
ਮੰਤਰਾਲੇ ਨੇ ਕਿਹਾ ਕਿ ਅਧਿਸੂਚਨਾ ਮੁਤਾਬਕ ਵਾਹਨਾਂ...
ਨਵੀਂ ਦਿੱਲੀ: ਵਾਹਨ ਚੋਰੀ ਤੋਂ ਪ੍ਰੇਸ਼ਾਨ ਲੋਕਾਂ ਲਈ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ ਜਿਸ ਕਾਰਨ ਵਾਹਨ ਚੋਰਾਂ 'ਤੇ ਸ਼ਿਕੰਜਾ ਕੱਸਿਆ ਜਾ ਸਕੇਗਾ। ਅਸਲ ਵਿਚ ਵਾਹਨਾਂ ਦੀ ਸੁਰੱਖਿਆ ਵਧਾਉਣ ਲਈ ਉਸ 'ਤੇ ਲਗਾਏ ਜਾਣ ਵਾਲੇ ਮਾਈਕ੍ਰੋਡਾਟਸ ਆਈਡੈਂਟੀਫਾਇਰ ਨੂੰ ਲੈ ਕੇ ਸਰਕਾਰ ਨੇ ਅਧਿਸੂਚਨਾ ਜਾਰੀ ਕਰ ਦਿੱਤੀ ਹੈ।
Photoਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਮਾਈਕ੍ਰੋਡਾਟਸ ਆਈਡੈਂਟੀਫਾਇਰ ਦੇ ਨਿਯਮਾਂ ਨੂੰ ਲੈ ਕੇ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਕੇਂਦਰੀ ਮੋਟਰ ਵਾਹਨ ਨਿਯਮਾਵਲੀ 1989 'ਚ ਸੰਸ਼ੋਧਨ ਦੇ ਰਾਹੀਂ ਵਾਹਨ ਉਸ ਦੇ ਪਾਰਟਸ, ਕੰਪੋਨੇਂਟ, ਅਸੈਂਬਲੀਜ਼ ਅਤੇ ਸਬ-ਅਸੈਂਬਲੀਜ਼ 'ਤੇ ਮਾਈਕ੍ਰੋਡਾਟਸ ਆਈਡੈਂਟੀਫਾਇਰ ਲਗਾਉਣ ਦੇ ਸੰਦਰਭ 'ਚ ਵਾਹਨ ਉਦਯੋਗ ਦੇ ਮਾਨਕ ਨੂੰ ਸੂਚਿਤ ਕਰ ਦਿੱਤਾ ਹੈ।
Photo ਮੰਤਰਾਲੇ ਨੇ ਬਿਆਨ ਮੁਤਾਬਕ ਮਾਈਕ੍ਰੋਡਾਟਸ ਨਾਲ ਵਾਹਨਾਂ ਦੀ ਸੁਰੱਖਿਆ ਵਧੇਗੀ। ਮੰਤਰਾਲੇ ਨੇ ਕਿਹਾ ਕਿ ਅਧਿਸੂਚਨਾ ਮੁਤਾਬਕ ਵਾਹਨਾਂ, ਉਨ੍ਹਾਂ ਦੇ ਪੁਰਜ਼ਿਆਂ, ਕੰਪੋਨੇਂਟਸ ਅਸੈਂਬਲੀਜ਼ ਅਤੇ ਸਬ-ਅਸੈਂਬਲੀਜ਼ 'ਤੇ ਮਾਈਕ੍ਰੋਡਾਟਸ ਲਗਾਉਣ ਵਾਲੀਆਂ ਕੰਪਨੀਆਂ ਨੂੰ ਆਟੋਮੋਟਿਵ ਇੰਡਸਟਰੀ ਸਟੈਂਡਰਡਸ (ਏ.ਆਈ.ਐੱਸ)-155 ਦਾ ਪਾਲਨ ਕਰਨਾ ਹੋਵੇਗਾ।
Photo ਮਾਈਕ੍ਰੋਡਾਟਸ ਪਾਲੀਮਰ ਪਾਰਟੀਕਲ ਹੁੰਦੇ ਹਨ। ਇਹ ਇਕ ਮਿਲੀਮੀਟਰ ਜਾਂ ਅੱਧੇ ਮਿਲੀਮੀਟਰ ਵਿਆਸ ਦਾ ਹੁੰਦਾ ਹੈ। ਇਨ੍ਹਾਂ ਨੂੰ ਵਾਹਨਾਂ 'ਤੇ ਲਗਾਇਆ ਜਾਂਦਾ ਹੈ। ਇਨ੍ਹਾਂ ਸੂਖਮ ਡਾਟਸ 'ਚ ਵਾਹਨਾਂ ਦੇ ਬਾਰੇ 'ਚ ਮਹੱਤਵਪੂਰਨ ਸੂਚਨਾ ਹੁੰਦੀ ਹੈ। ਇਨ੍ਹਾਂ ਦੇ ਸਹਾਰੇ ਚੋਰੀ ਦੇ ਵਾਹਨਾਂ ਦੀ ਪਛਾਣ ਕੀਤੀ ਜਾ ਸਕਦੀ ਹੈ।
Carsਮਾਈਕ੍ਰੋਡਾਟਸ ਨੂੰ ਬਿਨ੍ਹਾਂ ਵਿਗਿਆਨਕਾਂ ਉਪਕਰਨਾਂ ਦੇ ਸਿਰਫ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ ਹੈ। ਨਾਲ ਹੀ ਇਨ੍ਹਾਂ ਨੂੰ ਹਟਾਇਆ ਵੀ ਨਹੀਂ ਜਾ ਸਕਦਾ ਹੈ। ਜਿਥੇ ਤੋਂ ਵੀ ਇਸ ਨੂੰ ਹਟਾਇਆ ਜਾਵੇਗਾ, ਉਥੇ ਵਾਹਨ ਜਾਂ ਉਪਕਰਨ ਨੁਕਸਾਨ ਹੋ ਜਾਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।