
ਕਾਂਗਰਸ ਐਮਪੀ ਤੇ ਵਿਧਾਇਕਾਂ ਦਾ ਜੰਤਰ-ਮੰਤਰ 'ਤੇ ਧਰਨਾ
ਨਵੀਂ ਦਿੱਲੀ (ਹਰਦੀਪ ਸਿੰਘ ਭੌਗਲ): ਬੀਤੇ ਕਈ ਦਿਨਾਂ ਤੋਂ ਕਿਸਾਨਾਂ ਦੇ ਹੱਕ ਵਿਚ ਪੰਜਾਬ ਦੇ ਕਾਂਗਰਸ ਐਮਪੀ ਤੇ ਵਿਧਾਇਕ ਜੰਤਰ-ਮੰਤਰ ਵਿਖੇ ਧਰਨੇ ‘ਤੇ ਬੈਠੇ ਹਨ। ਇਸ ਦੇ ਚਲਦਿਆਂ ਧਰਨੇ ‘ਤੇ ਬੈਠੇ ਕਾਂਗਰਸੀ ਨੇਤਾਵਾਂ ਨੇ ਬੀਤੇ ਦਿਨ ਅੱਖਾਂ ‘ਤੇ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ।
Ravneet bittu and Kulbir Zira
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਜਨਮ ਦਿਨ ਨੂੰ ਦੇਸ਼ ਵਿਚ ਕਿਸਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਚੌਧਰੀ ਚਰਨ ਸਿੰਘ ਦੀ ਕਿਸਾਨਾਂ ਤੇ ਕਿਸਾਨੀ ਨੂੰ ਬਹੁਤ ਵੱਡੀ ਦੇਣ ਹੈ।
Ravneet bittu
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਉਹਨਾਂ ਨੇ ਅੱਖਾਂ ‘ਤੇ ਕਾਲੀਆਂ ਪੱਟੀਆਂ ਇਸ ਲਈ ਬੰਨ੍ਹੀਆਂ ਕਿਉਂਕਿ ਇਕ ਪਾਸੇ ਦੇਸ਼ ਦੇ ਉਹ ਲੀਡਰ ਸੀ ਜੋ ਕਿਸਾਨਾਂ ਲਈ ਅਪਣੀ ਜਾਨ ਦੇਣ ਲਈ ਵੀ ਤਿਆਰ ਰਹਿੰਦੇ ਸਨ ਤੇ ਦੂਜੇ ਪਾਸੇ ਅੱਜ ਦਾ ਪ੍ਰਧਾਨ ਮੰਤਰੀ ਹੈ ਜੋ ਕਿਸਾਨਾਂ ਲਈ ਨਹੀਂ ਬਲਕਿ ਕਾਰੋਬਾਰੀਆਂ ਲਈ ਕਾਨੂੰਨ ਲੈ ਕੇ ਆ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅੱਖਾਂ ਅੱਗੇ ਹਨੇਰਾ ਆ ਚੁੱਕਾ ਹੈ।
Kulbir Zira
ਲੋਕ ਸਭਾ ਮੈਂਬਰ ਬਿੱਟੂ ਨੇ ਕਿਹਾ ਕਿ ਪੀਐਮ ਮੋਦੀ ਗੁਜਰਾਤ ਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਜਾ ਕੇ ਮੁਲਾਕਾਤ ਕਰ ਰਹੇ ਹਨ ਪਰ ਉਹਨਾਂ ਨੂੰ ਦਿੱਲੀ ਦੇ ਬਾਰਡਰ ‘ਤੇ ਬੈਠਾ ਕਿਸਾਨ ਨਹੀਂ ਦਿਖਾ ਰਿਹਾ। ਉਹਨਾਂ ਕਿਹਾ ਕਿ ਭਾਜਪਾ ਤੇ ਆਰਐਸਐਸ ਸਮਰਥਕ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ ਤੇ ‘ਗੋਦੀ ਮੀਡੀਆ’ ਕੋਲੋਂ ਵੀ ਕਿਸਾਨ ਵਿਰੋਧੀ ਕਵਰੇਜ ਕਰਵਾਈ ਜਾ ਰਹੀ ਹੈ।
Ravneet bittu
ਬਿੱਟੂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਗੁੰਮਰਾਹ ਕਰਕੇ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ। ਸਰਕਾਰ ਆਏ ਦਿਨ ਕਿਸਾਨਾਂ ਦੀਆਂ ਹੋ ਰਹੀਆਂ ਮੌਤਾਂ ਨੂੰ ਦੇਖ ਕੇ ਖੁਸ਼ ਹੋ ਰਹੀ ਹੈ। ਇਸ ਦੇ ਨਾਲ ਹੀ ਬਿੱਟੂ ਨੇ ਭਾਜਪਾ ਵੱਲੋਂ ਵਰਤੀ ਗਈ ਹਾਰਪ ਫਾਰਮ ਦੀ ਫੋਟੋ ਨੂੰ ਲੈ ਕੇ ਵੀ ਸਰਕਾਰ ਦੀ ਨਿੰਦਾ ਕੀਤੀ।
