100 ਰੁਪਏ ਦੀ ਲਾਟਰੀ ਨਾਲ ਕਰੋੜਪਤੀ ਬਣੀ ਅੰਮ੍ਰਿਤਸਰ ਦੀ ਘਰੇਲੂ ਸੁਆਣੀ ਰੇਨੂ ਚੌਹਾਨ
Published : Feb 25, 2021, 8:03 pm IST
Updated : Feb 25, 2021, 8:04 pm IST
SHARE ARTICLE
Renu chuhan
Renu chuhan

ਰੇਨੂ ਚੌਹਾਨ ਨੇ ਪੰਜਾਬ ਸਟੇਟ ਡੀਅਰ 100+ ਲਾਟਰੀ ਦਾ ਇਕ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ

ਚੰਡੀਗੜ: ਅੰਮਿ੍ਤਸਰ ਦੀ ਰਹਿਣ ਵਾਲੀ ਇਕ ਘਰੇਲੂ ਸੁਆਣੀ ਦੀ ਪੰਜਾਬ ਸਰਕਾਰ ਦੀ 100 ਰੁਪਏ ਦੀ ਲਾਟਰੀ ਟਿਕਟ ਨੇ ਕਿਸਮਤ ਬਦਲ ਦਿੱਤੀ ਹੈ। ਰੇਨੂ ਚੌਹਾਨ ਨੇ ਪੰਜਾਬ ਸਟੇਟ ਡੀਅਰ 100+ ਲਾਟਰੀ ਦਾ ਇਕ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇਸ ਮਹੀਨਾਵਾਰ ਲਾਟਰੀ ਦੀ ਖੁਸ਼ਨਸੀਬ ਜੇਤੂ ਰੇਨੂ ਨੇ ਅੱਜ ਇਥੇ ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਟਿਕਟ ਅਤੇ ਹੋਰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ। 

photophotoਪਹਿਲਾ ਇਨਾਮ ਜਿੱਤਣ ਬਾਅਦ ਬਾਗ਼ੋਬਾਗ ਨਜ਼ਰ ਆ ਰਹੀ ਰੇਨੂ ਨੇ ਕਿਹਾ ਕਿ ਇਹ ਇਨਾਮ ਉਸ ਦੇ ਮੱਧ-ਵਰਗੀ ਪਰਿਵਾਰ ਲਈ ਮਾਲੀ ਰਾਹਤ ਵਾਲਾ ਹੈ। ਉਨ੍ਹਾਂ ਕਿਹਾ ਕਿ ਉਸ ਦਾ ਪਤੀ ਅੰਮਿ੍ਤਸਰ ਵਿਖੇ ਕੱਪੜੇ ਦੀ ਦੁਕਾਨ ਚਲਾਉਂਦਾ ਹੈ ਅਤੇ ਇਹ ਇਨਾਮੀ ਰਾਸ਼ੀ ਉਨਾਂ ਦੀ ਜ਼ਿੰਦਗੀ ਨੂੰ ਆਰਥਿਕ ਪੱਖੋਂ ਹੋਰ ਸੁਖਾਲੀ ਬਣਾਵੇਗੀ।   

RenuRenuਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਟੇਟ ਡੀਅਰ 100+ ਲਾਟਰੀ ਦਾ ਡਰਾਅ 11 ਫਰਵਰੀ, 2021 ਨੂੰ ਕੱਢਿਆ ਗਿਆ ਸੀ ਅਤੇ ਪਹਿਲਾ ਇਨਾਮ ਟਿਕਟ ਨੰ: ਡੀ-12228 ਉਤੇ ਨਿਕਲਿਆ ਸੀ। ਉਨ੍ਹਾਂ ਦੱਸਿਆ ਕਿ ਰੇਨੂ ਨੇ ਇਨਾਮੀ ਰਾਸ਼ੀ ਲਈ ਅੱਜ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ ਅਤੇ ਜਲਦੀ ਹੀ ਇਨਾਮੀ ਰਾਸ਼ੀ ਉਨ੍ਹਾਂ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement