
ਚਿਤਰਕੂਟ ਵਿਚ 6 ਸਾਲ ਦੇ ਜੁੜਵਾ ਭਰਾਵਾਂ ਸ਼ਰਿਆਂਸ਼ ਅਤੇ ਪਿ੍ਰ੍ਆਂਸ਼ ਦੇ ਅਗਵਾਹ ਅਤੇ ਫਿਰ ਉਹਨਾਂ......
ਸਤਨਾ: ਚਿਤਰਕੂਟ ਵਿਚ 6 ਸਾਲ ਦੇ ਜੁੜਵਾ ਭਰਾਵਾਂ ਸ਼ਰਿਆਂਸ਼ ਅਤੇ ਪਿ੍ਰ੍ਆਂਸ਼ ਦੇ ਅਗਵਾਹ ਅਤੇ ਫਿਰ ਉਹਨਾਂ ਦੀ ਹੱਤਿਆ ਦੇ ਵਿਰੋਧ ਵਿਚ ਇੱਥੇ ਚੁੱਪ ਜਲੂਸ ਕੱਢਿਆ ਗਿਆ। ਇਸ ਵਿਚ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਕੂਲੀ ਵਿਦਿਆਰਥੀ ਅਤੇ ਆਮ ਨਾਗਰਿਕ ਸ਼ਾਮਿਲ ਹੋਏ। ਘਟਨਾ ਦੇ ਵਿਰੋਧ ਵਿਚ ਸਤਨਾ ਬੰਦ ਦਾ ਐਲਾਨ ਕੀਤਾ ਗਿਆ ਹੈ। ਉਥੇ ਹੀ, ਭਾਜਪਾ ਜਵਾਨ ਮੋਰਚਾ ਨੇ ਪੂਰੇ ਪ੍ਰ੍ਦੇਸ਼ ਵਿਚ ਗੁੱਸਾ ਮਾਰਚ ਕੱਢਣ ਦਾ ਫ਼ੈਸਲਾ ਲਿਆ ਹੈ।
Students
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਗਵਾਹ ਤੋਂ ਬਾਅਦ ਸ਼ਰਿਆਂਸ਼ ਅਤੇ ਪਿ੍ਰ੍ਆਂਸ਼ ਨੂੰ ਬਚਾਇਆ ਜਾ ਸਕਦਾ ਸੀ। ਪਰ, ਇਸ ਵਿਚ ਜਿਸ ਦੀ ਵੀ ਲਾਪਰਵਾਹੀ ਹੈ, ਉਸ ਨੂੰ ਸਖ਼ਤ ਸਜਾ ਮਿਲਣੀ ਚਾਹੀਦੀ ਹੈ। ਹਤਿਆਰਿਆਂ ਖਿਲਾਫ ਪੁਲਿਸ ਪ੍ਰ੍ਮਾਣ ਇਕੱਠੇ ਕਰੇ ਅਤੇ ਉਹਨਾਂ ਨੂੰ ਫ਼ਾਂਸੀ ਦਿੱਤੀ ਜਾਵੇ। ਐਤਵਾਰ ਦੇਰ ਰਾਤ ਚਿਤਰਕੂਟ ਪਹੁੰਚ ਕੇ ਚੁਹਾਨ ਨੇ ਪੀਡ਼ਿਤ ਪਰਿਵਾਰ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਫ਼ਾਂਸੀ ਦਵਾਉਣ ਤੱਕ ਭਾਜਪਾ ਕਾਰਵਾਈ ਕਰਾਉਣ ਲਈ ਅੰਦੋਲਨ ਕਰਦੀ ਰਹੇਗੀ।
3 ਦਿਨ ਤੱਕ ਆਈਜੀ-ਡੀਆਈਜੀ ਅਤੇ ਐਸਟੀਫ ਕੀ ਕਰਦੀ ਰਹੀ? ਹੁਣ ਆਪਣੀ ਨਾਕਾਮੀ ਛਪਾਉਣ ਲਈ ਭਾਜਪਾ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ। 12 ਫਰਵਰੀ ਨੂੰ ਚਿਤਰਕੂਟ ਸਥਿਤ ਸਦਗੁਰੁ ਪਬਲਿਕ ਸਕੂਲ ਦੀ ਬਸ 'ਚੋਂ ਤੇਲ ਕਾਰੋਬਾਰੀ ਬਰਜੇਸ਼ ਰਾਵਤ ਦੇ ਜੁੜਵਾਂ ਬੇਟਿਆਂ ਨੂੰ ਅਗਵਾਹ ਕੀਤਾ ਗਿਆ ਸੀ। ਅਗਵਾਕਰਤਾਵਾਂ ਨੇ ਵੀਹ ਲੱਖ ਦੀ ਫਿਰੌਤੀ ਲੈਣ ਤੋਂ ਬਾਅਦ ਫੜੇ ਜਾਣ ਦੇ ਡਰ ਨਾਲ ਬੱਚਿਆਂ ਦੇ ਹੱਥਾਂ ਵਿਚ ਜੰਜੀਰਾਂ ਅਤੇ ਪੱਥਰ ਬੰਨ ਕੇ ਜਮੁਨਾ ਨਦੀ ਵਿਚ ਸੁੱਟ ਦਿੱਤਾ ਸੀ।
ਪੁਲਿਸ ਨੇ ਸ਼ਨੀਵਾਰ ਦੇਰ ਰਾਤ ਇੱਕ ਵਜੇ ਪਿ੍ਰ੍ਆਂਸ਼ ਅਤੇ ਸ਼ਰਿਆਂਸ਼ (5) ਦੇ ਜੰਜੀਰ ਨਾਲ ਬੱਝੇ ਸਰੀਰ ਉੱਤਰ ਪ੍ਰ੍ਦੇਸ਼ ਦੇ ਬਾਂਦਾ ਜਿਲਾ੍ਹ੍ ਦੇ ਬਬੇਰੂ ਕੋਲ ਨਦੀ ਵਿਚੋਂ ਬਰਾਮਦ ਕੀਤੇ ਸਨ। ਇਸ ਮਾਮਲੇ ਵਿਚ ਪੁਲਿਸ ਨੇ 6 ਦੋਸ਼ੀਆਂ ਨੂੰ ਗਿ੍ਰ੍ਫਤਾਰ ਕੀਤਾ ਹੈ। ਇਹਨਾਂ ਵਿਚੋਂ ਪੰਜ ਮਹਾਤਮਾ ਗਾਂਧੀ ਚਿਤਰਕੂਟ ਗਰਾਮੋਦਏ ਯੂਨੀਵਰਸਿਟੀ ਦੇ ਵਿਦਿਆਰਥੀ ਹਨ।