Narendra Modi
ਗੱਲਬਾਤ ਦੌਰਾਨ ਕਾਂਗਰਸੀ ਵਿਧਾਇਕ ਕੁਲਬੀਰ ਜੀਰਾ ਨੇ ਕਿਹਾ ਕਿ ਪੀਐਮ ਮੋਦੀ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਝੂਠਾ ਪਾਉਣ ਲਈ ਨਕਲੀ ਕਿਸਾਨਾਂ ਨਾਲ ਮੁਲਾਕਾਤ ਕਰ ਰਹੇ ਹਨ। ਸਰਕਾਰ ਦਾ ਰਿਮੋਟ ਕੰਟਰੋਲ ਅੰਬਾਨੀ-ਅਡਾਣੀ ਦੇ ਹੱਥਾਂ ਵਿਚ ਹੈ। ਵਿਧਾਇਕ ਕੁਲਬੀਰ ਜੀਰਾ ਨੇ ਹਰਜੀਤ ਗਰੇਵਾਲ, ਸੁਰਜੀਤ ਜਿਆਨੀ ਤੇ ਹੰਸਰਾਜ ਹੰਸ ਨੂੰ ਵੀ ਨਿਸ਼ਾਨੇ ‘ਤੇ ਲਿਆ। ਜੀਰਾ ਨੇ ਕਿਹਾ ਕਿ ਸਰਕਾਰ ਕਿਸਾਨ ਨੂੰ ਵਿਕਾਊ ਸਮਝ ਰਹੀ ਹੈ। ਉਹਨਾਂ ਹਾਰਪ ਫਾਰਮ ਨੂੰ ਸਲਾਹ ਦਿੱਤੀ ਕਿ ਉਹ ਭਾਜਪਾ ‘ਤੇ ਮਾਣਹਾਨੀ ਦਾ ਮਾਮਲਾ ਦਰਜ ਕਰਨ।
Farmer protest
ਕੁਲਬੀਰ ਜੀਰਾ ਨੇ ਕਿਹਾ ਜੇਕਰ ਕਾਂਗਰਸ ਨੇ ਟਾਟਾ-ਬਿਰਲਾ ਲਈ ਕੰਮ ਕੀਤਾ ਤਾਂ ਲੋਕਾਂ ਨੇ ਉਹਨਾਂ ਨੂੰ ਵੀ ਨਹੀਂ ਬਖ਼ਸ਼ਿਆ ਸੀ ਤੇ ਉਹ ਅਪਣੀਆਂ ਗਲਤੀਆਂ ਦਾ ਖਾਮਿਆਜ਼ਾ ਹੁਣ ਤੱਕ ਭੁਗਤ ਰਹੇ ਹਨ। ਸਰਦ ਰੁੱਤ ਇਜਲਾਸ ਨਾ ਸੱਦਣ ਸਬੰਧੀ ਬਿੱਟੂ ਨੇ ਕਿਹਾ ਕਿ 1952 ਤੋਂ ਬਾਅਦ ਇਤਿਹਾਸ ‘ਚ ਕਦੀ ਅਜਿਹਾ ਨਹੀਂ ਹੋਇਆ। ਉਹਨਾਂ ਕਿਹਾ ਕਿ ਸਰਕਾਰ ‘ਤੇ ਦਬਾਅ ਪਾਉਣ ਲਈ ਦਿੱਲੀ-ਗੁਰੂਗ੍ਰਾਮ ਹਾਈਵੇਅ ਨੂੰ ਰੋਕਣ ਲਈ ਭਵਿੱਖ ਵਿਚ ਰਣਨੀਤੀ ਬਣਾਈ ਜਾ ਸਕਦੀ ਹੈ।
Jasbir Singh Dimpa
ਜਸਬੀਰ ਸਿੰਘ ਡਿੰਪਾ ਵੱਲੋਂ ਪੱਤਰਕਾਰ ਲੜਕੀ ਨਾਲ ਕੀਤੀ ਬਦਸਲੂਕੀ ਬਾਰੇ ਗੱਲ ਕਰਦਿਆਂ ਬਿੱਟੂ ਨੇ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਉਹ ਉੱਥੇ ਨਹੀਂ ਸਨ ਪਰ ਮੀਡੀਆ ਵੱਲੋਂ ਇਕ ਪੱਖ ਹੀ ਦਿਖਾਇਆ ਜਾ ਰਿਹਾ ਹੈ ਤੇ ਦੂਜੇ ਪੱਖ ‘ਤੇ ਭਵਿੱਖ ਵਿਚ ਚਾਨਣਾ ਪਾਇਆ ਜਾਵੇਗਾ। ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਇਸ ਵੇਲੇ ਉਹ ਅਜਿਹੀ ਕੋਈ ਗੱਲ ਨਹੀਂ ਕਰਨਾ ਚਾਹੁੰਦੇ, ਜਿਸ ਨਾਲ ਕਿਸਾਨ ਅੰਦੋਲਨ ‘ਤੇ ਪ੍ਰਭਾਵ ਪਵੇ। ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਕੋਈ ਵੀ ਗੱਲ ਅੰਦੋਲਨ ਤੋਂ ਬਾਅਦ ਕੀਤੀ ਜਾਵੇ। ਇਸ ਦੇ ਲਈ ਉਹਨਾਂ ਨੇ ਮੁਆਫੀ ਵੀ ਮੰਗੀ