
ਕੋਰੋਨਾ ਤੋਂ ਬਚਾਅ ਲਈ ਸੁਰੱਖਿਆ ਯੰਤਰ ਦੀ ਘਾਟ ਤੱਕ ਹੋ ਗਈ ਹੈ।
ਨਵੀਂ ਦਿੱਲੀ: ਰਾਏਬਰੇਲੀ ਜ਼ਿਲ੍ਹੇ 'ਚ ਵਧਦੇ ਕੋਰੋਨਾ ਸੰਕਟ ਨੂੰ ਲੈ ਕੇ ਸੰਸਦ ਮੈਂਬਰ ਸੋਨੀਆ ਗਾਂਧੀ ਗੰਭੀਰ ਹੈ। ਆਪਣਿਆਂ ਦੀ ਮਦਦ ਅਤੇ ਇਲਾਜ ਲਈ ਉਨ੍ਹਾਂ ਨੇ ਅਪਣੇ ਸੰਸਦ ਮੈਂਬਰ ਫ਼ੰਡ ’ਚੋਂ ਇਕ ਕਰੋੜ 17 ਲੱਖ 77 ਹਜ਼ਾਰ ਰੁਪਏ ਦਿੱਤੇ ਹਨ। ਉਨ੍ਹਾਂ ਨੇ ਬਕਾਇਦਾ ਡੀ.ਐਮ. ਨੂੰ ਚਿੱਠੀ ਲਿਖ ਕੇ ਅਪਣੇ ਸੰਸਦ ਮੈਂਬਰ ਫ਼ੰਡ ’ਚ ਉਪਲੱਬਧ ਪੂਰੀ ਰਾਸ਼ੀ ਕੋਰੋਨਾ ਸੁਰੱਖਿਆ 'ਚ ਖ਼ਰਚ ਕਰਨ ਲਈ ਕਿਹਾ ਹੈ।
Sonia Gandhi
ਸੋਨੀਆ ਨੇ ਕਿਹਾ ਕਿ ਸਾਨੂੰ ਅਪਣੇ ਜ਼ਿਲ੍ਹੇ ਦੀ ਜਨਤਾ ਦੀ ਕਾਫ਼ੀ ਚਿੰਤਾ ਹੈ। ਸਾਰੇ ਕੋਰੋਨਾ ਨੂੰ ਲੈ ਕੇ ਚੌਕਸੀ ਵਰਤਣ। ਕਿਸੇ ਕਾਰਨ ਘਰੋਂ ਨਿਕਲੋ ਤਾਂ ਮਾਸਕ ਜ਼ਰੂਰ ਲਗਾਉ। ਨਾਲ ਹੀ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੇ ਨਾਲ ਸਮਾਜਕ ਦੂਰੀ ਦਾ ਪਾਲਣ ਕਰੋ। ਜ਼ਿਲ੍ਹੇ ’ਚ ਕੋਰੋਨਾ ਨਾਲ ਹਰ ਦਿਨ ਲੋਕ ਅਪਣੀ ਜਾਨ ਗੁਆ ਰਹੇ ਹਨ। ਨਾਲ ਹੀ ਲੋਕ ਪੀੜਤ ਹੋ ਰਹੇ ਹਨ। ਹਾਲਾਤ ਇਹ ਹਨ ਕਿ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ।
Oxygen Cylinders
ਆਕਸੀਜਨ ਦੀ ਕਿੱਲਤ ਬਣੀ ਹੋਈ ਹੈ। ਲੋਕਾਂ ਨੂੰ ਹਸਪਤਾਲਾਂ ’ਚ ਦਾਖ਼ਲ ਹੋਣ ਦੀ ਸਹੂਲਤ ਨਹੀਂ। ਕੋਰੋਨਾ ਤੋਂ ਬਚਾਅ ਲਈ ਸੁਰੱਖਿਆ ਯੰਤਰ ਦੀ ਘਾਟ ਤਕ ਹੋ ਗਈ ਹੈ। ਅਜਿਹੇ ’ਚ ਜ਼ਿਲ੍ਹੇ ਦੀ 34 ਲੱਖ ਆਬਾਦੀ ਨੂੰ ਕੋਰੋਨਾ ਤੋਂ ਬਚਾਉਣ ਲਈ ਸੋਨੀਆ ਨੇ ਅਪਣੇ ਫ਼ੰਡ ਤੋਂ ਪੈਸਾ ਖ਼ਰਚ ਕਰਨ ਦੀ ਸਿਫਾਰਿਸ਼ ਕੀਤੀ ਹੈ।