
ਕੀਨੀਆ ਦੇ ਆਡੀਟਰ ਜਰਨਲ ਦੀ ਰੀਪੋਰਟ ਮੁਤਾਬਕ ਭੁਗਤਾਨ ਇਕਰਾਰਨਾਮੇ ਅਧੀਨ ਕੀਨੀਆ ਬੰਦਰਗਾਹ ਅਥਾਰਿਟੀ ਤੋਂ ਹੋਣ ਵਾਲੀ ਆਮਦਨ ਦੀ ਵਰਤੋਂ ਕਰਜ਼ ਦੇ ਭੁਗਤਾਨ ਲਈ ਕੀਤੀ ਜਾਵੇਗੀ ।
ਨਵੀਂ ਦਿੱਲੀ, ( ਪੀਟੀਆਈ) : ਭਾਰਤ ਨੂੰ ਆਉਣ ਵਾਲੇ ਦਿਨਾਂ ਵਿਚ ਰਣਨੀਤਕ ਮੋਰਚੇ 'ਤੇ ਇਕ ਹੋਰ ਝਟਕਾ ਝੇਲਣਾ ਪੈ ਸਕਦਾ ਹੈ। ਜੇਕਰ ਕੀਨੀਆ ਨੇ ਚੀਨ ਦਾ ਕਰਜ਼ ਨਹੀਂ ਚੁਕਾਇਆ ਤਾਂ ਰਣਨੀਤਕ ਤੌਰ 'ਤੇ ਮਹੱਤਵਪੂਰਨ ਸਮਝੀ ਜਾਣ ਵਾਲੀ ਮੋਮਬਾਸਾ ਬੰਦਰਗਾਹ 'ਤੇ ਚੀਨ ਦਾ ਕਬਜ਼ਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਇਸੇ ਤਰ੍ਹਾਂ ਸ਼੍ਰੀਲੰਕਾ ਦੀ ਹੰਬਨਟੋਟਾ ਬੰਦਰਗਾਹ ਦਾ ਕਰਜ਼ ਸ਼੍ਰੀਲੰਕਾ ਵੱਲੋਂ ਨਾ ਚੁਕਾਏ ਜਾਣ ਕਾਰਨ ਚੀਨ ਨੇ ਇਸ 'ਤੇ ਵੀ ਕਬਜ਼ਾ ਕਰ ਲਿਆ ਸੀ।
Exim Bank China
ਖ਼ਬਰਾਂ ਮੁਤਾਬਕ ਜੇਕਰ ਕੀਨੀਆ ਰੇਲਵੇਜ਼ ਕਾਰਪੋਰੇਸ਼ਨ ਐਕਿਜ਼ਮ ਬੈਂਕ ਆਫ਼ ਚਾਈਨਾ ਦਾ 2.2 ਅਰਬ ਡਾਲਰ ਦਾ ਕਰਜ਼ ਨਾ ਚੁਕਾ ਸਕਿਆ ਤਾਂ ਇਸ 'ਤੇ ਚੀਨ ਦਾ ਕਬਜ਼ਾ ਹੋ ਜਾਵੇਗਾ। ਕੀਨੀਆ ਸਰਕਾਰ ਨੇ ਇਹ ਰਕਮ ਮੋਮਬਾਸਾ ਨੈਰੋਬੀ ਸਟੈਂਡਰਡ ਗਾਜ਼ ਰੇਲਵੇ ਦੀ ਉਸਾਰੀ ਵਾਸਤੇ ਲਈ ਸੀ। ਕੀਨੀਆ ਦੇ ਆਡੀਟਰ ਜਰਨਲ ਦੀ ਰੀਪੋਰਟ ਮੁਤਾਬਕ ਭੁਗਤਾਨ ਇਕਰਾਰਨਾਮੇ ਅਧੀਨ ਕੀਨੀਆ ਬੰਦਰਗਾਹ ਅਥਾਰਿਟੀ ਤੋਂ ਹੋਣ ਵਾਲੀ ਆਮਦਨ ਦੀ ਵਰਤੋਂ ਕਰਜ਼ ਦੇ ਭੁਗਤਾਨ ਲਈ ਕੀਤੀ ਜਾਵੇਗੀ ।
Kenya Railways Corporation
ਭਾਰਤ ਲਈ ਇਹ ਚਿੰਤਾ ਦੀ ਗੱਲ ਇਸ ਕਾਰਨ ਹੈ ਕਿਉਂਕਿ ਕੀਨੀਆ ਦੱਖਣੀ ਅਫਰੀਕਾ ਦਾ ਪਹਿਲਾ ਦੇਸ਼ ਹੈ ਜਿਥੇ ਭਾਰਤ ਨੇ ਅਪਣੇ ਵਿਦੇਸ਼ੀ ਹਿੱਸੇਦਾਰ ਜਪਾਨ ਦੇ ਨਾਲ ਮਿਲ ਕੇ ਮੈਡੀਕਲ ਖੇਤਰ ਵਿਚ ਇਕ ਸਾਂਝੀ ਪਹਿਲ ਨੂੰ ਲਾਂਚ ਕੀਤਾ ਹੈ। ਕੀਨੀਆ ਅਫਰੀਕਾ ਵਿਚ ਭਾਰਤ ਦੇ ਵਿਸ਼ੇਸ਼ ਰੱਖਿਆ ਅਤੇ ਆਰਥਿਕ ਭਾਗੀਦਾਰਾਂ ਵਿਚੋਂ ਇਕ ਹੈ। ਇਹੋ ਕਾਰਨ ਹੈ ਕਿ ਇਸ ਪੂਰੇ ਮਾਮਲੇ 'ਤੇ ਭਾਰਤ ਦੀ ਨਜ਼ਰ ਹੈ। ਕਰਜ਼ ਦੀ ਅਰਬਾਂ ਡਾਲਰ ਦੀ ਰਕਮ ਦਾ ਭੁਗਤਾਨ ਕਰਨ ਵਿਚ ਨਾਕਾਮ ਹੋਣ ਤੋਂ ਬਾਅਦ ਸ਼੍ਰੀਲੰਕਾ ਦੀ ਹੰਬਨਟੋਟਾ ਬੰਦਰਗਾਹ ਵੀ ਹੁਣ ਚੀਨ ਦੇ ਕਬਜ਼ੇ ਵਿਚ ਹੈ।
China
ਇਹ ਮਾਮਲਾ ਚੀਨ ਦੀ ਉਸ ਰਣਨੀਤੀ ਦਾ ਸੱਭ ਤੋਂ ਵੱਡਾ ਉਦਾਹਰਣ ਹੈ, ਜਿਸ ਅਧੀਨ ਉਹ ਕਿਸੇ ਵੀ ਦੇਸ਼ ਨੂੰ ਲੋਨ ਅਤੇ ਹੋਰਨਾਂ ਤਰੀਕਿਆਂ ਨਾਲ ਅਪਣੇ ਪ੍ਰਭਾਵ ਵਿਚ ਲੈਂਦਾ ਹੈ ਅਤੇ ਫਿਰ ਉਥੇ ਅਪਣੀ ਮਜ਼ਬੂਤ ਪਕੜ ਬਣਾ ਲੈਂਦਾ ਹੈ। ਚੀਨੀ ਰਾਸ਼ਟਰਪਤੀ ਸ਼ੀ ਚਿਨਪਿੰਗ ਦੇ ਬੈਲਟ ਐਂਡ ਰੋਡ ਪ੍ਰੋਜੈਕਟ ਨੂੰ ਲੈ ਕੇ ਵੀ ਇਸੇ ਤਰ੍ਹਾਂ ਦਾ ਖ਼ਤਰਾ ਜਤਾਇਆ ਜਾ ਰਿਹਾ ਹੈ।