ਟਰੈਕਟਰ ਪਰੇਡ ਤੋਂ ਪਹਿਲਾਂ ਬੱਬੂ ਮਾਨ ਨੇ ਕਿਸਾਨਾਂ, ਨੌਜਵਾਨਾਂ ਨੂੰ ਕੀਤੀ ਖ਼ਾਸ ਅਪੀਲ
Published : Jan 25, 2021, 7:08 pm IST
Updated : Jan 25, 2021, 7:08 pm IST
SHARE ARTICLE
Babbu Maan
Babbu Maan

26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਟਰੈਕਟਰ ਪਰੇਡ...

ਨਵੀਂ ਦਿੱਲੀ: 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਟਰੈਕਟਰ ਪਰੇਡ ਤੋਂ ਪਹਿਲਾਂ ਪੰਜਾਬ ਦੇ ਉੱਘੇ ਗਾਇਕ ਬੱਬੂ ਮਾਨ ਦਿੱਲੀ ਦੇ ਕੁੰਡਲੀ ਬਾਰਡਰ ‘ਤੇ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ, ਨੌਜਵਾਨਾਂ ਨੂੰ ਹੱਥ ਖੜ੍ਹੇ ਕਰਵਾ ਕੇ ਦਿੱਲੀ ਵਿਚ ਹੋਣ ਵਾਲੀ ਟਰੈਕਟਰ ਪਰੇਡ ਨੂੰ ਲੈ ਜ਼ਾਬਤਾ, ਸ਼ਾਂਤੀ ਵਰਤਣ ਲਈ ਕਿਹਾ ਹੈ।

ਮਾਨ ਨੇ ਕਿਹਾ ਕਿ ਇੰਟਰਨੈਟ ਉਤੇ ਕਾਫ਼ੀ ਤਰ੍ਹਾਂ ਦੀਆਂ ਅਫ਼ਵਾਹਾਂ ਵੀ ਚੱਲ ਰਹੀਆਂ ਹਨ ਤੇ ਅੰਦੋਲਨ ਨੂੰ ਖਰਾਬ ਕਰਨ ਲਈ ਸ਼ਰਾਰਤੀ ਅਨਸਰਾਂ ਵੱਲੋਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਅਤੇ ਅਸੀਂ ਆਪਣੇ ਬਜ਼ੁਰਗਾਂ ਵੱਲੋਂ ਆਰੰਭੀ ਇਸ ਮੁਹਿੰਮ ਅਸੀਂ ਜ਼ਾਬਤੇ ਨਾਲ ਨੇਪਰੇ ਚੜਾਉਣਾ ਹੈ।

KissanKissan

ਉਨ੍ਹਾਂ ਕਿਸਾਨਾਂ ਦੀ ਸਿਫ਼ਤ ਕਰਦਿਆਂ ਕਿਹਾ ਕਿ ਕਿਸਾਨਾਂ ਤੋਂ ਵੱਡਾ ਸਾਇੰਸਦਾਨ ਕੋਈ ਨਹੀਂ ਕਿਉਂਕਿ ਇਨ੍ਹਾਂ ਨੇ ਹੀ ਪੂਰੀਆਂ ਦੁਨੀਆਂ ਖਾਣ ਲਈ ਰੋਟੀ ਦਿੱਤੀ ਹੈ ਅਤੇ ਇਸ ਦੌਰਾਨ ਮਾਨ ਨੇ ਕਿਹਾ ਕਿ ਕਿਸੇ ਵੀ ਨੌਜਵਾਨ ਜਾਂ ਕਿਸਾਨ ਨੇ ਹੱਲਾ ਨਹੀਂ ਕਰਨਾ ਅਤੇ ਸ਼ਾਂਤੀ ਬਣਾਈ ਰੱਖਣਾ ਹੈ, ਤੇ ਸਾਡੇ ਬਜ਼ੁਰਗ, ਬੀਬੀਆਂ ਸਾਥੋਂ ਅੱਗੇ ਚੱਲਣਗੇ ਤੇ ਨੌਜਵਾਨ ਪਿੱਛੇ-ਪਿੱਛੇ ਜਾਣਗੇ।

Babbu Maan Babbu Maan

ਅੱਗੇ ਮਾਨ ਨੇ ਕਿਹਾ ਕਿ ਜਦੋਂ ਅਸੀਂ ਸ਼ਾਂਤੀਪੂਰਵਕ ਅੰਦੋਲਨ ਕਰਦੇ ਹਾਂ ਤਾਂ ਉਸ ਵਿਚ ਸਾਊਂਡ ਜਾਂ ਸੀਡੀ ਪਲੇਅਰ ਟਰੈਕਟਰਾਂ ਉਤੇ ਨਾ ਚਲਾਉਣ ਦੀ ਵੀ ਅਪੀਲ ਕੀਤੀ ਹੈ ਅਤੇ ਹਰ ਇੱਕ ਟਰੈਕਟਰ ਉੱਤੇ ਨੌਜਵਾਨਾਂ ਨਾਲ ਇੱਕ ਬਜ਼ੁਰਗ ਨੂੰ ਬੈਠਣ ਦੀ ਸਲਾਹ ਵੀ ਦਿੱਤੀ ਹੈ ਤਾਂਕਿ ਜ਼ਾਬਤੇ ‘ਚ ਰਿਹਾ ਜਾਵੇ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਤੋਂ ਬਾਅਦ ਕਈਂ ਤਰ੍ਹਾਂ ਦੀਆਂ ਗੱਲਾਂ ਵੀ ਨਿਕਲ ਕੇ ਸਾਹਮਣੇ ਆਉਣਗੀਆਂ ਕਿ ਕਿਹੜਾ ਇਸ ਅੰਦੋਲਨ ਨਾਲ ਜੁੜਿਆ ਸੀ, ਕਿਹੜਾ ਪੰਜਾਬ ਲਈ ਜਾਨ ਵਾਰਦੈ, ਕਿਸਦੀ ਜ਼ਮੀਰ ਜਾਗੀ ਹੈ, ਇਸ ਅੰਦੋਲਨ ਨੇ ਸਭ ਕੁਝ ਸਾਫ਼ ਕਰ ਦੇਣਾ ਹੈ।

farmer tractor pradefarmer tractor prade

ਇਸਤੋਂ ਬਾਅਦ ਬੱਬੂ ਮਾਨ ਨੇ ਕਿਹਾ ਕਿ ਕਿਸਾਨ ਆਗੂ ਅੱਗੇ ਜਾਣਗੇ, ਬੀਬੀਆਂ ਉਨ੍ਹਾਂ ਦੇ ਪਿੱਛੇ, ਉਨ੍ਹਾਂ ਤੋਂ ਪਿੱਛੇ ਨੌਜਵਾਨ ਜਾਣਗੇ ਤੇ ਟਰੈਟਕਰਾਂ ਨੂੰ ਲਾਇਨਾਂ ਵਿਚ ਰਹਿਣ ਅਤੇ ਟਰੈਕਟਰਾਂ ਉਤੇ ਸੰਗੀਤ ਨਾ ਚਲਾਉਣ ਦੀ ਅਪੀਲ ਕੀਤੀ ਹੈ। ਮਾਨ ਨੇ ਕਿਹਾ ਕਿ ਤੁਹਾਡੇ ਵਾਹਨਾਂ ਉਤੇ ਤੁਹਾਡੇ ਆਪਣੇ ਜਾਣਕਾਰ ਹੀ ਬੈਠਣ ਅਤੇ ਕਿਸੇ ਅਣਜਾਨ ਵਿਅਕਤੀ ਨੂੰ ਨਾ ਬਿਠਾਇਆ ਜਾਵੇ। ਕਿਸਾਨ ਅੰਦੋਲਨ ‘ਚ ਪੰਜਾਬੀ ਕਲਾਕਾਰਾਂ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ। ਕਿਸਾਨ ਮੋਰਚੇ ‘ਤੇ ਪੰਜਾਬੀ ਗਾਇਕਾਂ ਨੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਸਹਿਯੋਗ ਦਿੱਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement