
ਨੇੜੇ ਹੀ ਖੜ੍ਹੀ ਮਿਲੀ ਮ੍ਰਿਤਕ ਦੀ ਆਈ-20 ਕਾਰ
ਰੇਵਾੜੀ : ਹਰਿਆਣਾ ਦੇ ਰੇਵਾੜੀ 'ਚ ਟਰੇਨ ਦੀ ਲਪੇਟ 'ਚ ਆਉਣ ਨਾਲ CISF ਜਵਾਨ ਦੀ ਮੌਤ ਹੋ ਗਈ। ਉਸ ਦੀ ਲਾਸ਼ ਸੀਹਾ ਨੇੜੇ ਰੇਲਵੇ ਟ੍ਰੈਕ ਕੋਲ ਪਈ ਮਿਲੀ। ਉਸ ਦੀ ਆਈ-20 ਕਾਰ ਨੇੜੇ ਹੀ ਖੜ੍ਹੀ ਮਿਲੀ। ਸੂਚਨਾ ਤੋਂ ਬਾਅਦ ਜੀਆਰਪੀ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰੇਵਾੜੀ ਜ਼ਿਲ੍ਹੇ ਦੇ ਬਵਾਵਾ ਪਿੰਡ ਦਾ ਰਹਿਣ ਵਾਲਾ ਜਤਿੰਦਰ (32) ਸੀਆਈਐਸਐਫ ਵਿੱਚ ਨੌਕਰੀ ਕਰਦਾ ਸੀ। ਇਸ ਵੇਲੇ ਉਸ ਦੀ ਡਿਊਟੀ ਦਿੱਲੀ ਵਿੱਚ ਚੱਲ ਰਹੀ ਸੀ। ਸ਼ਨੀਵਾਰ ਨੂੰ ਉਹ ਡਿਊਟੀ 'ਤੇ ਜਾਣ ਲਈ ਆਈ-20 ਕਾਰ ਲੈ ਕੇ ਘਰੋਂ ਨਿਕਲਿਆ ਸੀ। ਉਸ ਦੀ ਕਾਰ ਵਿਚ ਕੁਝ ਘਰੇਲੂ ਸਮਾਨ ਸੀ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਅੱਤਵਾਦੀ ਢੇਰ, ਵੱਡੀ ਮਾਤਰਾ 'ਚ ਹਥਿਆਰ ਵੀ ਬਰਾਮਦ
ਕਾਫੀ ਸਮੇਂ ਤੋਂ ਉਸ ਦਾ ਪਰਿਵਾਰਕ ਮੈਂਬਰਾਂ ਨਾਲ ਕੋਈ ਸੰਪਰਕ ਨਹੀਂ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਸੀਹਾ-ਬਡੌਲੀ ਵਿਚਕਾਰ ਮਹਿੰਦਰਗੜ੍ਹ ਰੇਲਵੇ ਲਾਈਨ 'ਤੇ ਕੱਟੀ ਹੋਈ ਹਾਲਤ 'ਚ ਮਿਲੀ। ਉਸ ਦੀ ਆਈ-20 ਕਾਰ ਨੇੜੇ ਹੀ ਖੜ੍ਹੀ ਸੀ। ਸੂਚਨਾ ਤੋਂ ਬਾਅਦ ਮਹਿੰਦਰਗੜ੍ਹ ਤੋਂ ਜੀਆਰਪੀ ਚੌਕੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।
ਇਹ ਵੀ ਪੜ੍ਹੋ: ਕਿਸਾਨਾਂ ਦੀ ਜੂਨ ਬੁਰੀ: 24 ਘੰਟਿਆਂ ਦੌਰਾਨ ਪਏ ਭਾਰੀ ਮੀਂਹ ਨੇ ਕਿਸਾਨਾਂ ਦੀ ਪੁੱਤ ਵਾਂਗ ਪਾਲੀ ਫਸਲ ਕੀਤੀ ਬਰਬਾਦ
ਜੀਆਰਪੀ ਪੁਲਿਸ ਨੇ ਦੱਸਿਆ ਕਿ ਜਤਿੰਦਰ ਸਵੇਰੇ ਘਰੋਂ ਨਿਕਲਿਆ ਸੀ। ਹੋ ਸਕਦਾ ਹੈ ਕਿ ਉਹ ਗੱਡੀ ਰੋਕ ਕੇ ਬਾਥਰੂਮ ਆਦਿ ਲਈ ਰੇਲਵੇ ਲਾਈਨ ਪਾਰ ਕਰ ਰਿਹਾ ਸੀ ਅਤੇ ਇਸੇ ਦੌਰਾਨ ਟਰੇਨ ਦੀ ਲਪੇਟ 'ਚ ਆਉਣ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