ਜਸਟਿਸ ਵਿਰੁੱਧ ਸਾਜ਼ਿਸ਼ ਸਬੰਧੀ ਵਕੀਲ ਦੇ ਦਾਅਵੇ ’ਤੇ ਕੋਰਟ ਨੇ ਜਤਾਈ ਨਰਾਜ਼ਗੀ
Published : Apr 25, 2019, 5:15 pm IST
Updated : Apr 25, 2019, 5:18 pm IST
SHARE ARTICLE
Supreme court says there is systematic attack and systematic game to malign
Supreme court says there is systematic attack and systematic game to malign

ਜਾਣੋ, ਕੀ ਹੈ ਪੂਰਾ ਮਾਮਲਾ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਪ੍ਰਧਾਨ ਜਸਟਿਸ ਵਿਰੁੱਧ ਸਾਜ਼ਿਸ਼ ਦੇ ਦਾਅਵੇ ’ਤੇ ਕਿਹਾ ਕਿ ਜਿਸ ਤਰੀਕੇ ਨਾਲ ਇਸ ਸੰਸਥਾ ਨਾਲ ਵਰਤਾਉ ਕੀਤਾ ਜਾ ਰਿਹਾ ਹੈ ਮੈਂ ਉਸ ਤੋਂ ਖੁਸ਼ ਨਹੀਂ ਹਾਂ। ਜੇਕਰ ਅਜਿਹਾ ਹੋਵੇਗਾ ਤਾਂ ਅਸੀਂ ਕੰਮ ਨਹੀਂ ਕਰ ਸਕਾਂਗੇ। ਕੋਰਟ ਨੇ ਪ੍ਰਧਾਨ ਜਸਟਿਸ ਵਿਰੁੱਧ ਸਾਜ਼ਿਸ਼ ਸਬੰਧੀ ਵਕੀਲ ਦੇ ਦਾਅਵੇ ’ਤੇ ਕਿਹਾ ਕਿ ਇਸ ਸੰਸਥਾ ਨੂੰ ਬਦਨਾਮ ਕਰਨ ਲਈ ਖੇਡ ਖੇਡੀ ਜਾ ਰਹੀ ਹੈ।

PhotoPhoto

ਕੋਰਟ ਨੇ ਕਿਹਾ ਕਿ ਚਾਰ ਤੋਂ ਪੰਜ ਪ੍ਰਤੀਸ਼ਤ ਵਕੀਲ ਇਹੋ ਜਿਹੇ ਹਨ ਜੋ ਇਸ ਮਹਾਨ ਸੰਸਥਾ ਨੂੰ ਬਦਨਾਮ ਕਰ ਰਹੇ ਹਨ। ਨਾਲ ਹੀ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਰੋਕਣ ਵਾਲੇ ਬੈਠੇ ਹਾਂ ਅਤੇ ਦੇਸ਼ ਦੇ ਅਮੀਰ ਅਤੇ ਤਾਕਤਵਰ ਲੋਕਾਂ ਨੂੰ ਦੱਸੋ ਕਿ ਉਹ ਅਜਿਹਾ ਨਹੀਂ ਕਰ ਸਕਦੇ ਜਸਟਿਸ ਅਰੂਣ ਮਿਸ਼ਰਾ, ਜਸਟਿਸ ਆਰ ਐਫ ਨਰਿਮਨ ਅਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀਆਂ ਸਨ। ਨਾਲ ਹੀ ਕੋਰਟ ਨੇ ਕਿਹਾ ਕਿ ਇਹ ਸਾਰਾ ਕੁਝ ਕੀ ਹੋ ਰਿਹਾ ਹੈ। ਲੋਕ ਪੈਸੇ ਦੀ ਪਾਵਰ ਨੂੰ ਸੈਟਲ ਕਰਨਾ ਚਾਹੁੰਦੇ ਹਨ।

CJI Ranjan GogoiCJI Ranjan Gogoi

ਤੁਸੀਂ ਜਿਸ ਦੀ ਚਾਹੋ ਉਸ ਦੇ ਚਰਿੱਤਰ ਨੂੰ ਖਰਾਬ ਕਰ ਸਕਦੇ ਹੋ। ਬੈਂਚ ਨੇ ਕਿਹਾ ਕਿ ਫਿਕਸਿੰਗ ਦੇ ਅਰੋਪ ਗੰਭੀਰ ਹਨ। ਜਦੋਂ ਵੀ ਵੱਡਾ ਮਾਮਲਾ ਆਉਂਦਾ ਹੈ ਲੋਕ ਚਿੱਠੀਆਂ ਲਿਖਣ ਲੱਗ ਜਾਂਦੇ ਹਨ। ਇਹਨਾਂ ਮਾਮਲਿਆਂ ’ਤੇ ਕਿਤਾਬਾਂ ਲਿਖੀਆਂ ਜਾਂਦੀਆ ਹਨ। ਅਸੀਂ ਸੋਚਾਂਗੇ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਿਵੇਂ ਹੋਵੇਗੀ। ਲੋਕਾਂ ਨੂੰ ਸੱਚਾਈ ਪਤਾ ਹੋਣੀ ਚਾਹੀਦੀ ਹੈ। ਜਸਟਿਸ ਨੇ ਕਿਹਾ ਕਿ ਬੈਂਚ ਸਾਹਮਣੇ ਸੁਣਵਾਈ ਕਰਨ ਦੇ ਅਰੋਪ ਬਹੁਤ ਗੰਭੀਰ ਹਨ ਅਤੇ ਉਹਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।  

Supreme CourtSupreme Court

ਦਸ ਦਈਏ ਕਿ ਸੁਪਰੀਮ ਕੋਰਟ ਨੇ ਉੱਚ ਅਦਾਲਤ ਵਿਚ ਫਿਕਸਿੰਗ ਦੇ ਦਾਅਵੇ ਅਤੇ ਰੰਜਨ ਗੋਗੋਈ ’ਤੇ ਲੱਗੇ ਯੋਨ ਸ਼ੋਸ਼ਣ ਦੇ ਅਰੋਪਾਂ ਨੂੰ ਬਹੁਤ ਜ਼ਿਆਦਾ ਸੰਵੇਦਨਸ਼ੀਲ ਦਸਿਆ ਹੈ ਅਤੇ ਕਿਹਾ ਕਿ ਇਹ ਅਦਾਲਤ ਦੀ ਜ਼ਿੰਮੇਵਾਰੀ ਹੈ ਕਿ ਸੰਸਥਾ ਨੂੰ ਸਾਫ ਸੂਥਰਾ ਰੱਖਿਆ ਜਾਵੇ ਤਾਂ ਕਿ ਇਸ ’ਤੇ ਬਦਨਾਮੀ ਵਾਲੀ ਕੋਈ ਗੱਲ ਨਾ ਆਵੇ। ਜਸਟਿਸ ਅਰੂਣ ਮਿਸ਼ਰਾ ਦੀ ਪ੍ਰਧਾਨਗੀ ਵਾਲੀਆਂ ਤਿੰਨ ਜੱਜਾਂ ਵਾਲੀਆਂ ਵਿਸ਼ੇਸ਼ ਬੈਂਚਾਂ ਨੇ ਕਿਹਾ ਕਿ ਉੱਚ ਅਦਾਲਤ ਦੀ ਬੈਂਚ ਵਿਚ ਫਿਕਸਿੰਗ ਬਾਰੇ ਵਕੀਲ ਉਤਸਵ ਸਿੰਘ ਬੈਂਸ ਦੁਆਰਾ ਦਾਖਲ ਹਲਫਨਾਮੇ ਵਿਚ ਲਗਾਏ ਗਏ ਦੋਸ਼ਾਂ ਅਤੇ ਕੁਝ ਨਾਮਾਂ ਦਾ ਖੁਲਾਸਾ ਬਹੁਤ ਹੀ ਗੰਭੀਰ ਪਹਿਲੂ ਵਾਲਾ ਹੈ।

ਬੈਂਚ ਨੇ ਕਿਹਾ ਕਿ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਸੰਸਥਾ ਨੂੰ ਸਾਫ ਸੁਥਰਾ ਰੱਖਿਆ ਜਾਵੇ। ਬੈਂਚ ਨੇ ਕਿਹਾ ਕਿ ਅਸੀਂ ਜਾਂਚ ਕਰਾਂਗੇ ਅਤਿ ਫਿਕਸਰਾਂ ਦੇ ਸਰਗਰਮ ਹੋਣ ਅਤੇ ਜਸਟਿਸ ਨਾਲ ਹੇਰਾਫੇਰੀ ਕਰਨ ਦੇ ਕਥਿਤ ਦਾਅਵਿਆਂ ਦੀ ਤੈਅ ਤਕ ਜਾਵਾਂਗੇ। ਜੇਕਰ ਉਹ ਅਪਣਾ ਕੰਮ ਕਰਦੇ ਰਹੇ ਤਾਂ ਸਾਡੇ ਵਿਚੋਂ ਕੋਈ ਵੀ ਨਹੀਂ ਬਚੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement