ਖੇਤੀਬਾੜੀ ਵਿਭਾਗ ਨੇ ਬਾਸਮਤੀ ਹੇਠ ਰਕਬਾ ਦੁੱਗਣਾ ਕਰਨ ਦੀ ਕੀਤੀ ਤਿਆਰੀ , 7 ਲੱਖ ਹੈਕਟੇਅਰ ਰੱਖਿਆ ਗਿਆ ਟੀਚਾ
Published : Mar 25, 2023, 8:13 am IST
Updated : Mar 25, 2023, 8:13 am IST
SHARE ARTICLE
Image: For representation purpose only
Image: For representation purpose only

ਇਸ ਦੇ ਲਈ ਐਗਰੀਕਲਚਰ ਪ੍ਰੋਡਿਊਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ।

 

ਚੰਡੀਗੜ੍ਹ: ਝੋਨੇ ਦੀ ਖੇਤੀ ਕਾਰਨ ਹੇਠਾਂ ਜਾ ਰਹੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਖੇਤੀਬਾੜੀ ਵਿਭਾਗ ਨੇ ਬਾਸਮਤੀ ਹੇਠ ਰਕਬਾ ਦੁੱਗਣਾ ਕਰਨ ਦੀ ਤਿਆਰੀ ਕਰ ਲਈ ਹੈ। ਪਿਛਲੇ ਸਾਲ ਪੰਜਾਬ ਵਿਚ ਬਾਸਮਤੀ ਹੇਠਲਾ ਰਕਬਾ 4.95 ਲੱਖ ਹੈਕਟੇਅਰ ਸੀ। ਇਸ ਵਾਰ 7 ਲੱਖ ਹੈਕਟੇਅਰ ਰਕਬੇ ਦਾ ਟੀਚਾ ਰੱਖਿਆ ਗਿਆ ਹੈ। ਹੁਣ ਪੰਜਾਬ ਬਾਸਮਤੀ ਦਾ ਬਰਾਂਡ ਬਣ ਜਾਵੇਗਾ। ਚਾਵਲ ਸਿੱਧੇ ਵਿਦੇਸ਼ਾਂ ਵਿਚ ਨਿਰਯਾਤ ਕੀਤੇ ਜਾਣਗੇ। ਇਸ ਦੇ ਲਈ ਐਗਰੀਕਲਚਰ ਪ੍ਰੋਡਿਊਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਮੀਂਹ ਅਤੇ ਤੂਫ਼ਾਨ ਦਾ ਕਹਿਰ: ਫ਼ਸਲਾਂ ਦਾ ਭਾਰੀ ਨੁਕਸਾਨ, 5 ਡਿਗਰੀ ਡਿੱਗਿਆ ਪਾਰਾ

ਬਾਸਮਤੀ ਐਕਸਟੈਂਸ਼ਨ ਐਂਡ ਰਿਸਰਚ ਸੈਂਟਰ 20 ਏਕੜ ਵਿਚ ਸਥਾਪਿਤ ਕੀਤਾ ਜਾਵੇਗਾ। ਪੰਜਾਬ ਵਿਚ ਚੌਲਾਂ ਦੀ ਗੁਣਵੱਤਾ ਦੀ ਜਾਂਚ ਲਈ ਆਪਣੀ ਰਹਿੰਦ-ਖੂੰਹਦ ਦੀ ਜਾਂਚ ਕਰਨ ਵਾਲੀ ਲੈਬ ਹੋਵੇਗੀ। ਬਾਸਮਤੀ ਬ੍ਰਾਂਡਿੰਗ ਕੇਂਦਰ ਅਤੇ ਆਧੁਨਿਕ ਖੋਜ ਕੇਂਦਰ ਵੀ ਤਿਆਰ ਹੋਣਗੇ। ਖੇਤੀ ਮਾਹਿਰਾਂ ਅਨੁਸਾਰ ਝੋਨੇ ਦੇ ਮੁਕਾਬਲੇ ਬਾਸਮਤੀ ਵਿਚ ਪਰਾਲੀ ਬਹੁਤ ਘੱਟ ਹੈ, ਸਮਾਂ ਅਤੇ ਪਾਣੀ ਵੀ ਘੱਟ ਹੈ, ਆਮਦਨ ਵੀ ਜ਼ਿਆਦਾ ਹੈ। ਪੰਜਾਬ ਦੀ ਬਾਸਮਤੀ ਦੀ ਦੁਨੀਆ ਭਰ ਵਿਚ ਮੰਗ ਹੈ। ਬਾਸਮਤੀ ਦੀ ਬਰਾਮਦ ਵਿਚ ਪੰਜਾਬ ਦਾ ਯੋਗਦਾਨ 40% ਹੈ।

ਇਹ ਵੀ ਪੜ੍ਹੋ: ਫੌਜ ਦੀ ਮਿਜ਼ਾਈਲ ਮਿਸਫਾਇਰ ਹੋਣ ਤੋਂ ਬਾਅਦ ਖੇਤਾਂ 'ਚ ਡਿੱਗਿਆ ਮਲਬਾ, ਜਾਂਚ ਦੇ ਹੁਕਮ 

