
Second Drone Attack plane: ਕੱਲ੍ਹ ਹਿੰਦ ਮਹਾਸਾਗਰ ਵਿੱਚ ਇੱਕ ਜਹਾਜ਼ ਨੂੰ ਵੀ ਡਰੋਨ ਹਮਲੇ ਦਾ ਕਰਨਾ ਪਿਆ ਸੀ ਸਾਹਮਣਾ
Second Drone Attack plane News in punjabi: ਲਾਲ ਸਾਗਰ 'ਚ ਭਾਰਤੀ ਝੰਡੇ ਵਾਲੇ ਜਹਾਜ਼ 'ਤੇ ਜ਼ਬਰਦਸਤ ਡਰੋਨ ਹਮਲਾ ਹੋਇਆ ਹੈ। ਇਸ ਵਿਚ 25 ਭਾਰਤੀ ਸਨ। ਹਮਲਾਵਰਾਂ ਨੇ ਲਾਲ ਸਾਗਰ ਵਿੱਚ ਐਮਵੀ ਸਾਈਬਾਬਾ ਜਹਾਜ਼ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਨਾਲ ਹੀ ਇਕ ਹੋਰ ਜਹਾਜ਼ 'ਤੇ ਵੀ ਡਰੋਨ ਨਾਲ ਹਮਲਾ ਕੀਤਾ ਗਿਆ ਹੈ। ਗੈਬਨ ਦੇ ਝੰਡੇ ਵਾਲਾ ਦੂਜਾ ਜਹਾਜ਼ ਐਮਵੀ ਸਾਈਬਾਬਾ ਹੈ।
ਇਹ ਵੀ ਪੜ੍ਹੋ: WFI was suspended: ਕੇਂਦਰ ਸਰਕਾਰ ਨੇ ਭਾਰਤੀ ਕੁਸ਼ਤੀ ਮਹਾਸੰਘ ਨੂੰ ਕੀਤਾ ਮੁਅੱਤਲ, ਸੰਜੇ ਸਿੰਘ ਹੁਣ ਨਹੀਂ ਹੋਣਗੇ WFI ਦੇ ਪ੍ਰਧਾਨ
ਇਸ ਨੂੰ ਵੀ ਲਾਲ ਸਾਗਰ ਵਿੱਚ ਡਰੋਨ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਜਹਾਜ਼ 'ਚ 25 ਭਾਰਤੀ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਇਸ ਦੇ ਨਾਲ ਲਾਲ ਸਾਗਰ ਵਿੱਚ ਪਹਿਲੀ ਵਾਰ ਭਾਰਤੀ ਝੰਡੇ ਵਾਲੇ ਜਹਾਜ਼ ਉੱਤੇ ਹਮਲਾ ਹੋਇਆ ਹੈ।
ਇਹ ਵੀ ਪੜ੍ਹੋ: Triple Talaq Cases: ਦੇਸ ਵਿਚ ਪੰਜ ਸਾਲਾਂ ਵਿੱਚ ਤਿੰਨ ਤਲਾਕ ਦੇ 13 ਲੱਖ ਮਾਮਲੇ ਆਏ ਸਾਹਮਣੇ
ਅਮਰੀਕੀ ਰਿਪੋਰਟਾਂ ਦੇ ਅਨੁਸਾਰ, ਭਾਰਤੀ ਜਹਾਜ਼ ਦੇ ਨਾਲ ਗੈਬੋਨ ਦੇ ਝੰਡੇ ਵਾਲੇ ਐਮਵੀ ਸਾਈਬਾਬਾ ਜਹਾਜ਼ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਸ ਤੋਂ ਇੱਕ ਦਿਨ ਪਹਿਲਾਂ ਹਿੰਦ ਮਹਾਸਾਗਰ ਵਿੱਚ ਇੱਕ ਜਹਾਜ਼ ਨੂੰ ਵੀ ਡਰੋਨ ਹਮਲੇ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਿਚ ਚਾਲਕ ਦਲ ਵਿਚ 20 ਭਾਰਤੀ ਸਨ। ਪਿਛਲੇ 24 ਘੰਟਿਆਂ 'ਚ ਭਾਰਤੀ ਚਾਲਕ ਦਲ ਦੇ ਜਹਾਜ਼ 'ਤੇ ਇਹ ਦੂਜਾ ਡਰੋਨ ਹਮਲਾ ਹੈ। ਪਹਿਲਾ ਹਮਲਾ ਅਰਬ ਸਾਗਰ ਵਿੱਚ ਹੋਇਆ ਅਤੇ ਹੁਣ ਦੂਜਾ ਹਮਲਾ ਲਾਲ ਸਾਗਰ ਵਿੱਚ ਹੋਇਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart fromSecond Drone Attack plane News in punjabi stay tuned to Rozana Spokesman)