
ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਵੱਧ ਦੀਆਂ ਹੀ ਜਾ ਰਹੀਆਂ ਨੇ ਅਤੇ ਦਰਿੰਦੇ ਆਏ ਦਿਨ ਅਜਿਹੀ ਘਿਨੋਣੀ ਵਾਰਦਾਤ ਨੂੰ ਅਨਜਾਮ ਦੇਣ 'ਚ ਕੋਈ ...
ਗਾਜ਼ਿਯਾਬਾਦ (ਭਾਸ਼ਾ): ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਵੱਧ ਦੀਆਂ ਹੀ ਜਾ ਰਹੀਆਂ ਨੇ ਅਤੇ ਦਰਿੰਦੇ ਆਏ ਦਿਨ ਅਜਿਹੀ ਘਿਨੋਣੀ ਵਾਰਦਾਤ ਨੂੰ ਅਨਜਾਮ ਦੇਣ 'ਚ ਕੋਈ ਝਿਝਕ ਮਹਿਸੂਸ ਨਹੀਂ ਕਰਦੇ ਪਰ ਹੁਣ ਤਾਂ ਦੇਸ਼ 'ਚ ਮਾਸੂਮ ਬੱਚੀਆਂ ਦੇ ਨਾਲ-ਨਾਲ ਮਾਸੂਮ ਲੜਕਿਆਂ ਨੂੰ ਵੀ ਅਪਣੀ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਜਿਹਾ ਹੀ ਘਿਨੋਣੀ ਵਾਰਦਾਤ ਨੂੰ ਅਨਜਾਮ ਦਿਤਾ ਗਿਆ ਮਦਰੇਸਾ 'ਚ। ਜਿਥੇ ਪੜ੍ਹਨੇ ਵਾਲੇ ਦੋ ਮਾਸੂਮ ਭਰਾਵਾਂ ਦੇ ਨਾਲ ਮੌਲਾਨਾ ਵਲੋਂ ਕੁਕਰਮ ਕੀਤਾ ਗਿਆ।
Child sexual abuse
ਦੱਸ ਦਈਏ ਕਿ ਕੁਕਰਮ ਕਰਨ ਵਾਲੇ ਮੌਲਾਨਾ ਨੂੰ 10 ਸਾਲ ਕੈਦ ਦੀ ਸਜ਼ਾ ਮਿਲੀ ਹੈ। ਸੋਮਵਾਰ ਨੂੰ ਪਾਕਸੋ ਐਕਟ ਕੋਰਟ ਨੇ ਮੌਲਾਨਾ ਨੂੰ ਦੋਸ਼ੀ ਕਰਾਰ ਦਿਤਾ ਅਤੇ ਸਜ਼ਾ ਦੇ ਨਾਲ 50 ਹਜਾਰ ਦਾ ਜੁਰਮਾਨਾ ਦੇਣ ਨੂੰ ਵੀ ਕਿਹਾ ਗਿਆ। ਦੱਸ ਦਈਏ ਕਿ ਜੁਰਮਾਨੇ ਤੋਂ ਮਿਲਣ ਵਾਲੀ ਰਾਸ਼ੀ ਵਿਚੋਂ 20-20 ਹਜ਼ਾਰ ਦੋਨਾਂ ਪੀੜਤ ਬੱਚਿਆਂ ਨੂੰ ਦੇਣ ਦਾ ਆਦੇਸ਼ ਦਿਤਾ ਗਿਆ। ਪਾਕਸੋ ਐਕਟ ਕੋਰਟ ਦੇ ਵਿਸ਼ੇਸ਼ ਸਰਕਾਰੀ ਵਕੀਲ ਰਣਵੀਰ ਸਿੰਘ ਡਾਗਰ ਨੇ ਦੱਸਿਆ ਕਿ ਸਾਹਿਬਾਬਾਦ ਖੇਤਰ ਦੇ
Child sexual abuse
ਪਿੰਡ ਵਿਚ ਰਹਿਣ ਵਾਲੇ ਵਿਅਕਤੀ ਦੇ ਦੋ ਬੇਟੇ ਵੱਡਾ ਪੁੱਤਰ (9 ) ਅਤੇ ਛੋਟਾ ਪੁੱਤਰ (7) ਸਾਹਿਬਾਬਾਦ ਸਥਿਤ ਮਦਰਸੇ ਵਿਚ ਰਹਿਕੇ ਪੜ੍ਹਾਈ ਕਰ ਰਹੇ ਸਨ। ਇਲਜ਼ਾਮ ਹੈ ਕਿ ਮਦਰਸੇ ਦੇ ਮੌਲਾਨਾ ਨਦੀਮ ਨੇ ਦੋਨਾਂ ਭਰੇ ਦੇ ਨਾਲ ਕਈ ਵਾਰ ਕੁਕਰਮ ਕੀਤਾ। 9 ਜੁਲਾਈ 2015 ਨੂੰ ਵੀ ਮੌਲਾਨਾ ਨੇ ਦੋਨਾਂ ਭਰਾਵਾਂ ਦੇ ਨਾਲ ਕੁਕਰਮ ਕੀਤਾ ਸੀ। ਦੱਸ ਦਈਏ ਕਿ ਮੌਲਾਨਾ ਨੇ ਦੋਨਾਂ ਬੱਚਿਆਂ ਨੂੰ ਧਮਕੀ ਦਿਤੀ ਕਿ ਜੇਕਰ ਉਨ੍ਹਾਂ ਨੇ ਕਿਸੇ ਨੂੰ ਇਹ ਗੱਲ ਦੱਸੀ ਤਾਂ ਉਹ ਉਨ੍ਹਾਂ ਦੇ ਪਰਵਾਰ ਦੇ ਲੋਕਾਂ ਦੀ ਹੱਤਿਆ ਕਰ ਦੇਵੇਗਾ।
ਇਸ ਵਿਚ ਦੋ ਮਹੀਨੇ ਵਿਚ ਮਿਲਣ ਵਾਲੀ ਛੁੱਟੀ ਉੱਤੇ 7 ਅਗਸਤ 2015 ਨੂੰ ਮਦਰਸੇ ਵਿੱਚ ਪੜ੍ਹਨ ਵਾਲੇ ਦੋਨਾਂ ਭਰਾਵਾਂ ਨੂੰ ਉਨ੍ਹਾਂ ਦੇ ਪਿਤਾ ਲੈਣ ਪੁਹੰਚੇ ਅਤੇ ਉਨ੍ਹਾਂ ਨੂੰ ਲੈ ਕੇ ਘਰ ਆ ਗਏ। ਜਿਸ ਤੋਂ ਬਾਅਦ ਘਰ ਪਹੁੰਚ ਕੇ ਦੋਨਾਂ ਬੱਚਿਆਂ ਨੇ ਪਿਤਾ ਨੂੰ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ ਸਾਹਿਬਾਬਾਦ ਥਾਣੇ ਵਿਚ ਕੇਸ ਦਰਜ ਹੋਇਆ ਅਤੇ ਹੁਣ ਮੌਲਾਨਾ ਨੂੰ ਦੋਸ਼ੀ ਮੰਨਿਆ ਗਿਆ।