
ਜਦ ਔਰਤ ਉਸ ਨੂੰ ਮਿਲਣ ਪਹੁੰਚੀ ਤਾਂ ਸਬ ਇੰਸਪੈਕਟਰ ਉਸ ਨੂੰ ਕਲਿਆਣ ਸ਼ਹਿਰ ਸਥਿਤ ਇਕ ਗੈਸਟ ਹਾਊਸ ਵਿਖੇ ਲੈ ਗਿਆ ਅਤੇ ਕਥਿਤ ਤੌਰ ਤੇ ਉਸ ਨਾਲ ਕੁਕਰਮ ਕੀਤਾ।
ਮਹਾਰਾਸ਼ਟਰਾ, ( ਪੀਟੀਆਈ ) : ਠਾਣੇ ਜਿਲ੍ਹੇ ਵਿਚ ਰੋਹਨ ਗੋਂਜਾਰੀ ਨਾਮ ਦੇ ਇਕ ਪੁਲਿਸ ਅਧਿਕਾਰੀ ਵੱਲੋਂ ਕਥਿਤ ਤੌਰ 'ਤੇ 23 ਸਾਲਾ ਔਰਤ ਨਾਲ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਔਰਤ ਨੇ ਕੁਝ ਦਿਨ ਪਹਿਲਾਂ ਅਪਣੇ ਦੋਸਤ 'ਤੇ ਕੁਕਰਮ ਦਾ ਦੋਸ਼ ਲਗਾਇਆ ਸੀ। ਬਾਅਦ ਵਿਚ ਔਰਤ ਇਹ ਕਹਿੰਦੇ ਹੋਏ ਕੇਸ ਵਾਪਸ ਲੈਣ ਪੁਲਿਸ ਥਾਣੇ ਪੁੱਜੀ ਕਿ ਉਹ ਦੋਵੇਂ ਚੰਗੇ ਦੋਸਤ ਹਨ। ਇਸੇ ਦੌਰਾਨ ਸ਼ਾਂਤੀਨਗਰ ਪੁਲਿਸ ਥਾਣੇ ਦੇ ਸਬ-ਇੰਸਪੈਕਟਰ ਗੋਂਜਾਰੀ ਨੇ ਉਸ ਨੂੰ ਕਿਹਾ ਕਿ ਉਹ ਉਸ ਦੇ ਦੋਸਤ ਨੂੰ ਛੱਡ ਦੇਣਗੇ,
Crime
ਪਰ 16 ਅਗਸਤ ਨੂੰ ਉਨ੍ਹਾਂ ਨੂੰ ਉਸ ਨਾਲ ਮਿਲਣ ਰਾਜਨੋਲੀ ਬਾਈਪਾਸ ਤੇ ਆਉਣਾ ਪਵੇਗਾ। ਜਦ ਔਰਤ ਉਸ ਨੂੰ ਮਿਲਣ ਪਹੁੰਚੀ ਤਾਂ ਸਬ ਇੰਸਪੈਕਟਰ ਉਸ ਨੂੰ ਕਲਿਆਣ ਸ਼ਹਿਰ ਸਥਿਤ ਇਕ ਗੈਸਟ ਹਾਊਸ ਵਿਖੇ ਲੈ ਗਿਆ ਅਤੇ ਕਥਿਤ ਤੌਰ 'ਤੇ ਉਸ ਨਾਲ ਕੁਕਰਮ ਕੀਤਾ। ਇਸ ਘਟਨਾ ਤੋਂ ਦੋ ਮਹੀਨੇ ਬਾਅਦ ਔਰਤ ਨ ਕੋਨਗਾਂਵ ਪੁਲਿਸ ਥਾਣੇ ਵਿਚ ਇੰਸਪੈਕਟਰ ਵਿਰੁਧ ਆਈਪੀਸੀ ਦੀ ਧਾਰਾ 376 ( ਕੁਕਰਮ) ਅਤੇ 506 ( ਅਪਰਾਧਿਕ ਧਮਕੀ ) ਅਧੀਨ ਐਫਆਈਆਰ ਦਰਜ ਕਰਵਾਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।