ਪ੍ਰਧਾਨ ਮੰਤਰੀ ਰਾਹੀਂ ਅਰਨਬ ਨੂੰ ਮਿਲੀ ਸੀ ਬਾਲਕੋਟ ਹਵਾਈ ਹਮਲੇ ਬਾਰੇ ਜਾਣਕਾਰੀ: ਰਾਹੁਲ
Published : Jan 25, 2021, 10:38 pm IST
Updated : Jan 25, 2021, 10:49 pm IST
SHARE ARTICLE
Rahul Gandhi
Rahul Gandhi

ਰਾਹੁਲ ਗਾਂਧੀ ਨੇ ਕੀਤਾ ਰੋਡ ਸ਼ੋਅ

ਕਰੂਰ (ਤਾਮਿਲਨਾਡੂ),: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਉਹ ਵਿਅਕਤੀ ਹਨ ਜਿਨ੍ਹਾਂ ਰਾਹੀਂ  ਬਾਲਕੋਟ ਹਵਾਈ ਹਮਲੇ ਤੋਂ ਪਹਿਲਾਂ ਹੀ ਉਸ ਦੀ ਜਾਣਕਾਰੀ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਮਿਲੀ। ਹਾਲਾਂਕਿ, ਉਨ੍ਹਾਂ ਨੇ ਅਪਣੇ ਦਾਅਵੇ ਦੇ ਸਬੰਧ ਵਿਚ ਕੋਈ ਸਬੂਤ ਨਹੀਂ ਦਿਤਾ। ਫਿਲਹਾਲ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਵੀ ਕੋਈ ਜਵਾਬ ਨਹੀਂ ਮਿਲਿਆ ਹੈ। ਇਥੇ ਇਕ ਰੋਡ ਸ਼ੋਅ ਦੌਰਾਨ, ਕਾਂਗਰਸੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਰਖਿਆ ਮੰਤਰੀ ਸਣੇ ਸਿਰਫ਼ ਪੰਜ ਲੋਕ ਪਹਿਲਾਂ ਹੀ ਕਿਸੇ ਸੈਨਿਕ ਕਾਰਵਾਈ ਬਾਰੇ ਜਾਣੂ ਸਨ।

 Rahul GandhiRahul Gandhiਉਨ੍ਹਾਂ ਨੇ ਅਰਨਬ ਦੀ ਕਥਿਤ ਵਟਸਐਪ ਗੱਲਬਾਤ ਦੇ ਹਵਾਲੇ ਨਾਲ ਕਿਹਾ ਕਿ ਕੁਝ ਦਿਨ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਇਕ ਪੱਤਰਕਾਰ ਨੂੰ ਪਹਿਲਾਂ ਹੀ ਬਾਲਕੋਟ ਵਿਚ ਹੋਏ ਹਵਾਈ ਹਮਲੇ ਬਾਰੇ ਪਤਾ ਸੀ। ਪਾਕਿਸਤਾਨ ਵਿਚ ਭਾਰਤੀ ਹਵਾਈ ਸੈਨਾ ਦੇ ਬੰਬ ਧਮਾਕੇ ਤੋਂ ਤਿੰਨ ਦਿਨ ਪਹਿਲਾਂ ਇਕ ਪੱਤਰਕਾਰ ਨੂੰ ਦਸਿਆ ਗਿਆ ਸੀ ਕਿ ਕੀ ਹੋਣ ਵਾਲਾ ਹੈ।  ਰਾਹੁਲ ਗਾਂਧੀ ਨੇ ਕਿਹਾ ਕਿ ਇਸ ਦਾ ਮਤਲਬ ਇਹ ਸੀ ਕਿ ਸਾਡੇ ਏਅਰਫੋਰਸ ਦੇ ਪਾਇਲਟਾਂ ਦੀ ਜਾਨ ਨੂੰ ਖ਼ਤਰੇ ਵਿਚ ਪਾਇਆ ਗਿਆ ਸੀ।

Balakot airstrikeBalakot airstrikeਉਨ੍ਹਾਂ ਅਨੁਸਾਰ, ਸਿਰਫ਼ ਪ੍ਰਧਾਨ ਮੰਤਰੀ, ਰਖਿਆ ਮੰਤਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ, ਗ੍ਰਹਿ ਮੰਤਰੀ ਅਤੇ ਹਵਾਈ ਸੈਨਾ ਦੇ ਮੁਖੀ ਬਾਲਾਕੋਟ ਹਵਾਈ ਹਮਲੇ ਬਾਰੇ ਜਾਣੂ ਸਨ। ਉਨ੍ਹਾਂ ਨੇ ਦੋਸ਼ ਲਾਇਆ ਲਾਇਆ ਕਿ ਬਾਲਾਕੋਟ ਹਵਾਈ ਹਮਲੇ ਤੋਂ ਪਹਿਲਾਂ ਇਨ੍ਹਾਂ ਲੋਕਾਂ ਤੋਂ ਇਲਾਵਾ ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਸੀ। ਹੁਣ ਮੈਂ ਇਹ ਸਮਝਣਾ ਚਾਹੁੰਦਾ ਹਾਂ ਕਿ ਇਸ ਦੀ ਜਾਂਚ ਕਿਉਂ ਨਹੀਂ ਸ਼ੁਰੂ ਕੀਤੀ ਕਿ ਬਾਲਾਕੋਟ ਦੀ ਕਾਰਵਾਈ ਤੋਂ ਪਹਿਲਾਂ ਕਿਸੇ ਪੱਤਰਕਾਰ ਨੂੰ ਇਹ ਜਾਣਕਾਰੀ ਕਿਸ ਨੇ ਦਿਤੀ। ਕਾਰਨ ਇਹ ਹੈ ਕਿ ਇਹਨਾਂ ਪੰਜਾਂ ਵਿਚੋਂ ਕਿਸੇ ਨੇ ਵੀ ਇਸ ਵਿਅਕਤੀ ਨੂੰ ਨਹੀਂ ਦਸਿਆ। ਉਨ੍ਹਾਂ ਵਿਚੋਂ ਕਿਸੇ ਨੇ ਵੀ ਸਾਡੀ ਹਵਾਈ ਸੈਨਾ ਨਾਲ ਧੋਖਾ ਨਹੀਂ ਕੀਤਾ। 

arnabarnabਸਾਬਕਾ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਜੇਕਰ ਪ੍ਰਧਾਨ ਮੰਤਰੀ ਨੇ ਅਜਿਹਾ ਨਹੀਂ ਕੀਤਾ ਤਾਂ ਉਹ ਜਾਂਚ ਦੇ ਆਦੇਸ਼ ਕਿਉਂ ਨਹੀਂ ਦੇ ਰਹੇ। ਇਸ ਬਾਰੇ ਸੋਚੋ। ਜੇ ਪ੍ਰਧਾਨ ਮੰਤਰੀ ਜਾਂਚ ਦਾ ਆਦੇਸ਼ ਨਹੀਂ ਦੇ ਰਹੇ ਹਨ, ਤਾਂ ਸਿਰਫ਼ ਇਕ ਕਾਰਨ ਹੈ ਕਿ ਉਹ ਖ਼ੁਦ ਉਹ ਵਿਅਕਤੀ ਹਨ ਜਿਸ ਰਾਹੀਂ ਇਹ ਜਾਣਕਾਰੀ ਪੱਤਰਕਾਰ ਤਕ ਪਹੁੰਚੀ।  ਉਨ੍ਹਾਂ ਇਹ ਵੀ ਕਿਹਾ ਕਿ ਜੇ ਅਜਿਹਾ ਨਹੀਂ ਹੈ, ਤਾਂ ਪ੍ਰਧਾਨ ਮੰਤਰੀ ਨੂੰ ਜਾਂਚ ਕਰ ਕੇ ਦੱਸਣੀ ਚਾਹੀਦੀ ਹੈ ਕਿ ਕਿਸ ਨੇ ਜਾਣਕਾਰੀ ਦਿਤੀ। ਰਾਹੁਲ ਗਾਂਧੀ ਨੇ ਇਕ ਵਾਰ ਫਿਰ ਚੀਨ-ਭਾਰਤ ਸਰਹੱਦ ’ਤੇ ਹੋਏ ਰੇੜਕੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ’ਤੇ ਸ਼ਬਦੀ ਹਮਲੇ ਕੀਤੇ। 

Rahul GandhiRahul Gandhiਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਛਾਤੀ 56 ਇੰਚ ਹੈ। ਅੱਜ ਚੀਨੀ ਸੈਨਾ ਭਾਰਤੀ ਸਰਹੱਦ ਦੇ ਅੰਦਰ ਬੈਠੀ ਹੈ। ਉਨ੍ਹਾਂ ਨੇ ਹਜ਼ਾਰਾਂ ਕਿਲੋਮੀਟਰ ਦੀ ਭਾਰਤੀ ਧਰਤੀ ਖੋਹ ਲਈ ਹੈ। ਫਿਰ ਵੀ ਪ੍ਰਧਾਨ ਮੰਤਰੀ ਚੀਨ ਬਾਰੇ ਕੋਈ ਸ਼ਬਦ ਕਹਿਣ ਦੀ ਹਿੰਮਤ ਨਹੀਂ ਕਰਦੇ।  ਕਾਂਗਰਸੀ ਨੇਤਾ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਅਰਥ-ਵਿਵਸਥਾ ਨੂੰ ਵਿਗਾੜਿਆ ਅਤੇ ਦੇਸ਼ ਨੂੰ ਕਮਜ਼ੋਰ ਕੀਤਾ, ਇਸ ਲਈ ਚੀਨ ਦੇਸ਼ ਵਿਚ ਦਾਖ਼ਲ ਹੋਣ ਦੀ ਹਿੰਮਤ ਕਰ ਸਕਦਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement