ਚੌਕੀਦਾਰ ਨੇ ਹਿੰਦੁਸਤਾਨ ਦੇ ਲੋਕਾਂ ਨਾਲ ਬੇਇਨਸਾਫ਼ੀ ਕੀਤੀ : ਰਾਹੁਲ
Published : Apr 25, 2019, 9:04 pm IST
Updated : Apr 25, 2019, 9:04 pm IST
SHARE ARTICLE
Congress party will fill 22 lakh government jobs in one year : Rahul Gandhi
Congress party will fill 22 lakh government jobs in one year : Rahul Gandhi

ਕਾਂਗਰਸ ਦੀ ਸਰਕਾਰ ਬਣੀ ਤਾਂ ਖ਼ਾਲੀ ਪਏ 22 ਲੱਖ ਸਰਕਾਰੀ ਅਹੁਦੇ ਭਰੇ ਜਾਣਗੇ 

ਅਜਮੇਰ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿਚ ਬੇਰੁਜ਼ਗਾਰੀ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ 22 ਲੱਖ ਸਰਕਾਰੀ ਅਹੁਦੇ ਖ਼ਾਲੀ ਹਨ ਜਿਨ੍ਹਾਂ ਨੂੰ ਕਾਂਗਰਸ ਦੀ ਸਰਕਾਰ ਬਣਨ ਦੇ ਇਕ ਸਾਲ ਅੰਦਰ ਭਰਿਆ ਜਾਵੇਗਾ। ਉਨ੍ਹਾਂ ਕਿਹਾ, 'ਮੋਦੀ ਜਿਥੇ ਵੀ ਜਾਂਦੇ ਹਨ, ਝੂਠ ਬੋਲਦੇ ਹਨ।' 

Rahul GandhiRahul Gandhi

ਰਾਜਸਥਾਨ ਦੇ ਇਕ ਦਿਨਾ ਦੌਰੇ 'ਤੇ ਆਏ ਰਾਹੁਲ ਇਥੇ ਚੋਣ ਸਭਾ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਕਿਹਾ, 'ਅੱਜ ਹਿੰਦੁਸਤਾਨ ਵਿਚ 45 ਸਾਲਾਂ ਵਿਚ ਸੱਭ ਤੋਂ ਜ਼ਿਆਦਾ ਬੇਰੁਜ਼ਗਾਰੀ ਹੈ ਪਰ 22 ਲੱਖ ਸਰਕਾਰੀ ਨੌਕਰੀਆਂ ਖ਼ਾਲੀ ਹਨ। ਮੈਂ ਤੁਹਾਨੂੰ ਇਸ ਮੰਚ ਤੋਂ ਗਾਰੰਟੀ ਦਿੰਦਾ ਹਾਂ ਕਿ ਇਕ ਸਾਲ ਅੰਦਰ ਕਾਂਗਰਸ ਪਾਰਟੀ ਉਨ੍ਹਾਂ ਆਸਾਮੀਆਂ ਨੂੰ ਭਰ ਦੇਵੇਗੀ ਅਤੇ ਤੁਹਾਡੇ ਹਵਾਲੇ ਕਰ ਦੇਵੇਗੀ।' ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕੀਤੀ, ਇਥੇ ਭੀੜ ਵਿਚ ਕੋਈ ਹੈ ਜਿਸ ਨੂੰ ਮੋਦੀ ਨੇ ਰੁਜ਼ਗਾਰ ਦਿਤਾ ਹੋਵੇ। ਉਨ੍ਹਾਂ ਕਿਹਾ ਕਿ ਚੌਕੀਦਾਰ ਨੇ ਹਿੰਦੁਸਤਾਨ ਦੇ ਲੋਕਾਂ ਨਾਲ ਬੇਇਨਸਾਫ਼ੀ ਕੀਤੀ ਹੈ।

Rahul GandhiRahul Gandhi

ਉਨ੍ਹਾਂ ਦੀ 'ਨਿਆਏ' ਯੋਜਨਾ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇਵੇਗੀ। ਰਾਹੁਲ ਨੇ ਕਿਹਾ, 'ਤੁਸੀਂ ਚੋਣ ਕਰਨੀ ਹੈ। ਇਕ ਪਾਸੇ ਮੋਦੀ ਹੈ ਜੋ ਜਿਥੇ ਵੀ ਜਾਂਦੇ ਹਨ, ਝੂਠ ਬੋਲਦੇ ਹਨ। ਦੂਜੇ ਪਾਸੇ ਸਚਾਈ ਹੈ। ਤਿੰਨ ਲੱਖ ਸੱਠ ਹਜ਼ਾਰ ਰੁਪਏ ਦੀ ਸਚਾਈ। ਕਿਸਾਨ ਦਾ ਕਰਜ਼ਾ ਮਾਫ਼ ਕਰਨ ਵਾਲੀ ਸਚਾਈ। ਕਿਸਾਨ ਦਾ ਬਜਟ ਦੇਣ ਵਾਲੀ ਸਚਾਈ। ਕਿਸਾਨ ਨੂੰ ਜੇਲ ਵਿਚ ਨਾ ਪਾਉਣ ਵਾਲੀ ਸਚਾਈ, ਔਰਤਾਂ ਨੂੰ ਰਾਖਵਾਂਕਰਨ ਦੇਣ ਵਾਲੀ ਸਚਾਈ, ਨਿਆਏ ਯੋਜਨਾ ਦੀ ਸਚਾਈ।'  ਉਨ੍ਹਾਂ ਕਿਹਾ ਕਿ 2019 ਵਿਚ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਨ ਮਗਰੋਂ ਨੌਜਵਾਨਾਂ ਨੂੰ ਨਵਾਂ ਰੁਜ਼ਗਾਰ ਸ਼ੁਰੂ ਕਰਨ ਲਈ ਤਿੰਨ ਸਾਲ ਤਕ ਕੋਈ ਪ੍ਰਵਾਨਗੀ ਨਹੀਂ ਲੈਣੀ ਪਵੇਗੀ।

Location: India, Rajasthan, Ajmer

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement