
ਮੁੰਬਈ ‘ਚ ਇਕ ਵਿਅਕਤੀ ਨੇ ਪੰਜ ਬੱਸਾਂ ਨੂੰ ਅੱਗ ਲਗਾ ਦਿੱਤੀ, ਜਿਹੜੀ ਟ੍ਰੈਵਲ ਏਜੰਸੀ ਦੀਆਂ...
ਮੁੰਬਈ: ਮੁੰਬਈ ‘ਚ ਇਕ ਵਿਅਕਤੀ ਨੇ ਪੰਜ ਬੱਸਾਂ ਨੂੰ ਅੱਗ ਲਗਾ ਦਿੱਤੀ, ਜਿਹੜੀ ਟ੍ਰੈਵਲ ਏਜੰਸੀ ਦੀਆਂ ਬੱਸਾਂ ਨੂੰ ਉਸਨੇ ਅੱਗ ਲਗਾਈ, ਉਸ ਏਜੰਸੀ ਵਿਚ ਉਹ ਡ੍ਰਾਇਵਰ ਦੇ ਤੌਰ ‘ਤੇ ਕੰਮ ਕਰ ਚੁੱਕਾ ਸੀ। ਮੁੰਬਈ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੇ ਸਾਹਮਣੇ ਜਦੋਂ ਇਹ ਪੂਰਾ ਮਾਮਲਾ ਖੁੱਲਿਆ ਤਾਂ ਉਹ ਵੀ ਹੈਰਾਨ ਹੋ ਗਈ। ਆਖਰ ਇਹ ਵਿਅਕਤੀ ਬੱਸਾਂ ਨੂੰ ਕਿਉਂ ਅੱਗ ਲਗਾਉਂਦਾ ਸੀ।
Bus
ਕਿਵੇਂ ਪੁਲਿਸ ਦੋਸ਼ੀ ਤੱਕ ਪਹੁੰਚੀ? ਐਮ.ਐਚ.ਬੀ ਪੁਲਿਸ ਸਟੇਸ਼ਨ ਦੇ ਸੀਨੀਅਰ ਪੁਲਿਸ ਅਧਿਕਾਰੀ ਪੀ. ਯੇਲੇ ਨੇ ਦੱਸਿਆ ਕਿ ਇਕ ਮਹੀਨੇ ਵਿਚ ਆਤਮਾ ਰਾਮ ਟ੍ਰੈਵਲ ਏਜੰਸੀ ਦੀਆਂ ਪੰਜ ਬੱਸਾਂ ਨੂੰ ਅੱਗ ਲੱਗ ਗਈ। 24 ਦਸੰਬਰ 2020 ਨੂੰ ਤਿੰਨ ਵਜੇ ਜਲ ਗਈਆਂ। ਫਿਰ 21 ਜਨਵਰੀ ਨੂੰ ਦੋ ਹੋਰ ਬੱਸਾਂ ਨੂੰ ਅੱਗ ਲੱਗ ਗਈ। ਪੁਲਿਸ ਦੇ ਸਾਹਮਣੇ ਸਵਾਲ ਇਹ ਸੀ ਕਿ ਇਕ ਟ੍ਰੈਵਲ ਏਜੰਸੀ ਦੀਆਂ ਬੱਸਾਂ ਵਿਚ ਹੀ ਅੱਗ ਕਿਉਂ ਲਗ ਰਹੀ ਹੈ।
Bus
ਇਹ ਮਾਮਲਾ ਪੁਲਿਸ ਲਈ ਕਾਫ਼ੀ ਹੈਰਾਨੀਜਨਕ ਸੀ। ਪੁਲਿਸ ਇਸਦੀ ਜਾਂਜ ਵਿਚ ਲੱਗੀ ਹੋਈ ਸੀ। ਇਸੇ ਦੌਰਾਨ ਪੁਲਿਸ ਨੂੰ ਇਕ ਹਿੰਟ ਮਿਲਿਆ। ਆਤਮਾਰਾਮ ਟ੍ਰੈਵਲ ਏਜੰਸੀ ਨੇ ਅਪਣੇ ਇਕ ਸਾਬਕਾ ਕਰਮਚਾਰੀ ਉਤੇ ਸ਼ੱਕ ਹੋਇਆ, ਦਰਅਸਲ ਏਜੰਸੀ ਦੇ ਮਾਲਕ ਅਤੇ ਡ੍ਰਾਇਵਰ ਵਿਚਕਾਰ ਪੈਸਿਆਂ ਨੂੰ ਲੈ ਕੇ ਵਿਵਾਦ ਹੋਇਆ ਸੀ। ਟ੍ਰੈਵਲ ਏਜੰਸੀ ਵੱਲੋਂ ਦੱਸਿਆ ਗਿਆ ਕਿ ਕੋਰੋਨਾ ਦੌਰਾਨ ਉਸਨੂੰ ਡ੍ਰਾਇਵਰਾਂ ਦੀ ਲੋੜ ਸੀ ਤਾਂ 24 ਸਾਲਾ ਅਜੇ ਸਾਰਸਵਤ ਨੂੰ ਕੰਮ ਉਤੇ ਰੱਖਿਆ ਸੀ।
Arrest
ਅਜੇ ਨੇ ਕੇਵਲ 10 ਹੀ ਕੰਮ ਕੀਤਾ ਸੀ। ਅਜੇ ਜਿਹੜੀ ਬੱਸ ਨੂੰ ਚਲਾ ਰਿਹਾ ਸੀ, ਉਸਦਾ ਗੋਆ ਵਿਚ ਐਕਸੀਡੈਂਟ ਵੀ ਹੋ ਗਿਆ ਸੀ। ਇਸ ਕਾਰਨ ਏਜੰਸੀ ਨੇ ਅਜੇ ਨੂੰ ਕੁਝ ਘੱਟ ਪੈਸੇ ਦਿੱਤੇ ਸੀ ਇਸੇ ਕਾਰਨ ਉਨ੍ਹਾਂ ਵਿਚ ਕਾਫ਼ੀ ਬਹਿਸ ਵੀ ਹੋਈ ਸੀ। ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਅਜੇ ਨੂੰ ਥਾਣੇ ‘ਚ ਬੁਲਾਇਆ ਅਤੇ ਪੁਛਗਿਛ ਕੀਤੀ। ਅਜੇ ਨੇ ਅਪਣੇ ਜ਼ੁਰਮ ਮੰਨ ਲਿਆ। ਉਸਨੇ ਪੁਲਿਸ ਨੂੰ ਦੱਸਿਆ ਕਿ ਉਹ ਮਾਚਿਸ ਨਾਲ ਬੱਸ ਦੇ ਪਰਦਿਆਂ ਨੂੰ ਅੱਗ ਲਗਾਉਂਦਾ ਸੀ ਤੇ ਬਾਅਦ ਵਿਚ ਅੱਗ ਜ਼ਿਆਦਾ ਵਧ ਜਾਂਦੀ ਸੀ।
arrest
ਉਸਨੇ ਦੱਸਿਆ ਕਿ ਮੈਂ ਏਜੰਸੀ ਦੇ ਮਾਲਕਾਂ ਤੋਂ ਬਦਲਾ ਲੈਣ ਲਈ ਇਹ ਸਭ ਕੁਝ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਬੱਸਾਂ ਨੂੰ ਅਜੇ ਨੇ ਅੱਗ ਦੇ ਹਵਾਲੇ ਕੀਤਾ ਹੈ ਉਨ੍ਹਾਂ ਦਾ ਬੀਮਾ ਵੀ ਨਹੀਂ ਸੀ। ਇਸ ਘਟਨਾ ਕਾਰਨ ਏਜੰਸੀ ਨੂੰ 3 ਕਰੋੜ 30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਿਸ ਨੇ ਦੋਸ਼ੀ ਅਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।