ ਉਰਫ਼ ਵਿਕਾਸ ਮੁਹੰਮਦ ਵਾਸੀ ਪਿੰਡ ਭੈਂਸਵਾਲ ਚਲਾ ਰਿਹਾ ਸੀ। ਉਸ ਵਿਰੁਧ ਪਹਿਲਾਂ ਹੀ ਦੇਸ਼ਧ੍ਰੋਹ ਦਾ ਕੇਸ ਚੱਲ ਰਿਹਾ ਹੈ। ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਸੀ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਸ ਐਕਸਚੇਂਜ ਦੇ ਦੇਸ਼ ਵਿਰੋਧੀ ਸੰਗਠਨਾਂ ਨਾਲ ਸਬੰਧ ਹਨ।
ਇਹ ਵੀ ਪੜ੍ਹੋ: ਮਾਮਲਾ ਬਰਾਤ ਦੇ ਖਾਣੇ ਵਿਚ ਕੀੜਾ ਮਿਲਣ ਦਾ: ਨਿੱਜੀ ਹੋਟਲ ਨੂੰ ਕਲੀਨ ਚਿੱਟ
ਜਾਣਕਾਰੀ ਅਨੁਸਾਰ ਸੀਐਮ ਫਲਾਇੰਗ ਨੇ ਟੈਲੀਫੋਨ ਕੰਪਨੀ ਦੇ ਮੁਲਾਜ਼ਮਾਂ ਨਾਲ ਮਿਲ ਕੇ ਸੈਕਟਰ-33 ਸਥਿਤ ਸੁਪਰਮੈਕਸ ਸੁਸਾਇਟੀ ਦੇ ਇਕ ਫਲੈਟ ਵਿੱਚ ਛਾਪਾ ਮਾਰਿਆ। ਇਥੇ ਇਕ ਗੈਰ-ਕਾਨੂੰਨੀ ਟੈਲੀਫੋਨ ਐਕਸਚੇਂਜ ਚੱਲਦਾ ਪਾਇਆ ਗਿਆ। ਟੀਮ ਨੇ ਉਥੋਂ ਵਿਕਾਸ ਵਰਮਾ ਉਰਫ ਵਿਕਾਸ ਮੁਹੰਮਦ ਨੂੰ ਗ੍ਰਿਫਤਾਰ ਕੀਤਾ ਹੈ। ਮੌਕੇ ਤੋਂ ਟੀਮ ਨੇ ਇਕ ਮਸ਼ੀਨ, ਲੈਪਟਾਪ, ਦੋ ਸੈੱਟਅੱਪ ਬਾਕਸ, ਇਨ੍ਹਾਂ ਵਿਚ ਲੱਗੇ 38 ਸਿਮ ਅਤੇ 36 ਵੱਖ-ਵੱਖ ਸਿਮ ਬਰਾਮਦ ਕੀਤੇ।
ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ : ਕਈ ਸੀਟਾਂ ’ਤੇ ਭਾਜਪਾ ਅਤੇ ਕਾਂਗਰਸ ਨੇ ਰਿਸ਼ਤੇਦਾਰਾਂ ਨੂੰ ਹੀ ਉਤਾਰਿਆ ਇਕ-ਦੂਜੇ ਵਿਰੁਧ
ਦਸਿਆ ਜਾ ਰਿਹਾ ਹੈ ਕਿ ਵਿਕਾਸ ਮੱਧ ਪੂਰਬ ਦੇ ਦੇਸ਼ਾਂ ਤੋਂ ਕਾਲਾਂ ਨੂੰ ਸਿੱਧੇ ਫਾਰਵਰਡ ਕਰਦਾ ਸੀ। ਉਹ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਕਾਲਾਂ ਨੂੰ ਫਾਰਵਰਡ ਕਰ ਸਕਦਾ ਹੈ। ਪੁਲਿਸ ਨੂੰ ਉਸ 'ਤੇ ਸ਼ੱਕ ਹੈ ਕਿ ਉਹ ਵਿਦੇਸ਼ੀਆਂ ਨਾਲ ਗੱਲਬਾਤ ਕਰਨ ਵਾਲੇ ਲੋਕਾਂ ਨੂੰ ਅਤਿਵਾਦ, ਸ਼ੱਕੀ ਗਤੀਵਿਧੀਆਂ ਅਤੇ ਦੇਸ਼ਧ੍ਰੋਹ ਵਿਚ ਸ਼ਾਮਲ ਕਰ ਰਿਹਾ ਹੈ। ਉਸ ਕੋਲੋਂ ਪੁਛਗਿਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦਾ ਸਰਕਾਰ 'ਤੇ ਨਿਸ਼ਾਨਾ, ਕਿਹਾ- SYL ਵਿਵਾਦ ਪੰਜਾਬ ਦੇ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਸ਼ੁਰੂ ਕੀਤਾ ਗਿਆ
ਸੀਐਮ ਫਲਾਇੰਗ ਦੇ ਡੀਐਸਪੀ ਅਜੀਤ ਸਿੰਘ ਨੇ ਦਸਿਆ ਕਿ ਸੂਚਨਾ ਮਿਲੀ ਸੀ ਕਿ ਸੋਨੀਪਤ ਵਿਚ ਅੰਤਰਰਾਸ਼ਟਰੀ ਕਾਲਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਅਤੇ ਵਿਦੇਸ਼ਾਂ ਵਿਚ ਟਰਾਂਸਫਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਛਾਪੇਮਾਰੀ ਕੀਤੀ ਗਈ। ਗ੍ਰਿਫਤਾਰ ਵਿਕਾਸ ਵਰਮਾ ਵਿਰੁਧ ਪਹਿਲਾਂ ਹੀ ਦੇਸ਼ਧ੍ਰੋਹ ਦਾ ਮਾਮਲਾ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਕਾਂਗੋ: ਕਿਸ਼ਤੀ ਵਿਚ ਅੱਗ ਲੱਗਣ ਕਾਰਨ ਘੱਟੋ ਘੱਟ 16 ਲੋਕਾਂ ਦੀ ਮੌਤ
ਖ਼ਬਰਾਂ ਅਨੁਸਾਰ ਵਿਕਾਸ ਦੁਬਈ ਦੇ ਰਾਸਤੇ ਪਾਕਿਸਤਾਨ ਗਿਆ ਸੀ ਅਤੇ ਉਸ ਨੇ ਧਰਮ ਤਬਦੀਲੀ ਕਰ ਕੇ ਕਰਾਚੀ ਦੀ ਮਹਿਲਾ ਨਾਲ ਵਿਆਹ ਕਰਵਾਇਆ ਸੀ। ਉਸ ਦੀ ਗ੍ਰਿਫ਼ਤਾਰੀ ਲਈ ਇੰਟਰਪੋਲ ਤੋਂ ਮਦਦ ਮੰਗੀ ਗਈ ਸੀ ਅਤੇ ਲੁੱਟ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ। ਉਸ ਨੂੰ 22 ਦਸੰਬਰ 2020 ਨੂੰ ਦਿੱਲੀ ਏਅਰਪੋਰਟ ਤੋਂ ਕਾਬੂ ਕੀਤਾ ਗਿਆ ਸੀ। ਪਾਕਿਸਤਾਨ ਜਾ ਕੇ ਉਹ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ ਦਾ ਮੈਂਬਰ ਬਣ ਗਿਆ ਸੀ ਅਤੇ ਉਸ ਸੰਗਠਨ ਦੇ ਲੋਕਾਂ ਦੀ ਗੈਰ-ਕਾਨੂੰਨੀ ਐਕਸਚੇਂਜ ਜ਼ਰੀਏ ਗੱਲ ਕਰਵਾਉਂਦਾ। ਜ਼ਮਾਨਤ ਮਿਲਣ ਤੋਂ ਬਾਅਦ ਉਸ ਨੇ ਫਿਰ ਅਪਣਾ ਕੰਮ ਚਾਲੂ ਕਰ ਲਿਆ।