ਖੇਤੀਬਾੜੀ ਵਿਭਾਗ ਮੁਤਾਬਕ ਐਗਰੀਕਲਚਰ ਪ੍ਰੋਡਿਊਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਈਡੀਏ) ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। ਜਲੰਧਰ ਵਿਚ 20 ਏਕੜ ਰਕਬੇ ਵਿਚ ਇਕ ਆਧੁਨਿਕ ਰਹਿੰਦ-ਖੂੰਹਦ ਟੈਸਟਿੰਗ ਲੈਬ ਸਥਾਪਿਤ ਕੀਤੀ ਜਾਵੇਗੀ। ਲੈਬ ਟੈਸਟ ਤੋਂ ਬਾਅਦ ਕਿਸਾਨ ਬਾਸਮਤੀ ਨੂੰ ਵਿਦੇਸ਼ਾਂ ਵਿਚ ਨਿਰਯਾਤ ਕਰ ਸਕਣਗੇ। ਜਦਕਿ ਲੈਬ ਵਿਚ ਮਾਪਦੰਡਾਂ ਦੇ ਅਨੁਕੂਲ ਨਾ ਹੋਣ ਵਾਲੇ ਨਮੂਨਿਆਂ ਦੀ ਬਾਸਮਤੀ ਨੂੰ ਕਿਤੇ ਵੀ ਬਰਾਮਦ ਨਹੀਂ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ: ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਲੋਕ ਜ਼ਰੂਰ ਕਰਨ ਕਾਲੇ ਲੂਣ ਦਾ ਸੇਵਨ 

ਇਸ ਤੋਂ ਇਲਾਵਾ ਬਾਸਮਤੀ ਐਕਸਟੈਂਸ਼ਨ ਐਂਡ ਰਿਸਰਚ ਸੈਂਟਰ ਵੀ ਬਣਾਇਆ ਜਾਵੇਗਾ। ਖੇਤੀਬਾੜੀ ਵਿਭਾਗ ਅਨੁਸਾਰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੇ ਚੋਗਾਵਾਂ ਬਲਾਕ ਵਿਚ ਬਾਸਮਤੀ ਬ੍ਰਾਂਡਿੰਗ ਸੈਂਟਰ ਸਥਾਪਿਤ ਕੀਤਾ ਜਾਵੇਗਾ। ਜਿੱਥੋਂ ਬਾਸਮਤੀ ਨੂੰ ਵਿਦੇਸ਼ਾਂ ਵਿਚ ਨਿਰਯਾਤ ਕੀਤਾ ਜਾ ਸਕਦਾ ਹੈ। ਇਸ ਦਾ ਸਿੱਧਾ ਫਾਇਦਾ ਮਾਝੇ ਦੇ ਕਿਸਾਨਾਂ ਨੂੰ ਹੋਵੇਗਾ। ਕਿਉਂਕਿ ਅੰਮ੍ਰਿਤਸਰ ਬਾਸਮਤੀ ਉਤਪਾਦਨ ਦਾ ਸਭ ਤੋਂ ਵੱਡਾ ਕੇਂਦਰ ਹੈ। ਇਸ ਦੇ ਨਾਲ ਹੀ ਸਰਕਾਰ ਨੇ ਤਰਨਤਾਰਨ ਵਿਚ ਆਧੁਨਿਕ ਬਾਸਮਤੀ ਖੋਜ ਕੇਂਦਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੂੰ ਅਦਾਲਤੀ ਸਜ਼ਾ ਭਾਜਪਾ ਨੂੰ ਮਜ਼ਬੂਤ ਕਰੇਗੀ ਜਾਂ ਵਿਰੋਧੀ ਧਿਰ ਦੀ ਤਾਕਤ ਬਣੇਗੀ?

ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ, “ਬਾਸਮਤੀ ਨਾਲ ਪਾਣੀ ਦੀ ਘੱਟ ਖਪਤ ਬਹੁਤ ਘੱਟ ਹੁੰਦੀ ਹੈ। ਇਸ ਨੂੰ ਦੇਰ ਨਾਲ ਲਗਾਉਣ ਵਿਚ ਕੋਈ ਨੁਕਸਾਨ ਨਹੀਂ ਹੈ। ਬੀਜਾਂ ਵਿਚ ਸੁਧਾਰ ਕੀਤਾ ਜਾਵੇਗਾ ਤਾਂ ਜੋ ਕਿਸਾਨ ਕੀਟਨਾਸ਼ਕਾਂ ਦੀ ਘੱਟ ਤੋਂ ਘੱਟ ਵਰਤੋਂ ਨਾਲ ਫਸਲਾਂ ਪੈਦਾ ਕਰ ਸਕਣ। ਖੇਤੀਬਾੜੀ ਵਿਭਾਗ ਵੱਲੋਂ ਸੁਧਰੇ ਬੀਜ ਮੁਹੱਈਆ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਤਾਂ ਜੋ ਕਿਸਾਨਾਂ ਨੂੰ ਫਸਲ ਦਾ ਚੰਗਾ ਉਤਪਾਦਨ ਮਿਲ ਸਕੇ”।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement